ਸੈਂਟਰ ਦੌਲਤਪੁਰ ਢੱਡਾ ਦੀਆਂ ਖੇਡਾਂ ਸ਼ਾਨੋ ਸ਼ੌਕਤ ਨਾਲ ਸਮਾਪਤ

 ਸੈਂਟਰ ਦੌਲਤਪੁਰ ਢੱਡਾ ਦੀਆਂ ਖੇਡਾਂ ਸ਼ਾਨੋ ਸ਼ੌਕਤ ਨਾਲ ਸਮਾਪਤ  


ਸ਼ਾਹਕੋਟ 02 ਸਤੰਬਰ (ਲਖਵੀਰ ਵਾਲੀਆ) :
- ਹਲਕਾ ਸ਼ਾਹਕੋਟ ਦੇ ਅਧੀਨ ਪੈਂਦੇ ਪਿੰਡ ਬਿੱਲੀ ਚਾਓ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ਼ਾਹਕੋਟ - 02 ਸ੍ਰੀ ਰਮੇਸ਼ਵਰ ਚੰਦਰ ਲਾਡੀ ਜੀ ਦੀ ਯੋਗ ਅਗਵਾਈ ਅਤੇ ਕਲੱਸਟਰ ਇੰਚਾਰਜ ਸਰਦਾਰ ਦਵਿੰਦਰ ਸਿੰਘ ਪੰਧੇਰ ਦੀ ਰਹਿਨਮਈ ਹੇਠ ਸੈਂਟਰ ਦੀਆਂ ਖੇਡਾਂ ਕਰਵਾਈਆਂ ਗਈਆਂ ਜਿਸ ਵਿੱਚ ਸੈਂਟਰ ਦੇ ਅੱਠ ਸਕੂਲਾਂ ਦੇ ਖਿਡਾਰੀ ਵਿਦਿਆਰਥੀਆਂ ਨੇ ਭਾਗ ਲਿਆ ਇਨ੍ਹਾਂ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਿੱਲੀ ਚਾਓ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਓਵਰਆਲ ਟਰਾਫੀ ਜਿੱਤੀ ਇਸ ਦੌਰਾਨ ਰੱਸਾਕਸ਼ੀ ਵਿੱਚ (ਮੁੰਡੇ ਅਤੇ ਕੁੜੀਆਂ) ਬਿੱਲੀ ਚਾਓ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਇਸੇ ਤਰ੍ਹਾਂ  100 ਅਤੇ 200 ਮੀਟਰ ਦੌੜ ਵਿੱਚ ਲੱਛਮੀ ਕੁਮਾਰੀ ਬਿੱਲੀ ਚਾਓ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਕਬੱਡੀ ਵਿੱਚ (ਮੁੰਡਿਆਂ) ਕੋਟਲਾ ਹੇਰਾਂ ਪਹਿਲਾ ਸਥਾਨ ਅਤੇ ਬਿੱਲੀ ਚਾਓ ਦੂਜਾ ਸਥਾਨ ਹਾਸਿਲ ਕੀਤਾ ਇਸੇ ਤਰ੍ਹਾਂ ਕੁਸ਼ਤੀ 25 ਕਿੱਲੋ ਗੁਰਸ਼ਰਨ ਪਹਿਲਾ ਸਥਾਨ ਅਤੇ ਲੰਬੀ ਛਾਲ ਵਿੱਚ ਲੱਛਮੀ ਕੁਮਾਰੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਇਸ ਖੇਡ ਮੇਲੇ ਦੀ ਸਫ਼ਲਤਾ ਵਿੱਚ ਜੀ ਓ ਜੀ ਮੋਹਨ ਸਿੰਘ ਦਾ ਖ਼ਾਸ ਯੋਗਦਾਨ ਰਿਹਾ । ਸ਼੍ਰ ਜਗਤਾਰ ਸਿੰਘ ਧਾਲੀਵਾਲ ਪੰਜਾਬ ਪੁਲਿਸ, ਫਤਿਹ ਸਿੰਘ ਅਤੇ ਜਗਜੀਤ ਸਿੰਘ ਵੱਲੋਂ ਸਾਰੇ ਖਿਡਾਰੀਆਂ ਅਤੇ ਵਿਦਿਆਰਥੀਆਂ ਨੂੰ ਕੋਲਡ ਡਰਿੰਕ ਪਿਲਾ ਕੇ ਸੇਵਾ ਕੀਤੀ ਗਈ ਅਤੇ ਇਸ ਮੌਕੇ ਕਲੱਸਟਰ ਇੰਚਾਰਜ ਦਵਿੰਦਰ ਸਿੰਘ ਪੰਧੇਰ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ । ਇਨਾਮ ਵੰਡ ਸਮਾਰੋਹ ਵਿੱਚ ਸ੍ਰੀ ਰਮੇਸ਼ਵਰ ਚੰਦਰ ਲਾਡੀ (BPEO), ਸ੍ਰੀ ਮੋਹਨ ਸਿੰਘ ਜੀ ਓ ਜੀ, ਪ੍ਰਿਥੀਪਾਲ ਸਿੰਘ ਕੁਲਾਰ, ਰਘਬੀਰ ਸਿੰਘ, ਸਾਹਿਲ ਕੁਮਾਰ, ਵਿਕਾਸ ਕੁਮਾਰ, ਹਰਪ੍ਰੀਤ ਸਿੰਘ, ਸੁਨੀਤਾ, ਅਰਵਿੰਦਰ ਕੌਰ, ਆਰਤੀ, ਮਨਦੀਪ ਕੌਰ ਅਤੇ ਕਮਲਜੀਤ ਕੌਰ ਨੇ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ ਅਤੇ ਇਸ ਮੌਕੇ ਸ੍ਰੀ ਰਮੇਸ਼ਵਰ ਚੰਦਰ ਲਾਡੀ (BPEO) ਅਤੇ ਮੋਹਨ ਸਿੰਘ ਜੀ ਓ ਜੀ ਵੱਲੋਂ ਬੱਚਿਆਂ ਨੂੰ ਖੇਡਾਂ ਨਾਲ ਜੁੜਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਤ ਕੀਤਾ

Post a Comment

0 Comments