ਅਗਨੀਵੀਰ ਭਰਤੀ ਨੂੰ ਸਮਰਪਤ ਇੱਕ ਰੋਜਾ ਖੇਡ ਮੇਲਾ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਸਟੇਡੀਅਮ ਵਿੱਚ ਕਰਵਾਇਆ

 ਅਗਨੀਵੀਰ ਭਰਤੀ ਨੂੰ  ਸਮਰਪਤ ਇੱਕ ਰੋਜਾ ਖੇਡ ਮੇਲਾ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਸਟੇਡੀਅਮ ਵਿੱਚ ਕਰਵਾਇਆ 


ਬਰਨਾਲਾ 7 ਸਤੰਬਰ/ਕਰਨਪ੍ਰੀਤ ਕਰਨ 

 ਨੋਜਵਾਨਾ ਨੂੰ  ਨਸ਼ਿਆਂ  ਦੀ ਲੱਤ ਤੋ ਦੂਰ ਰੱਖਣ ਲਈ ਅਤੇ ਫੌਜਾ ਵਿੱਚ ਹੋ ਰਹੀ ਅਗਨੀਵੀਰ ਭਰਤੀ ਨੂੰ ਸਮਰਪਤ ਕਮਾਂਡਰ ਗੁਰਬਚਨ ਸਿੱਘ ਆਰਮਡ ਫੋਰਸਸ ਅਕੈਡਮੀ ਅਤੇ ਨਿਉ ਸੈਨਿਕ ਅਕੈਡਮੀ ਵੱਲੋ ਇੱਕ ਰੋਜਾ ਖੇਡ ਮੇਲਾ ਗੁਰੂ ਗੋਬਿੰਦ ਕਾਲਜ ਸੰਘੇੜਾ ਦੇ ਸਟੇਡੀਅਮ ਵਿੱਚ ਕਰਵਾਇਆ ਗਿਆ ਜਿਸ ਵਿੱਚ 200 ਦੇ ਕਰੀਬ ਨੋਜਵਾਨਾ ਨੇ 1600 ਮੀਟਰ ਰੇਸ ਵਿੱਚ ਹਿੱਸਾ ਲਿਆ  ਅਤੇ 20 ਟੀਮਾ ਨੇ ਰਿਲੇ  ਰੇਸ ਵਿੱਚ ਹਿਸਾ ਲਿਆ


ਪਹਿਲੇ ਦੂਜੇ ਤੀਜੇ ਸਥਾਨ ਤੇ ਆਉਣ ਵਾਲੀਆ ਟੀਮਾਂ  ਨੂੰ 3100 ,2100 ,1100 ਰੁਪਏ ਅਤੇ ਰਿਲੇ  ਰੇਸ ਦੀ ਜੇਤੂ ਟੀਮ ਨੂੰ ਭੀ 2100 ,1100 ਰੁਪਏ ਨਕਦ ਇਨਾਮ ਦਿੱਤੇ ਗਏ ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋ ਸ੍.ਭੋਲਾ ਸਿੰਘ ਵਿੱਰਕ ਪ੍ਧਾਨ ਗੁਰੂ ਗੋਬਿੰਦ ਸਿੰਘ ਕਾਲਜ  ਅਤੇ ਸਮਾਗਮ ਦੀ ਪ੍ਧਾਨਗੀ ਸੀ੍ ਨਵੀਨ ਕੁਮਾਰ ਐਮ ਡੀ ਟਾਰਗੇਟ  9 ਅਤੇ ਅਨਿਲ ਬਾਂਸਲ ਨਾਣਾ ਪ੍ਧਾਨ ਵਿਉਪਾਰ ਮੰਡਲ ਬਰਨਾਲਾ ਨੇ ਸਾਝੇ ਤੌਰ ਤੇ ਕੀਤੀ 1 ਭੋਲਾ ਸਿੰਘ ਵਿਰਕ ਅਤੇ ਬੀਜੇਪੀ ਆਗੂ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਅੱਜ ਦੇ ਇਸ ਖੇਡ ਮੇਲੇ ਵਿੱਚ ਭਾਗ ਲੈਣ ਵਾਲੇ ਬੱਚਿਆ ਨੂੰ ਇਹ ਪਤਾ ਚੱਲ ਜਾਵੇਗਾ ਕੇ ਅਗਨਵੀਰ ਦੀ ਆਉਣ ਵਾਲੀ ਪਰਿਖਿਆ ਵਿੱਚ ਹੋਰ ਕਿੰਨੀ ਕੁ  ਤਿਆਰੀ ਦੀ ਲੋੜ ਹੈ ਨਵੀਨ ਕੁਮਾਰ ਨੇ ਕਿਹਾ ਕੇ ਇਹ ਪ੍ਬੰਧਕਾ ਵੱਲੋ ਅੱਛਾ ਉਪਰਾਲਾ ਹੈ ਬੱਚੇ ਨਸਾ ਮੁੱਕਤ ਰਹਿਣਗੇ  ਇਸ ਨਾਲ ਨਰੋਆ ਸਮਾਜ ਸਿਰਜੀਆ ਜਾਵੇਗਾ ਇਸ ਮੋਕੇ ਸ੍ ਸੁੱਖਮਿੰਦਰ ਸਿੰਘ ਧਾਲੀਵਾਲ ਨਿਉ ਸੈਨਿਕ ਅਕੈਡਮੀ ਦੇ ਗੁਰਮੀਤ ਸਿੰਘ ਅਤੇ ਬਹੁਤ ਸਾਰੇ ਕੋਚ ਅਤੇ ਸੈਕੜੇ ਬੱਚੇ ਹਾਜਰ ਸਨ

Post a Comment

0 Comments