ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦਾ 528 ਵਾਂ ਸਲਾਨਾ ਜਨਮ ਦਿਹਾੜਾ 5 ਸਤੰਬਰ ਨੂੰ ਬਹੁਤ ਧੂਮ ਧਾਮ ਨਾਲ ਪਿੰਡ ਨੱਥੂਪੁਰ ਵਿਖੇ ਮਨਾਇਆ ਜਾ ਰਿਹਾ ਹੈ ਤੇ 2 ਸਤੰਬਰ ਨੂੰ ਪੰਜਾਬ ਦੇ ਵੱਖ ਵੱਖ ਡੇਰਿਆਂ ਤੋਂ ਸੰਤ ਮਹਾਪੁਰਸ਼ ਪਹੁੰਚ ਰਹੇ ਹਨ

 ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦਾ 528 ਵਾਂ ਸਲਾਨਾ ਜਨਮ ਦਿਹਾੜਾ 5 ਸਤੰਬਰ ਨੂੰ ਬਹੁਤ ਧੂਮ ਧਾਮ ਨਾਲ ਪਿੰਡ ਨੱਥੂਪੁਰ ਵਿਖੇ ਮਨਾਇਆ ਜਾ ਰਿਹਾ ਹੈ ਤੇ 2 ਸਤੰਬਰ ਨੂੰ ਪੰਜਾਬ ਦੇ ਵੱਖ ਵੱਖ ਡੇਰਿਆਂ ਤੋਂ  ਸੰਤ ਮਹਾਪੁਰਸ਼ ਪਹੁੰਚ ਰਹੇ ਹਨ


ਕਪੂਰਥਲਾ - ਬੇਗੋਵਾਲ - 1 ਸਤੰਬਰ 2022 ( ਹਰਪ੍ਰੀਤ ਬੇਗ਼ਮਪੁਰੀ,ਗੁਰਮਿੰਦਰ ਗੋਲਡੀ ) 

ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਦਿਹਾੜਾ 5 ਸਤੰਬਰ ਨੂੰ ਬਹੁਤ ਧੂਮ ਧਾਮ ਨਾਲ ਪਿੰਡ ਨੱਥੂਪੁਰ ਵਿਖੇ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਇਸ ਸਥਾਨ ਤੇ 2 ਸਤੰਬਰ ਨੂੰ ਭੰਡਾਰਾ ਕਰਵਾਇਆ ਜਾਵੇਗਾ ਜਿਸ ਵਿੱਚ ਪੰਜਾਬ ਦੇ ਵੱਖ ਵੱਖ ਡੇਰਿਆਂ ਤੋਂ , ਸੰਤ ਮਹਾਂਪੁਰਸ਼ ਪਹੁੰਚ ਰਹੇ ਹਨ ਹਰ ਸਾਲ ਦੀ ਤਰ੍ਹਾਂ ਸੰਤ ਮਹਾਂਪੁਰਸ਼ਾਂ ਦੀ ਪੰਗਤ ਲਗਾਈ ਜਾਵੇਗੀ ਅਤੇ ਪੂਜਾ ਦਿੱਤੀ ਜਾਵੇਗੀ,ਉਨ੍ਹਾਂ ਨੇ ਦੱਸਿਆ 2 ਸਤੰਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਅਰੰਭ ਹੋਣਗੇ ਤੇ 5 ਸਤੰਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਸੰਗਤਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਜਾਵੇਗੀ ਨਿਰੋਲ ਗੁਰਬਾਣੀ ਦੇ ਕੀਰਤਨ ਹੋਣਗੇ ਤੇ ਸੰਤ ਮਹਾਪੁਰਸ਼ ਪ੍ਰਬਚਨਾ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ ਇਹ ਜਨਮ ਦਿਹਾੜਾ ਸੰਤ ਬਾਬਾ ਧਰਮ ਦਾਸ ਜੀ ਤੇ ਸੰਤ ਬਾਬਾ ਲਛਮਣ ਦਾਸ ਜੀ ਦੀ ਦੇਖ ਰੇਖ ਵਿਚ ਕਰਵਾਇਆ ਜਾ ਰਿਹਾ ਹੈ ਇਸ ਉਦਾਸੀਨ ਆਸ਼ਰਮ ਦੇ ਗੱਦੀ ਨਸ਼ੀਨ ਮਹੰਤ ਸੰਤ ਬਾਬਾ ਅਵਤਾਰ ਦਾਸ ਜੀ ਹਨ ਉਨ੍ਹਾਂ ਦੀ ਦੀ ਕ੍ਰਿਪਾ ਨਾਲ ਇੱਥੇ ਸਾਰੇ ਸਮਾਗਮ ਕਰਵਾਏ ਜਾਂਦੇ ਹਨ ਇਸ ਸਥਾਨ ਤੋਂ ਸੰਗਤਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਤੇ ਸੰਗਤਾਂ ਬਹੁਤ ਸ਼ਰਧਾ ਭਾਵਨਾ ਨਾਲ ਸੇਵਾ ਕਰਦੀਆਂ ਹਨ ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ, ਕੈਸ਼ੀਅਰ ਬਿਰਸਾ ਸਿੰਘ, ਸੈਕਟਰੀ ਬਲਵਿੰਦਰ ਸਿੰਘ ਪ੍ਰੇਮਪੁਰ, ਸਕੱਤਰ ਰਣਜੀਤ ਸਿੰਘ ਰੂਬਲ, ਨਰਿੰਦਰ ਸਿੰਘ ਦਸੂਹਾ, ਤਰਵਿੰਦਰ ਸਿੰਘ ਪੀ ਆਰ ਓ, ਨਰਿੰਦਰ ਸਿੰਘ ਹੁਸ਼ਿਆਰਪੁਰ, ਅਮਰਜੀਤ ਸਿੰਘ ਹਬੀਬਵਾਲ, ਰਾਜ ਪਰਗਟ ਸਿੰਘ, ਮਨਮੋਹਨ ਸਿੰਘ, ਇੰਸਪੈਕਟਰ ਕੇਵਲ ਸਿੰਘ, ਸਬ ਇੰਸਪੈਕਟਰ ਰਾਮ ਲੁਭਾਇਆ, ਸੁਰਜੀਤ ਸਿੰਘ ਅਕਬਰਪੁਰ ਅਤੇ ਸਾਬਕਾ ਮੰਤਰੀ ਬਲਵੀਰ ਸਿੰਘ ਮਿਆਣੀ, ਲਖਵਿੰਦਰ ਸਿੰਘ ਲੱਖੀ ਗਿਲਜੀਆਂ ਅਤੇ ਹੋਰ ਬਹੁਤ ਸੰਗਤਾਂ ਹਾਜਰ ਸਨ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਵੇਲਫੇਅਰ ਸੁਸਾਇਟੀ ਰਜਿ ਕਪੂਰਥਲਾ ਪੰਜਾਬ ਪ੍ਰਧਾਨ ਬਲਵਿੰਦਰ ਸਿੰਘ ਬਿੱਟੂ ਜੀ ਨੇ ਦੱਸਿਆ ਕਰੋਨਾ ਮਹਾਂਮਾਰੀ ਤੋਂ ਬਾਅਦ ਇਹ ਪਹਿਲਾ ਸਮਾਗਮ ਹੈਂ ਜਿਸ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਸੰਤ ਮਹਾਂਪੁਰਸ਼ ਅਤੇ ਹੋਰ ਸੰਗਤਾਂ ਪਹੁੰਚ ਰਹੀਆਂ ਹਨ ਇਹ ਸਮਾਗਮ ਇਲਾਕ਼ਾ ਨਿਵਾਸੀ, ਸਮੂਹ ਸੰਗਤਾਂ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ,ਅਤੁਟ ਲੰਗਰ ਚੱਲੇਗਾ,ਸੇਵਾਦਾਰਾਂ ਵੱਲੋਂ ਆਪਣੀਆਂ ਡਿਊਟੀਆਂ ਤਨ ਮਨ ਧਨ ਨਾਲ ਨਿਭਾਈਆਂ ਜਾਣਗੀਆਂ ਪ੍ਰਬੰਧਕਾਂ ਵਲੋਂ ਸਭ ਦਾ ਸਤਿਕਾਰ ਕੀਤਾ ਜਾਵੇਗਾ

Post a Comment

0 Comments