ਐਸ.ਡੀ.ਐਮ. ਸਰਦੂਲਗੜ ਨੇ ਪੋਲਿੰਗ ਬੂਥਾਂ ’ਤੇ ਲਗਾਏ ਸਪੈਸ਼ਲ.ਕੈਂਪਾਂ ਦਾ ਲਿਆ ਜਾਇਜ਼ਾ

 ਐਸ.ਡੀ.ਐਮ. ਸਰਦੂਲਗੜ ਨੇ ਪੋਲਿੰਗ ਬੂਥਾਂ ’ਤੇ ਲਗਾਏ ਸਪੈਸ਼ਲ.ਕੈਂਪਾਂ ਦਾ ਲਿਆ ਜਾਇਜ਼ਾ

ਸਪੈਸ਼ਲ ਕੈਂਪਾਂ ਦੌਰਾਨ ਵੱਧ ਤੋਂ ਵੱਧ ਫਾਰਮ 6-ਬੀ ਭਰਨਾ ਯਕੀਨੀ.ਬਣਾਇਆ ਜਾਵੇ-ਐਸ.ਡੀ.ਐਮ.


ਮਾਨਸਾ, 04 ਸਤੰਬਰ : ਗੁਰਜੰਟ ਸਿੰਘ ਬਾਜੇਵਾਲੀਆ 

ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਦੇ ਡਾਟੇ ਨਾਲ ਆਧਾਰ ਕਾਰਡ ਲਿੰਕ ਕਰਨ ਦੇ ਮੰਤਵ ਨਾਲ ਸੁਪਰਵਾਇਜ਼ਰੀ ਤੇ ਬੀ.ਐਲ.ਓਜ਼ ਵੱਲੋਂ ਆਧਾਰ ਡਾਟਾ ਇੱਕਤਰ ਕਰਨ ਲਈ ਹਰ ਮਹੀਨੇ ਦੇ ਐਤਵਾਰ ਨੂੰ ਪੋਲਿੰਗ ਬੂਥਾਂ ’ਤੇ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ।


ਇਸੇ ਮਕਸਦ ਲਈ ਲਗਾਏ ਗਏ ਕੈਂਪਾ ਦਾ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਬਲਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਐਸ.ਡੀ.ਐਮ. ਸਰਦੂਲਗੜ ਮੈਡਮ ਪੂਨਮ ਸਿੰਘ ਨੇ ਵੱਖ-ਵੱਖ ਪੋਲਿੰਗ ਬੂਥਾਂ ’ਤੇ ਜਾ ਕੇ ਜਾਇਜ਼ਾ ਲਿਆ। ਇਸ ਮੌਕੇ ਉਨਾਂ ਸਬੰਧਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਮੁੱਖ ਚੋਣ ਅਫ਼ਸਰ ਵੱਲੋਂ ਪ੍ਰਾਪਤ ਆਦੇਸ਼ਾਂ ਅਨੁਸਾਰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਇਸ ਕੰਮ ਨੂੰ ਨੇਪਰੇ ਚਾੜਿਆ ਜਾਵੇ ਤਾਂ ਜੋ ਦਰੁੱਸਤ ਡਾਟਾ ਮਿੱਥੇ ਸਮੇਂ ’ਤੇ ਮੁੱਖ ਚੋਣ ਅਫ਼ਸਰ ਦੇ ਦਫ਼ਤਰ ਵਿਖੇ ਭੇਜਿਆ ਜਾ ਸਕੇ।

ਉਨਾਂ ਹਦਾਇਤ ਕੀਤੀ ਕਿ ਕੈਂਪਾਂ ਲਈ ਨਿਰਧਾਰਿਤ ਮਿਤਿਆਂ ਅਨੁਸਾਰ ਆਪੋ-ਆਪਣੇ ਬੂਥਾਂ ’ਤੇ ਬੈਠ ਕੇ ਵੱਧ ਤੋਂ ਵੱਧ ਫਾਰਮ ਨੰਬਰ 6-ਬੀ ਭਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਦਿੱਤੇ ਗਏ ਟੀਚੇ ਨੂੰ ਸਮੇਂ ਸਿਰ ਪੂਰਾ ਕੀਤਾ ਜਾ ਸਕੇ। ਉਨਾਂ ਕਿਹਾ ਕਿ ਸਪੈਸ਼ਲ ਕੈਂਪ ਸਬੰਧੀ ਬੀ.ਐਲ.ਓਜ਼ ਦੀ ਹਾਜ਼ਰੀ ਅਤੇ ਰਿਪੋਰਟ ਭੇਜਣਾ ਵੀ ਯਕੀਨੀ ਬਣਾਇਆ ਜਾਵੇੇ।

Post a Comment

0 Comments