ਗੁਰਦਵਾਰਾ ਸਿੰਘ ਸਭਾ(ਸਦਰ ਬਾਜ਼ਾਰ) ਦੀ ਮਨੇਜਮੈਂਟ ਵਲੋਂ ਜੱਚਾ ਬੱਚਾ ਹਸਪਤਾਲ ਨਾਲ ਲੱਗਦੇ ਰਸਤੇ ਨੂੰ ਖੁਲਵਾਉਣ ਸੰਬੰਧੀ ਬਰਨਾਲਾ ਡਿਪਟੀ ਕਮਿਸਨਰ ਸ਼੍ਰੀ ਹਰੀਸ਼ ਨਈਅਰ ਨੂੰ ਮੰਗ ਪੱਤਰ ਦਿੱਤਾ ਗਿਆ !

 ਗੁਰਦਵਾਰਾ ਸਿੰਘ ਸਭਾ(ਸਦਰ ਬਾਜ਼ਾਰ) ਦੀ ਮਨੇਜਮੈਂਟ ਵਲੋਂ  ਜੱਚਾ ਬੱਚਾ ਹਸਪਤਾਲ ਨਾਲ ਲੱਗਦੇ ਰਸਤੇ ਨੂੰ ਖੁਲਵਾਉਣ ਸੰਬੰਧੀ ਬਰਨਾਲਾ ਡਿਪਟੀ  ਕਮਿਸਨਰ ਸ਼੍ਰੀ ਹਰੀਸ਼ ਨਈਅਰ ਨੂੰ ਮੰਗ ਪੱਤਰ ਦਿੱਤਾ ਗਿਆ !  

 


ਬਰਨਾਲਾ ,5,ਸਤੰਬਰ ਕਰਨਪ੍ਰੀਤ ਕਰਨ 

ਗੁਰਦਵਾਰਾ ਸਿੰਘ ਸਭਾ(ਸਦਰ ਬਾਜ਼ਾਰ) ਦੀ ਮਨੇਜਮੈਂਟ ਕਮੇਟੀ ਵਲੋਂ  ਗੁਰਦਵਾਰੇ ਨਾਲ ਜੱਚਾ ਬੱਚਾ ਹਸਪਤਾਲ ਵਿਖੇ ਪਿੰਡਾਂ ਚੋਂ ਦਾਖਲ ਔਰਤਾਂ ਦੇ ਨਾਲ ਸਾਂਭ ਸੰਭਾਲ ਕਰਨ ਵਾਲਿਆਂ ਔਰਤਾਂ ਲਈ ਪਖਾਨੇ ਵਾਸ਼ਰੂਮ ਆਦਿ ਦੇ ਲਈ ਉਹਨਾਂ ਨੂੰ ਦੂਰ ਤੋਂ ਘੁੰਮ ਕੇ ਆਉਣ ਚ ਆਉਂਦੀਆਂ ਔਂਕੜਾਂ ਦੇ ਮੱਧੇਨਜਰ  ਗੁਰਦਵਾਰਾ  ਨਾਲ ਲੱਗਦੇ ਰਸਤੇ ਨੂੰ ਖੁਲਵਾਉਣ ਲਈ ਗੁਰਦਵਾਰਾ ਸਿੰਘ ਸਭਾ(ਸਦਰ ਬਾਜ਼ਾਰ) ਦੀ ਮਨੇਜਮੈਂਟ ਵਲੋਂ  ਬਰਨਾਲਾ ਡਿਪਟੀ  ਕਮਿਸਨਰ ਸ਼੍ਰੀ ਹਰੀਸ਼ ਨਈਅਰ ਨੂੰ ਮੰਗ ਪੱਤਰ ਦਿੱਤਾ ਗਿਆ !              

              ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦਵਾਰਾ ਸਿੰਘ ਸਭਾ ਦੇ ਪ੍ਰਧਾਨ ਹਰਦੇਵ  ਸਿੰਘ ਬਾਜਵਾ ਨੇ ਕਿਹਾ ਕਿ ਸੰਗਤਾਂ ਦੀਆਂ  ਭਾਵਨਾਵਾਂ ਨੂੰ ਦੇਖਦਿਆਂ ਗੁਰਦਵਾਰਾ ਸਿੰਘ ਸਭਾ ਦੀ ਸਮੁੱਚੀ ਮੈਨੇਜਮੈਂਟ ਕਮੇਟੀ ਵਲੋਂ ਇਹ ਫੈਸਲਾ ਕਰਦਿਆਂ ਕਿ ਦੂਰੋਂ ਨੇੜੇ ਆਉਂਦੀਆਂ ਸੰਗਤਾਂ ਤੇ ਖ਼ਾਸਕਰ ਔਰਤਾਂ ਲਈ ਨਵੇਂ ਪਖਾਨੇ ਅਤੇ ਬਾਥਰੂਮਾਂ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਸਾਡੀਆਂ ਪਿੰਡਾਂ ਤੋਂ ਆਉਂਦੀਆਂ ਮਾਵਾੰ ਭੈਣਾਂ ਨੂੰ ਕੋਈ ਦਿੱਕਤ ਨਾ ਆਵੇ ਜਿਸ ਤਹਿਤ ਸਾਨੂੰ ਜਿਲੇ ਦੇ ਡਿਪਟੀ  ਕਮਿਸਨਰ ਸ਼੍ਰੀ ਹਰੀਸ਼ ਨਈਅਰ ਨੇ ਭਰੋਸਾ ਦਿਵਾਇਆ ਕਿ ਜਲਦ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ !  ਇਸ ਮੌਕੇ ਖਜਾਨਚੀ ਅਜੈਬ ਸਿੰਘ ਜਵੰਧਾ ,ਸਰਪ੍ਰਸਤ ਕੁਲਵੰਤ ਸਿੰਘ ਜਾਗਲ, ਬਲਬੀਰ ਸਿੰਘ ਸੰਧੂ ,ਬਲਦੇਵ ਸਿੰਘ ਧਾਲੀਵਾਲ ,ਰਾਜਿੰਦਰ ਸਿੰਘ ਦਰਾਕਾ, ਗੁਰਜਿੰਦਰ ਸਿੰਘ ਸਿੱਧੂ,ਬੰਤ ਸਿੰਘ ਸੰਧੂ ,ਬਲਬੀਰ ਸਿੰਘ ਸੰਧੂ ,ਹਰਵਿੰਦਰ ਸਿੰਘ ,ਰੇਸ਼ਮ ਸਿੰਘ, ,ਬਾਬਾ ਅਵਤਾਰ ਸਿੰਘ ਤੇ ਹੋਰ ਸੰਗਤਾਂ ਹਾਜ਼ਰ ਸਨ |

Post a Comment

0 Comments