ਅਦਰਸ਼ ਸਕੂਲ ਕਾਲੇਕੇ ਦੇ ਅਧਿਆਪਕ 5, ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਡੀਸੀ ਦਫ਼ਤਰ ਬਰਨਾਲਾ ਅੱਗੇ ਬੂਟ ਪਾਲਿਸ਼ ਕਰਨ, ਭੀਖ਼ ਮੰਗਣਾ ਆਦਿ ਤਰ੍ਹਾਂ ਦੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।

 ਅਦਰਸ਼ ਸਕੂਲ ਕਾਲੇਕੇ ਦੇ ਅਧਿਆਪਕ 5, ਸਤੰਬਰ ਨੂੰ  ਅਧਿਆਪਕ ਦਿਵਸ ਮੌਕੇ ਡੀਸੀ ਦਫ਼ਤਰ ਬਰਨਾਲਾ ਅੱਗੇ ਬੂਟ ਪਾਲਿਸ਼ ਕਰਨ, ਭੀਖ਼ ਮੰਗਣਾ ਆਦਿ ਤਰ੍ਹਾਂ ਦੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।


ਬਰਨਾਲਾ,3 ਸਤੰਬਰ/ਕਰਨਪ੍ਰੀਤ ਕਰਨ/
-ਸੀਨੀਅਰ ਸੈਕੰਡਰੀ ਅਦਰਸ਼ ਸਕੂਲ ਕਾਲੇਕੇ ਦੇ ਅਧਿਆਪਕਾਂ ਅਤੇ ਸਕੂਲ ਦੀ ਮੈਨੇਜਮੈਂਟ ਵਿਚਕਾਰ ਚਲ ਰਿਹਾ ਮਸਲਾ ਅਜੇ ਤੱਕ ਵੀ ਨਹੀਂ ਸੁਲਝਾਇਆ ਗਿਆ। ਪਿਛਲੇ 43, ਦਿਨਾਂ ਤੋਂ ਅਧਿਆਪਕਾਂ ਦੁਆਰਾ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕੀਤਾ ਜਾ ਰਿਹਾ ਹੈ।

 ਸੀਨੀਅਰ ਸੈਕੰਡਰੀ ਅਦਰਸ਼ ਸਕੂਲ ਕਾਲੇਕੇ ਦੇ ਧੱਕੇ ਨਾਲ ਡਿਊਟੀ ਤੋਂ ਜਬਰੀ ਸੇਵਾ ਮੁਕਤ ਕੀਤੇ ਗਏ ਕਰਮਚਾਰੀਆਂ ਵਲੋਂ ਮੀਟਿੰਗ ਕਰਕੇ 5, ਸਤੰਬਰ ਨੂੰ ਆਲਵਰਲਡ ਵਿੱਚ ਅਧਿਆਪਕ ਦਿਵਸ ਮੌਕੇ ਡੀਸੀ ਦਫ਼ਤਰ ਬਰਨਾਲਾ ਅੱਗੇ ਬੂਟ ਪਾਲਿਸ਼ ਕਰਨ, ਭੀਖ਼ ਮੰਗਣਾ ਆਦਿ ਤਰ੍ਹਾਂ ਦੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਕਿਉਂਕਿ ਸੀਨੀਅਰ ਸੈਕੰਡਰੀ ਅਦਰਸ਼ ਸਕੂਲ ਕਾਲੇਕੇ ਦੇ ਅਧਿਆਪਕਾਂ ਅਤੇ ਸਕੂਲ ਦੀ ਮੈਨੇਜਮੈਂਟ ਵਿਚਕਾਰ ਚਲ ਰਿਹਾ ਮਸਲਾ ਅਜੇ ਤੱਕ ਵੀ ਨਹੀਂ ਸੁਲਝਾਇਆ ਗਿਆ। ਪਿਛਲੇ 43, ਦਿਨਾਂ ਤੋਂ ਅਧਿਆਪਕਾਂ ਦੁਆਰਾ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕੀਤਾ ਜਾ ਰਿਹਾ ਹੈ।ਪਰ ਇਸ ਸਕੂਲ ਨਾਲ ਸਬੰਧਤ ਅਧਿਕਾਰੀਆਂ ਦੇ ਕੰਨ ਤੇ ਜੂੰ ਨਹੀਂ ਸਰਕੀ ਪਿਛਲੇ ਪੰਜ ਛੇ ਮਹੀਨਿਆਂ ਤੋਂ ਅਧਿਆਪਕ ਆਪਣੀਆਂ ਤਨਖਾਹਾਂ ਲਈ ਤਰਸ ਰਹੇ ਹਨ।ਪਰ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਮੈਨੇਜਮੈਂਟ ਦੁਆਰਾ ਉਹਨਾਂ ਦੀਆਂ ਹੱਕੀ ਮੰਗਾਂ ਪੂਰੀਆਂ ਕਰਨ ਦੀ ਬਜਾਏ ਉਹਨਾਂ ਨੂੰ ਨੌਕਰੀ ਤੋਂ ਹੀ ਕੱਢ ਦਿੱਤਾ ਗਿਆ। ਜੇਕਰ ਇਸ ਵਿਸੇ ਨਾਲ ਸਬੰਧਤ ਅਧਿਕਾਰੀਆਂ ਵਲੋਂ ਕੋਈ ਹੱਲ ਨਾਂ ਕੀਤਾ ਗਿਆ ਤਾਂ ਉਪਰੋਕਤ ਐਕਸ਼ਨ ਕਰਨ ਲਈ ਮਜਬੂਰ ਹੋਵਾਂਗੇ।

ਇਸ ਮੌਕੇ ਅਦਰਸ਼ ਸਕੂਲ ਅਧਿਆਪਕ ਯੂਨੀਅਨ ਦੇ ਜਥੇਬੰਦਕ ਸਕੱਤਰ ਮਲਕੀਤ ਸਿੰਘ ਕਾਲੇਕੇ, ਹਰਪ੍ਰੀਤ ਸਿੰਘ ਹਰਵਿੰਦਰ ਸਿੰਘ ਮਨਜੀਤ ਸਿੰਘ ਬਲਵਿੰਦਰ ਸਿੰਘ ਬਸੀਰ ਖਾਨ ਰਵਿੰਦਰ ਸਿੰਘ ਅਨੁਰਾਗ ਸ਼ਰਮਾ 

ਮਨਪ੍ਰੀਤ ਕੌਰ ਰੇਸ਼ਮਾ ਅਮਨਦੀਪ ਕੌਰ ਗੁਰਮੀਤ ਕੌਰ ਸੁਖਪਾਲ ਕੌਰ ਰਾਜਵਿੰਦਰ ਕੌਰ ਆਦਿ ਹਾਜ਼ਰ ਸਨ।

Post a Comment

0 Comments