ਸ਼ਹੀਦ ਏ ਆਜ਼ਮ ਭਗਤ ਸਿੰਘ ਅਕੈਡਮੀ ਹੀਰਕੇ ਵਿਖੇ ਅਧਿਆਪਕ ਦਿਵਸ ਮਨਾਇਆ

 ਸ਼ਹੀਦ ਏ ਆਜ਼ਮ ਭਗਤ ਸਿੰਘ ਅਕੈਡਮੀ ਹੀਰਕੇ ਵਿਖੇ ਅਧਿਆਪਕ ਦਿਵਸ ਮਨਾਇਆ                 


ਗੁਰਜੀਤ ਸ਼ੀਹ

 ਸਰਦੂਲਗੜ੍ਹ 6 ਸਤੰਬਰ ਸ਼ਹੀਦ ਏ ਆਜ਼ਮ ਭਗਤ ਸਿੰਘ ਅਕੈਡਮੀ ਹੀਰਕੇ (ਮਾਨਸਾ )ਚ ਡਾ ਸਰਵਪੱਲੀ ਰਾਧਾਕ੍ਰਿਸ਼ਨਨ ਦੀ ਯਾਦ ਨੂੰ ਸਮਰਪਿਤ ਅਧਿਆਪਕ ਦਿਵਸ ਮਨਾਇਆ ਗਿਆ।ਇਸ ਮੌਕੇ ਡਾ ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਅਧਿਆਪਕਾਂ ਨੂੰ ਸਮਰਪਿਤ ਬੱਚਿਆਂ ਵਲੋਂ ਅਲਗ ਅਲਗ ਪ੍ਰੋਗਰਾਮ ਪੇਸ਼ ਕੀਤਾ ਗਿਆ ।ਬੱਚਿਆਂ ਦੀ ਪ੍ਰਤਿਭਾ ਨੂੰ ਉਭਾਰਨ ਲਈ  ਬੋਰਡ ਡੈਕੋਰੇਸ਼ਨ ਮੁਕਾਬਲਾ ,ਲੋਕ ਨਾਚ ਮੁਕਾਬਲੇ ਅਤੇ ਸਪੀਚ ਮੁਕਾਬਲੇ ਕਰਵਾਏ ਗਏ।ਜਿਸ ਨੂੰ ਬੱਚਿਆਂ ਨੇ ਬਹੁਤ ਹੀ ਸੋਹਣੇ ਤਰੀਕੇ ਨਾਲ ਸਿਰੇ ਲਾਇਆ।ਇਸ ਮੌਕੇ ਸਕੂਲ ਮੁਖੀ ਸ੍ਰੀਮਤੀ ਵੀਰੋ ਸ਼ਰਮਾ ਨੇ ਅਧਿਆਪਕ ਦਿਵਸ ਦੀ ਵਧਾਈ ਦਿਦੇ ਹੋਏ ਅਜਕਲ ਦੀ ਸਿੱਖਿਆ ਪ੍ਰਣਾਲੀ ਵਿੱਚ ਅਧਿਆਪਕ ਦੇ ਯੋਗਦਾਨ ਬਾਰੇ ਦਸਿਆ।ਪ੍ਰਿੰਸੀਪਲ  ਨੇ ਦਸਿਆ ਕਿ ਅਧਿਆਪਕ ਬੱਚਿਆਂ ਦਾ ਸਹੀ ਮਾਰਗ ਦਰਸ਼ਨ ਕਰਕੇ ਉਹਨਾਂ ਵਿੱਚ ਆਪਣੀ ਸਫਲਤਾ ਲੱਭ ਸਕਦਾ ਹੈ ਤੇ ਅਧਿਆਪਕ ਖੁਦ ਵੀ ਆਪਣੇ ਕਿਤੇ ਦੇ ਦੌਰਾਨ ਸਿੱਖਦਾ ਰਹਿੰਦਾ ਹੈ।ਪ੍ਰਿੰਸੀਪਲ ਵਲੋਂ ਅਧਿਆਪਕਾਂ ਨੂੰ ਅਵਾਰਡ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਦੀ ਸੇਵਾਵਾਂ ਲਈ ਧਨਵਾਦ ਕੀਤਾ।ਇਸ ਮੌਕੇ ਸਕੂਲੀ ਮਨੇਜਮੈਟ ਦੇ ਉਚ ਅਧਿਕਾਰ ਬਲਦੇਵ ਰਾਜ ਸ਼ਰਮਾ,ਗੁਲਾਬ ਚੰਦ  ,ਦਿਆਲ ਚੰਦ ਆਦਿ ਹਾਜਰ ਰਹੇ।


Post a Comment

0 Comments