ਜੀ.ਹੋਲੀ ਹਾਰਟ ਸਕੂਲ ਵਿੱਚ 'ਅਧਿਆਪਕ ਦਿਵਸ' ਦਾ ਜਸ਼ਨ

 ਜੀ.ਹੋਲੀ ਹਾਰਟ ਸਕੂਲ ਵਿੱਚ 'ਅਧਿਆਪਕ ਦਿਵਸ' ਦਾ ਜਸ਼ਨ

ਇੱਕ ਅਧਿਆਪਕ ਦਾ ਜੀਵਨ ਨਿਯਮਾਂ ਅਤੇ ਨੀਤੀਆਂ ਦੁਆਰਾ ਨਿਯੰਤਰਿਤ ਹੈ-ਸੁਸ਼ੀਲ ਗੋਇਲ 


ਬਰਨਾਲਾ 6.ਸਤੰਬਰ/ਕਰਨਪ੍ਰੀਤ ਕਰਨ 

ਮਾਲਵਾ ਬੈਲਟ ਦੀ ਨਾਮਵਰ ਵਿੱਦਿਅਕ ਸੰਸਥਾ ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸਕੂਲ,ਮਹਿਲਕਲਾਂ ਵਿਖੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੁਸ਼ੀਲ ਗੋਇਲ ਦੇ ਦਿਸ਼ਾ ਨਿਰਦੇਸ਼ ਅਨੁਸਾਰ 'ਅਧਿਆਪਕ ਦਿਵਸ' ਨੂੰ ਇਕ ਜਸ਼ਨ ਵਜੋਂ ਮਨਾਇਆ ਗਿਆ ਉਹਨਾਂ ਮੁਤਾਵਿਕ  ਅਧਿਆਪਕ ਨਾ ਸਿਰਫ਼ ਕਲਾਸ ਵਿੱਚ ਪੜ੍ਹਾਉਂਦੇ ਹਨ ਸਗੋਂ ਵਿਦਿਆਰਥੀਆਂ ਦੇ ਦੋਸਤ, ਦਾਰਸ਼ਨਿਕ ਅਤੇ ਮਾਰਗਦਰਸ਼ਕ ਵੀ ਹਨ, ਲਈ ਵਿਸ਼ੇਸ਼ ਪਾਰਟੀ ਦਾ ਆਯੋਜਨ ਕੀਤਾ ਗਿਆ।

                                ਸਕੂਲ ਦੇ ਡਾਇਰੈਕਟਰ ਸ਼੍ਰੀ ਨਿਤਿਨ ਜਿੰਦਲ ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਅਧਿਆਪਕਾਂ ਨੇ ਗੀਤਾਂ, ਡਾਂਸ ਅਤੇ ਸਕਿੱਟਾਂ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਸ਼੍ਰੀ ਹਰਵਿੰਦਰ ਸਿੰਘ ਅਤੇ ਮਿਸ ਮਨਮੀਤ ਕੌਰ ਨੇ ਕ੍ਰਮਵਾਰ ਮਿਸਟਰ ਜੀ.ਐਚ.ਐਚ.ਪੀ.ਐਸ ਅਤੇ ਮਿਸ ਜੀ.ਐਚ.ਐਚ.ਪੀ.ਐਸ ਦਾ ਖਿਤਾਬ ਜਿੱਤਿਆ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੁਸ਼ੀਲ ਗੋਇਲ ਨੇ ਇਸ ਮੌਕੇ ਤੇ ਗੱਲਬਾਤ ਕਰਦਿਆਂ 'ਗੁਰੂ' ਸ਼ਿਸ਼ ਦੇ ਪਵਿੱਤਰ ਰਿਸ਼ਤੇ ਦੀ ਮਹੱਤਤਾ ਦਾ ਜਿਕਰ ਕਰਦਿਆਂ ਕਿਹਾ ਕਿ ਇੱਕ ਅਧਿਆਪਕ ਦਾ ਜੀਵਨ ਨਿਯਮਾਂ ਅਤੇ ਨੀਤੀਆਂ ਦੁਆਰਾ ਨਿਯੰਤਰਿਤ ਹੈ।ਸਕੂਲ ਦੇ ਐਗਜੀਕਿਊਟਿਵ ਡਾਇਰੈਕਟਰ ਸ਼੍ਰੀ ਰਾਕੇਸ਼ ਬਾਂਸਲ, ਮੈਨੇਜਮੈਂਟ ਦੇ ਮੈਂਬਰ ਮਿਸਿਜ਼ ਰਚਨਾ ਗੋਇਲ, ਮਿਸਿਜ਼ ਦੀਪਿਕਾ ਗੋਇਲ, ਮਿਸਿਜ਼ ਸਮਰਿਧੀ ਬਾਂਸਲ ਅਤੇ ਸਕੂਲ ਦੇ ਪ੍ਰਿੰਸੀਪਲ ਮਿਸਿਜ਼ ਨਵਜੋਤ ਟੱਕਰ ਨੇ ਸਾਰੇ ਸਟਾਫ ਮੈਂਬਰਾਂ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੱਤੀ। ਅਧਿਆਪਕ ਦਿਵਸ ਦਾ ਜਸ਼ਨ ਲੰਚ ਪਾਰਟੀ, ਬਹੁਤ ਸਾਰੀਆਂ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ

Post a Comment

0 Comments