ਮਾਨਸਾ ਪੁਲਿਸ ਨੇ ਆਬਕਾਰੀ ਐਕਟ ਦੇ ਭਗੌੜੇ ਮੁਲਜਿਮ ਨੂੰ ਕੀਤਾ ਕਾਬੂ

 ਮਾਨਸਾ ਪੁਲਿਸ ਨੇ ਆਬਕਾਰੀ ਐਕਟ ਦੇ ਭਗੌੜੇ ਮੁਲਜਿਮ ਨੂੰ ਕੀਤਾ ਕਾਬੂ


ਮਾਨਸਾ, 01 ਸਤੰਬਰ ਗੁਰਜੰਟ ਸਿੰਘ ਬਾਜੇਵਾਲੀਆ

ਗੌਰਵ ਤੂੂਰਾ,ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੇੈਸ ਨੋੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਪੀ,ਓਜ, ਭਗੌੜਾ ਅਤੇ ਪੈਰੋੋਲ ਜੰਪਰਾਂ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਵਿਸੇਸ਼ ਮੁਹਿੰਮ ਤਹਿਤ ਇੱਕ ਪੀ, ਓ,ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ। ਭਗੌੜੇ ਮੁਲਜਿਮ ਪ੍ਰਦੀਪ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਭੱਲਣਵਾੜਾ, ਜਿਸਦੇ ਵਿਰੁੱਧ ਮੁਕੱਦਮਾ ਨੰਬਰ 35 ਮਿਤੀ 08^03^2021 ਅ/ਧ 61/1/14 ਆਬਕਾਰੀ ਐਕਟ ਥਾਣਾ ਸਰਦੂਲਗੜ ਦਰਜ਼ ਰਜਿਸਟਰ ਹੋਇਆ ਸੀ, ਪਰ ਇਹ ਮੁਲਜਿਮ ਅਦਾਲਤ ਵਿੱਚੋਂ ਤਾਰੀਖ ਪੇਸ਼ੀ ਤੋਂ ਗੈਰਹਾਜ਼ਰ ਹੋਣ ਕਰਕੇ ਮਾਨਯੋੋਗ ਅਦਾਲਤ ਐਸ,ਡੀ,ਜੇ,ਐਮ,ਸਰਦੂਲਗੜ ਜੀ ਵੱਲੋਂ ਇਸਨੂੰ ਮਿਤੀ 26^08^2022 ਤੋੋਂ ਅ/ਧ 299 ਜਾਬਤਾ ਫੌੌਜਦਾਰੀ ਤਹਿਤ ਭਗੌੜਾ ਕਰਾਰ ਦਿੱਤਾ ਗਿਆ ਸੀ। ਸ:ਥ: ਸੁਰੇਸ਼ ਕੁਮਾਰ ਇੰਚਾਰਜ ਪੀ,ਓ, ਸਟਾਫ ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋਂ ਇਸਨੂੰ ਕਾਬੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਲਈ ਮੁੱਖ ਅਫਸਰ ਥਾਣਾ ਸਰਦੂਲਗੜ ਦੇ ਹਵਾਲੇ ਕੀਤਾ ਗਿਆ ਹੈ।

Post a Comment

0 Comments