ਬਰਨਾਲਾ ਦੇ ਪਿੰਡ ਮਹਿਲ ਖ਼ੁਰਦ ਵਿਖੇ ਚੋਰ ਗਿਰੋਹ ਵੱਲੋਂ ਇੱਕ ਪਰਿਵਾਰ ਦੇ ਘਰੋਂ 50 ਤੋਲੇ ਦੇ ਕਰੀਬ ਸੋਨਾ ਤੇ ਨਕਦੀ ਚੋਰੀ ਕਰਨ ਦੀ ਖਬਰ ਨੇ ਫੈਲਾਈ ਸਨਸਨੀ

 ਬਰਨਾਲਾ ਦੇ ਪਿੰਡ ਮਹਿਲ ਖ਼ੁਰਦ ਵਿਖੇ ਚੋਰ ਗਿਰੋਹ ਵੱਲੋਂ ਇੱਕ ਪਰਿਵਾਰ ਦੇ ਘਰੋਂ 50 ਤੋਲੇ ਦੇ ਕਰੀਬ ਸੋਨਾ ਤੇ ਨਕਦੀ ਚੋਰੀ ਕਰਨ ਦੀ ਖਬਰ ਨੇ ਫੈਲਾਈ ਸਨਸਨੀ 

ਸੀ ਆਈ ਏ ਇੰਚਾਰਜ ਬਲਜੀਤ ਸਿੰਘ ਦੀ ਰਹਿਨੁਮਾਈ ਹੇਠ ਸੁਰਾਗ ਲੱਬਣ ਲਈ ਫਿੰਗਰ ਪ੍ਰਿੰਟ ਮਾਹਰਾਂ ਨੂੰ ਬੁਲਾਇਆ ਗਿਆ


ਬਰਨਾਲਾ ,4,ਸਤੰਬਰ ਕਰਨਪ੍ਰੀਤ ਕਰਨ 

ਬਰਨਾਲਾ ਦੇ ਪਿੰਡ ਮਹਿਲ ਖ਼ੁਰਦ ਵਿਖੇ ਚੋਰ ਗਿਰੋਹ ਵੱਲੋਂ ਚੋਰੀ ਦੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਚੋਰਾਂ ਵੱਲੋਂ ਇਕ ਪਰਿਵਾਰ ਦੇ ਘਰੋਂ 50 ਤੋਲੇ ਦੇ ਕਰੀਬ ਸੋਨਾ ਤੇ ਨਕਦੀ ਚੋਰੀ ਕਰ ਲਏ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਐਤਵਾਰ ਛੁੱਟੀ ਦਾ ਦਿਨ ਹੋਣ ਕਰਕੇ ਘਰੋਂ ਬਾਹਰ ਗਿਆ ਹੋਇਆ ਸੀ। ਬਾਅਦ 'ਚ ਚੋਰੀ ਦੀ ਇਸ ਵੱਡੀ ਵਾਰਦਾਤ ਨੂੰ ਅੰਜ‍ਾਮ ਦਿੱਤਾ ਗਿਆ। ਪਰਿਵਾਰਕ ਵੱਲੋਂ 50 ਤੋਲੇ ਸੋਨਾ ਤੇ ਨਕਦੀ ਚੋਰੀ ਹੋਣ ਦੀ ਗੱਲ ਆਖੀ ਜਾ ਰਹੀ ਹੈ।        

 ਵਾਰਦਾਤ ਨੂੰ ਅੰਜ‍ਮ ਦੇਣ ਤੋਂ ਬਾਅਦ ਚੋਰ ਘਰ 'ਚ ਲੱਗੇ ਸੀਸੀਟੀਵੀ.ਕੈਮਰਿਆਂ ਦਾ ਡੀਵੀਆਰ ਵੀ ਪੁੱਟ ਕੇ ਨਾਲ ਲੈ ਗਏ। ਚੋਰੀ ਦੀ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪਰਿਵਾਰ ਦੇ ਹੋਸ਼ ਉੱਡ ਗਏ ਤੇ ਉਨ੍ਹਾਂ ਮਹਿਲ ਕਲਾਂ ਪੁਲਿਸ ਨੂੰ ਸੂਚਿਤ ਕੀਤਾ। ਸੀ ਆਈ ਏ ਇੰਚਾਰਜ ਬਲਜੀਤ ਸਿੰਘ ਦੀ ਰਹਿਨੁਮਾਈ ਹੇਠ ਸੁਰਾਗ ਲੱਬਣ ਲਈ ਫਿੰਗਰ ਪ੍ਰਿੰਟ ਮਾਹਰਾਂ ਦੀ ਟੀਮ ਨੂੰ ਬੁਲਾਇਆ ਗਿਆ ।ਜ਼ਿਲ੍ਹਾ ਪੁਲਿਸ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਜੁਟੀ ਹੋਈ ਹੈ।

Post a Comment

0 Comments