ਹੁਣ ਪੰਜਾਬ ਦੇ ਬਾਲ ਵਿਕਾਸ ਪ੍ਰਾਜੈਕਟ ਅਫਸਰਾਂ (ਸੀਡੀਪੀਓਜ਼) ਨੇ 9 ਸਤੰਬਰ ਤੋਂ ਕਲਮ ਛੋੜ ਹੜਤਾਲ ਦੀ ਦਿੱਤੀ ਚੇਤਾਵਨੀ

 ਹੁਣ ਪੰਜਾਬ ਦੇ ਬਾਲ ਵਿਕਾਸ ਪ੍ਰਾਜੈਕਟ ਅਫਸਰਾਂ (ਸੀਡੀਪੀਓਜ਼) ਨੇ 9 ਸਤੰਬਰ ਤੋਂ ਕਲਮ ਛੋੜ ਹੜਤਾਲ ਦੀ ਦਿੱਤੀ ਚੇਤਾਵਨੀ

ਐਸੋਸੀਏਸ਼ਨ ਨੇ ਸਰਕਾਰ ਨੂੰ ਲਿਖਤੀ ਤੌਰ 'ਤੇ  ਮੰਗਾਂ ਨਾ ਪੂਰੀਆਂ ਹੋਣ ਤੱਕ ਦਿੱਤਾ ਅਲਟੀਮੇਟਮ 


ਬਰਨਾਲਾ ,4,ਸਤੰਬਰ ਕਰਨਪ੍ਰੀਤ ਕਰਨ 

-ਪੰਜਾਬ ਦੇ ਬਾਲ ਵਿਕਾਸ ਪ੍ਰਾਜੈਕਟ ਅਫਸਰਾਂ (ਸੀਡੀਪੀਓਜ਼) ਨੇ 9 ਸਤੰਬਰ ਤੋਂ ਕਲਮ ਛੋੜ ਹੜਤਾਲ 'ਤੇ ਜਾਣ ਦਾ ਫੈਸਲਾ ਲੈ ਲਿਆ ਹੈ। । ਸੀਡੀਪੀਓਜ਼ ਦੀ ਐਸੋਸੀਏਸ਼ਨ ਨੇ ਸਰਕਾਰ ਨੂੰ ਲਿਖਤੀ ਤੌਰ 'ਤੇ ਦੱਸ ਦਿੱਤਾ ਹੈ ਕਿ ਜਦ ਤੱਕ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਕਲਮ ਛੋੜ ਹੜਤਾਲ ਜਾਰੀ ਰਹੇਗੀ। ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਕੰਵਰ ਸ਼ਕਤੀ ਸਿੰਘ ਬਾਂਗਡ ਦੇ ਦਸਤਖਤਾਂ ਹੇਠ ਜਾਰੀ ਪ੍ਰੈਸ ਨੋਟ ਵਿਚ ਦੱਸਿਆ ਗਿਆ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਸੀਡੀਪੀਓਜ਼ ਅਤੇ ਉਨ੍ਹਾਂ ਅਧੀਨ ਆਉਂਦੇ ਅਮਲੇ ਦੀ ਤਨਖਾਹ ਸਰਕਾਰ ਨੇ ਨਹੀਂ ਦਿੱਤੀ ਜਿਸ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਤੋਂ ਇਲਾਵਾ ਫੀਲਡ ਵਿਚ ਵਿਜ਼ਿਟ ਕਰਨ ਸਬੰਧੀ ਸਰਕਾਰ ਵੱਲੋਂ ਗੱਡੀਆਂ ਹਾਇਰ ਕਰਨ ਬਾਰੇ ਬਣਾਈ ਨਵੀਂ ਪਾਲਿਸੀ ਨਾਲ ਅਸਹਿਮਤ ਹੁੰਦੇ ਹੋਏ ਸੀਡੀਪੀਓ ਨੇ ਚਿਤਾਵਨੀ ਦਿੱਤੀ ਹੈ ਕਿ ਨਵੀਂ ਪਾਲਿਸੀ ਤਹਿਤ ਕੋਈ ਸੀਡੀਪੀਓ ਗੱਡੀ ਹਾਇਰ ਨਹੀਂ ਕਰੇਗਾ ਅਤੇ ਨਾ ਹੀ ਫੀਲਡ ਵਿਜਿਟ ਕਰੇਗਾ। ਸੀਡੀਪੀਓਜ਼ ਦੀਆਂ ਪ੍ਰਮੋਸ਼ਨਾਂ ਵੀ ਲੰਮੇ ਸਮੇਂ ਤੋਂ ਰੁਕੀਆਂ ਹੋਈਆਂ ਹਨ। ਇਸ ਤੋਂ ਇਲਾਵਾ ਸੀਡੀਪੀਓਜ਼ ਦੇ ਦਫ਼ਤਰਾਂ ਵਿੱਚ ਪੀਣ ਵਾਲੇ ਪਾਈ ਅਤੇ ਪਖਾਨਿਆਂ ਦੀ ਸਹੂਲਤ ਵੀ ਤਰਸਯੋਗ ਹੈ। ਪ੍ਰੈੱਸ ਨੋਟ ਵਿਚ ਦੱਸਿਆ ਗਿਆ ਕਿ ਪਿਛਲੇ ਕਾਫੀ ਸਮੇਂ ਤੋਂ ਸਰਕਾਰੀ ਧਿਰ ਨਾਲ ਐਸੋਸੀਏਸ਼ਨ ਦੀਆਂ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਪੰਤੁ ਸੀਡੀਪੀਓਜ਼ ਦੀਆਂ ਜਾਇਜ਼ ਮੰਗਾਂ ਦਾ ਕੋਈ ਨਿਪਟਾਰਾ ਨਹੀਂ ਕੀਤਾ ਗਿਆ ਜਿਸ ਕਰਕੇ 9 ਸਤੰਬਰ ਤੋਂ ਸੂਬੇ ਦੇ ਸਮੁੱਚੇ ਸੀਡੀਪੀਓਜ਼ ਨੂੰ ਕਲਮਛੋੜ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਹੈ। ਹੈਰਾਨੀ ਦੀ ਗੱਲ ਹੈ ਕਿ ਜਿੱਥੇ ਬੱਚਿਆਂ ਅਤੇ ਔਰਤਾਂ ਦੀ ਭਲਾਈ ਲਈ ਬਣੇ ਵਿਭਾਗ ਦੇ ਕਰਮਚਾਰੀ ਆਪਣੀਆਂ ਮੰਗਾਂ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹੋਣ ਉੱਥੇ ਬੱਚਿਆਂ ਅਤੇ ਔਰਤਾਂ ਦੀ ਭਲਾਈ ਦਾ ਮਿਸ਼ਨ ਕਿਹੋ ਜਿਹਾ ਪੂਰਾ ਹੁੰਦਾ ਹੋਵੇਗਾ ਇਸ ਦਾ ਅੰਦਾਜ਼ਾ ਲਗਾਉਣਾ ਬਹੁਤਾ ਮੁਸ਼ਕਿਲ ਨਹੀਂ ਹੈ ਕਿਉਕਿ ਸੀਡੀਪੀਓ, ਸਰਕਾਰ ਅਤੇ ਲਾਭਪਾਤਰੀਆਂ ਵਿਚਕਾਰ ਇੱਕ ਮਜ਼ਬੂਤ ਪਲੇਟਫਾਰਮ ਹੈ ਜੇਕਰ ਇਹ ਪਲੇਟਫਾਰਮ ਹੀ ਕਮਜ਼ੋਰ ਹੋਵੇਗਾ ਤਾਂ ਸਬੰਧਤ ਲਾਭਪਾਤਰੀਆਂ ਤੱਕ ਸਹੀ ਸਹੂਲਤਾਂ ਹੈ ਕਿਵੇਂ ਪੁੱਜਦੀਆਂ ਹੋਣਗੀਆਂ।

Post a Comment

0 Comments