ਦੁਕਾਨਦਾਰਾਂ ਵੱਲੋਂ ਫਿਰ ਤੋਂ ਨਾਜਾਇਜ਼ ਕਬਜ਼ੇ “ਚਾਰ ਦਿਨ ਕੀ ਚਾਂਦਨੀ ਫਿਰ ਅੰਧੇਰੀ ਰਾਤ” ਵਾਲੀ ਕਹਾਵਤ ਹੁੰਦੀ ਹੈ ਸੱਚ*

 ਦੁਕਾਨਦਾਰਾਂ ਵੱਲੋਂ ਫਿਰ ਤੋਂ ਨਾਜਾਇਜ਼ ਕਬਜ਼ੇ “ਚਾਰ ਦਿਨ ਕੀ ਚਾਂਦਨੀ ਫਿਰ ਅੰਧੇਰੀ ਰਾਤ” ਵਾਲੀ ਕਹਾਵਤ ਹੁੰਦੀ ਹੈ ਸੱਚ


ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-
“ਚਾਰ ਦਿਨ ਕੀ ਚਾਂਦਨੀ ਫਿਰ ਅੰਧੇਰੀ ਰਾਤ“ ਵਾਲੀ ਕਹਾਵਤ ਪ੍ਰਸ਼ਾਸਨ ਤੇ ਸਾਬਤ ਹੁੰਦੀ ਹੈ। ਬੱਸ ਸਟੈਂਡ ਵਾਲੀ ਸੜਕ ਉੱਪਰ, ਪੀ ਐ ਨ ਬੀ ਰੋਡ, ਰਾਮ ਲੀਲਾ ਗਰਾਊਂਡ, ਸਬਜ਼ੀ ਮੰਡੀ, ਗੋਲ ਚੱਕਰ ਕੋਲ, ਦੁਕਾਨਦਾਰਾਂ ਵੱਲੋਂ ਵੱਡੀ ਪੱਧਰ ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ  ਜਿਸ ਕਾਰਨ ਸੜਕ ਦੇ ਆਸੇ ਪਾਸੇ ਸਾਇਡ ਦੇਣ ਲਈ ਕੋਈ ਥਾਂ ਨਹੀਂ ਬਚਿਆ ਅਤੇ ਟਰੈਫਿਕ ਜਾਮ ਲੱਗਿਆ ਰਹਿੰਦਾ ਹੈ  ਇਸ ਸਬੰਧੀ ਮੀਡੀਆ ਵੱਲੋਂ ਵਾਰ ਵਾਰ ਮੁੱਦਾ ਉਠਾਏ ਜਾਣ ਤੇ ਕੁਝ ਦਿਨਾਂ ਲਈ ਇਨ੍ਹਾਂ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾਂਦਾ ਹੈ ਕੁਝ ਹੀ ਦਿਨਾਂ ਬਾਅਦ ਫਿਰ ਤੋਂ ਦੁਕਾਨਦਾਰ ਆਪਣੀ ਆਦਤ ਮੁਤਾਬਕ ਆਪਣੀਆਂ ਦੁਕਾਨਾਂ ਅੱਗੇ ਨਾਜਾਇਜ਼ ਕਬਜ਼ੇ ਕਰ ਲੈਂਦੇ ਹਨ  ।ਜਾਣਕਾਰੀ ਮੁਤਾਬਕ ਦੁਕਾਨਦਾਰ ਆਪਣੀਆਂ ਦੁਕਾਨਾਂ ਅੱਗੇ ਰੇਹੜੀਆਂ ਲਵਾ ਕੇ  ਉਨ੍ਹਾਂ ਤੋਂ ਮਹੀਨਾਵਾਰ ਕਿਰਾਇਆ ਵਸੂਲ ਰਹੇ ਹਨ ਜੋ ਪ੍ਰਸ਼ਾਸਨ ਦੇ ਸ਼ਰ੍ਹੇਆਮ ਅੱਖੀਂ ਘੱਟਾ ਪਾ ਰਹੇ ਹਨ  ।ਪਰ ਇੱਥੋਂ ਦਾ ਪ੍ਰਸ਼ਾਸਨ  ਮੂਕ ਦਰਸਕ ਬਨੋਿਆ ਹੋਇਆ ਹੈ  ।ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਇੱਥੇ ਨਾਜਾਇਜ਼ ਕਬਜ਼ੇ ਹਟਾਉਣ ਲਈ ਮੁਹਿੰਮ ਚਲਾਈ ਗਈ ਸੀ ਜਿਸਦੇ ਸਾਰਥਕ ਨਤੀਜੇ ਨਿਕਲੇ ਸਨ  ਅਤੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਅੱਗੇ ਨਾਜਾਇਜ਼ ਕਬਜ਼ੇ ਅਤੇ ਉੱਪਰ ਲਗਾਏ ਸ਼ਟਰ ਵਗੈਰਾ ਹਟਾ ਲਏ ਸਨ  ।ਪਰ ਸਾਗਰ ਸਤੇਈਆ ਦੀ ਬਦਲੀ ਹੋ ਜਾਣ ਕਾਰਨ ਸ਼ਹਿਰ ਦੇ ਅਧੁਰੇ ਪਏ  ਕੰਮ ਅੱਧ  ਵਿਚਕਾਰ ਹੀ ਲਟਕ ਕੇ ਰਹਿ ਗਏ ਹਨ।ਪਰ ਹੁਣ ਫਿਰ ਦੁਕਾਨਦਾਰਾਂ ਨੇ ਪ੍ਰਸ਼ਾਸਨ ਨੂੰ ਟਿੱਚ ਸਮਝਦਿਆਂ ਆਪਣੀਆਂ ਦੁਕਾਨਾਂ ਅੱਗੇ ਜਿੱਥੇ ਫਾਲਤੂ ਸਾਮਾਨ ਰੱਖਣਾ ਸ਼ੁਰੂ ਕਰ ਦਿੱਤਾ ਹੈ ਉਥੇ ਰੇਹੜੀਆਂ ਲਗਵਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਜਿਸ ਨਾਲ ਟ੍ਰੈਫਿਕ  ਸਮੱਸਿਆ ਦਿਨੋਂ ਦਿਨ ਵਧ ਰਹੀ ਹੈ  ।ਆਲਮ ਇਹ ਹੈ ਕਿ ਕਈ ਵਾਰ ਟ੍ਰੈਫਿਕ ਜਾਮ ਕਾਰਨ ਐਮਰਜੈਂਸੀ ਵਾਹਨ ਐਂਬੂਲੈਂਸ ਆਦਿ ਵੀ ਜਾਮ ਵਿੱਚ ਫਸ ਕੇ ਰਹਿ ਜਾਂਦੇ ਹਨ  ਪਰ ਇੱਥੋਂ ਦਾ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ ਇਹ ਆਪਣੀ ਨੀਂਦ ਤੋਂ  ਕਦੋਂ ਜਾਗੇਗਾ ਇਹ ਗੱਲ ਭਵਿੱਖ ਦੇ ਗਰਭ ਵਿੱਚ ਹੈ। ਇਸ ਸਬੰਧੀ ਜਦੋਂ ਕਾਰਜਸਾਧਕ ਅਫਸਰ  ਗੁਰਦਾਸ ਸਿਂਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਲਦੀ ਹੀ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Post a Comment

0 Comments