ਡਿਪਟੀ ਕਮਿਸ਼ਨਰ ਵੱਲੋਂ ਪਿੰਡ ਚੰਦਬਾਜਾ ਵਿਖੇ ਮਿੰਨੀ ਜੰਗਲ ਦੀ ਸ਼ੁਰੂਆਤ

 ਡਿਪਟੀ ਕਮਿਸ਼ਨਰ ਵੱਲੋਂ ਪਿੰਡ ਚੰਦਬਾਜਾ ਵਿਖੇ ਮਿੰਨੀ ਜੰਗਲ ਦੀ ਸ਼ੁਰੂਆਤ

ਚੰਦਬਾਜਾ ਵਿਖੇ ਪੰਚਾਇਤੀ ਜ਼ਮੀਨ ਤੇ ਲਗਾਏ ਗਏ 300 ਪੌਦੇ

 

ਪੰਜਾਬ ਇੰਡੀਆ ਨਿਊਜ਼ ਬਿਊਰੋ
 
ਫਰੀਦਕੋਟ 6 ਸਤੰਬਰ  ਵਾਤਾਵਰਨ ਨੂੰ ਸਾਫ ਸੁਥਰਾ ਤੇ ਹਰਿਆ -ਭਰਿਆ ਬਣਾਉਣ ਅਤੇ ਜਿਲ੍ਹੇ ਦੇ 50 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਚਲਾਈ ਗਈ ਮਿੰਨੀ ਜੰਗਲਾਂ ਦੀ ਲੜੀ ਤਹਿਤ ਪਿੰਡ ਚੰਦਬਾਜਾ ਵਿੱਚ ਜੰਗਲਾਂ ਵਿਭਾਗ ,ਗ੍ਰਾਮ ਪੰਚਾਇਤ ਅਤੇ ਪਿੰਡ ਨੇ ਨੋਜਵਾਨਾਂ ਦੇ ਸਹਿਯੋਗ ਨਾਲ ਸ਼ਾਮਲਾਟ ਜਗ੍ਹਾਂ ਤੇ ਮਿੰਨੀ ਜੰਗਲ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਦੱਸਿਆ ਕਿ ਪਿੰਡ ਚੰਦਬਾਜਾ ਵਿੱਚ ਸ਼ਾਮਲਾਟ ਦੀ 4 ਕਨਾਲ਼ ਦੇ ਕਰੀਬ ਜਗ੍ਹਾਂ ਵਿੱਚ 300 ਰਵਾਇਤੀ ਬੂਟੇ ਅਤੇ ਤ੍ਰਿਵੇਣੀਆਂ ਆਦਿ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਲਗਾਏ ਗਏ ਮਿੰਨੀ ਜੰਗਲ ਦੀ ਦੇਖਭਾਲ ਪਿੰਡ ਦੀ ਪੰਚਾਇਤ ਵੱਲੋਂ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਵਾਤਾਵਰਣ ਦੇ ਸੁਧਾਰ ਅਤੇ ਵਧੀਆ ਆਬੋ ਹਵਾ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਉਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੜ ਹਰਿਆ ਭਰਿਆ ਲਈ ਸਾਨੂੰ ਸਾਰਿਆਂ ਨੂੰ ਆਪਣੇ ਪਿੰਡ/ਸ਼ਹਿਰਾਂ ਅਤੇ ਘਰਾਂ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਉਨ੍ਹਾਂ ਅਪੀਲ ਕੀਤੀ ਕਿ ਵੱਧ ਤੋਂ ਵੱਧ ਬੂਟੇ ਲਗਾ ਕੇ ਉਨ੍ਹਾਂ ਦੀ ਸੰਭਾਲ ਕੀਤੀ ਜਾਵੇ ਅਤੇ ਇਸ ਮੁਹਿੰਮ ਨੂੰ ਹੋਰ ਅੱਗੇ ਵਧਾਉਣ ਵਿੱਚ ਸਹਿਯੋਗ ਕੀਤਾ ਜਾਵੇ।
ਇਸ ਮੌਕੇ ਸ੍ਰੀ ਗੁਰਪ੍ਰੀਤ ਸਿੰਘ ਚੰਦਬਾਜਾ, ਐਡਵੋਕੇਟ ਵੀਰਇੰਦਰ ਸਿੰਘ ਸੰਧਵਾਂ, ਡੀ.ਐਫ.ਓ ਸ੍ਰੀ ਅੰਮ੍ਰਿਤਪਾਲ ਸਿੰਘ, ਵਣ ਰੇਂਜ ਅਫਸਰ ਸ੍ਰੀ ਚਮਕੌਰ ਸਿੰਘ, ਪ੍ਰੋਜੈਕਟ ਡਾਇਰੈਕਟਰ ਆਤਮਾ ਡਾ. ਅਮਨਦੀਪ ਕੇਸ਼ਵ, ਸ੍ਰੀ ਗੁਰਮੀਤ ਸਿੰਘ ਕੜਿਆਲਵੀ ,ਸ੍ਰੀ ਸੁਖਜਿੰਦਰ ਸਿੰਘ ਬੱਬੂ,  ਰਾਜਾ ਗਿੱਲ, ਪ੍ਰੀਤਮ ਸਿੰਘ, ਜਗਸੀਰ ਸਿੰਘ, ਉਧਮ ਸਿੰਘ ਔਲਖ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।

Post a Comment

0 Comments