ਸਰਕਾਰ ਬੇ ਜ਼ਮੀਨੇ ਲੋਕਾਂ ਦੀ ਪਹਿਚਾਣ ਕਰਕੇ ਅਸਲ ਲੋੜਵੰਦਾਂ ਨੂੰ ਜਮੀਨਾਂ ਵਾਹੀ ਕਰਨ ਲਈ ਦੇਵੇ -ਕਰਮਜੀਤ ਸਿੰਘ ਹਰਿਗੜ੍ਹ

 ਸਰਕਾਰ ਬੇ ਜ਼ਮੀਨੇ ਲੋਕਾਂ ਦੀ ਪਹਿਚਾਣ ਕਰਕੇ ਅਸਲ ਲੋੜਵੰਦਾਂ ਨੂੰ ਜਮੀਨਾਂ ਵਾਹੀ ਕਰਨ ਲਈ ਦੇਵੇ -ਕਰਮਜੀਤ ਸਿੰਘ ਹਰਿਗੜ੍ਹ 


ਬਰਨਾਲਾ,1,ਸਤੰਬਰ ਕਰਨਪ੍ਰੀਤ ਕਰਨ

ਪੰਜਾਬ ਦੇ ਸ਼ਹਿਰਾਂ ਪਿੰਡਾਂ ਚ ਵਸਦੇ ਲੋੜਵੰਦਾ ਤੇ ਗ਼ਰੀਬੀ ਨਾਲ ਦੋ ਹੱਥ ਹੋ ਰਹੇ ਲੋਕਾਂ ਦੀ ਭਲਾਈ ਲਈ ਅੱਜ ਤੱਕ ਸਰਕਾਰਾਂ ਨੇ ਸਿਰਫ ਨਾਹਰੇ ਮਾਰਨੇ ਜਾਂ ਐਲਾਨ ਹੀ ਕੀਤੇ ਹਨ ਪਰੰਤੂ ਅਸਲ ਸਚਾਈ ਕੋਹਾਂ ਦੂਰ ਹੁੰਦੀ ਰਹੀ ! ਪਰੰਤੂ ਹੁਣ ਲੋਕਾਂ ਨੂੰ ਉਮੀਦ ਜਾਗੀ ਹੈ ਪੰਜਾਬ ਦੀਆਂ ਪੰਚਾਇਤੀ ਜ਼ਮੀਨਾਂ 'ਕਬਜ਼ੇ ਛੁਡਵਾਉਣੇ ਆਮ ਆਦਮੀ ਪਾਰਟੀ ਦੀ   ਕਾਰਵਾਈ ਸ਼ੁਰੂ ਹੋ ਗਈ ਹੈ ਚੰਗੀ ਗੱਲ ਹੈ ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਮਜੀਤ ਸਿੰਘ ਹਰਿਗੜ੍ਹ ਨੇ ਜਾਣਕਾਰੀ ਸਾਂਝੀ ਕਰਦਿਆਂ  ਕੀਤਾ ਉਹਨਾਂ ਕਿਹਾ ਕਿ ਸਰਕਾਰ ਬੇ ਜ਼ਮੀਨੇ ਲੋਕਾਂ ਦੀ ਪਹਿਚਾਣ ਕਰਕੇ ਅਸਲ ਲੋੜਵੰਦਾਂ  ਨੂੰ ਜਮੀਨਾਂ ਵਾਹੀ ਕਰਨ ਲਈ ਦੇਵੇ ਤਾਂ ਜੋ ਉਹ ਸਬਜ਼ੀਆਂ,ਡੰਗਰਾਂ ਚਾਰੇ ਸਮੇਤ ਹੋਰ ਕੋਈ ਛੋਟੇ ਮੋਟੇ ਰੋਜ਼ਗਾਰ ਰਾਹੀਂ ਆਪਣੇ ਪਰਵਾਰ ਪਾਲ ਸਕਣ ਨਾ ਕਿ ਓਹਨਾ ਹੀ ਧਨਾਡਾਂ ਨੂੰ ਦੋਬਾਰਾ ਜਮੀਨ ਅਲਾਟ ਕੀਤੀ ਜਾਵੇ ਜਿਹੜੇ ਸਾਲਾਂ ਤੋਂ ਸਰਕਾਰੀ ਜ਼ਮੀਨਾਂ ਨੂੰ ਘੱਟ ਪਟੇ ਤੇ ਲੈ ਕੇ ਆਪ ਚੋਖਾ ਠੇਕਾ ਕਮਾਉਂਦੇ ਰਹੇ ਹਨ ਤਾਂ ਹੀ ਇਹ ਸੂਬੇ ਦੇ ਲੋੜਵੰਦਾ ਤੇ ਸਰਕਾਰ ਨਾਲ ਧੋਖਾ ਹੋਵੇਗਾ ! ਸਰਕਾਰ ਪੂਰੇ ਸੂਬੇ ਵਿੱਚ 5 ਹਜ਼ਾਰ ਏਕੜ ਤੋਂ ਵੱਧ ਜ਼ਮੀਨਾਂ ਤੋਂ ਕਬਜ਼ੇ ਹਟਾਏਗੀ ਕਰੀਬ 36 ਹਜ਼ਾਰ ਏਕੜ ਪੰਚਾਇਤੀ ਜ਼ਮੀਨਾਂ ਦੀ ਨਿਸ਼ਾਨਦੇਹੀ ਕੀਤੀ ਹੈ, ਜਿਸ 'ਤੇ ਪ੍ਰਭਾਵਸ਼ਾਲੀ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ! ਜਿਸ ਨੂੰ ਹਟਾਉਣਾ ਸਮੇਂ ਤੇ ਅਵਾਮ ਦੀ ਪੁਰਜ਼ੋਰ ਮੰਗ ਹੈ ! 

   ਜ਼ਮੀਨਾਂ 'ਤੇ ਨਾਜਾਇਜ਼ ਕਬਜ਼ੇ ਕਰਨ ਵਾਲੇ ਸਾਰੇ ਪ੍ਰਭਾਵਸ਼ਾਲੀ ਲੋਕ ਹਨਂ ਜਿਹੜੇ ਪਿਛਲੀਆਂ ਸਰਕਾਰਾਂ ਵਿਚ ਰੁਤਬਿਆਂ ਦੇ ਸਾਏ ਹੇਠ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਰਹੇ ਤੇ ਆਪਣੀਆਂ ਜੇਬਾਂ ਗਰਮ ਕਰਦੇ ਰਹੇ ! ਸਰਕਾਰ ਵੱਲੋਂ ਨਾਜਾਇਜ਼ ਕਬਜ਼ੇ ਵਾਲੀ ਜੋ ਜ਼ਮੀਨ ਛੁਡਵਾਈ  ਹੁਣ ਇੱਥੇ ਪਾਣੀ ਦਾ ਪ੍ਰਬੰਧ ਕਰਕੇ ਇਸ ਨੂੰ ਲੋੜਵੰਦਾਂ ਨੂੰ ਖੇਤੀ ਲਈ ਠੇਕੇ ’ਤੇ ਦਿੱਤਾ ਜਾਵੇ। ਇਸ ਨਾਲ ਪੰਚਾਇਤ ਦੀ ਆਮਦਨ ਵਿੱਚ ਵਾਧਾ ਹੋਵੇਗਾ ਤੇ ਬੇਰੋਜਗਾਰੀ ਨੂੰ ਠੱਲ ਪਵੇਗੀ ਕਿਓਂ ਕਿ ਇਹਨਾਂ ਕਬਜ਼ਿਆਂ ਕਾਰਨ ਸਰਕਾਰੀ ਮਾਲੀਏ ਦਾ ਭਾਰੀ ਨੁਕਸਾਨ ਹੋ ਰਿਹਾ ਸੀ ।ਕਬਜ਼ਾ ਕਰਨ ਵਾਲੇ ਭਾਵੇਂ ਕੋਈ ਵੀ ਪ੍ਰਭਾਵਸ਼ਾਲੀ ਸਿਆਸਤਦਾਨ ਹੋਵੇ ਜਾਂ ਨੌਕਰਸ਼ਾਹ, ਕਿਸੇ ਨੂੰ ਵੀ ਨਾਂ ਬਖਸ਼ਿਆ ਜਾਵੇ ।ਇਸ ਦੇ ਨਾਲ ਹੀ ਜੇਕਰ ਗੈਰ ਕਾਸ਼ਤਯੋਗ ਜ਼ਮੀਨ ਦੀ  ਕੀਮਤ ਲੱਖਾਂ ਚ ਹੈ ਤਾਂ ਸੂਬੇ ਵਿੱਚ ਨਾਜਾਇਜ਼ ਕਬਜ਼ੇ ਵਾਲੀ ਜ਼ਮੀਨ ਦੀ ਕੀਮਤ ਕਰੋੜਾਂ ਰੁਪਏ ਬਣਦੀ ਹੈ।

Post a Comment

0 Comments