*ਅੱਖਾਂ ਦਾਨ ਕਰਨਾ ਸ਼ਲਾਘਾਯੋਗ ਕੰਮ :ਸਿਵਲ ਸਰਜਨ* ਪੰਦਰਵਾੜੇ

 ਅੱਖਾਂ ਦਾਨ ਕਰਨਾ ਸ਼ਲਾਘਾਯੋਗ ਕੰਮ :ਸਿਵਲ ਸਰਜਨ

ਪੰਦਰਵਾੜੇ ਦੌਰਾਨ 300 ਦੇ ਕਰੀਬ ਅੱਖਾਂ ਦਾਨ ਕਰਨ ਦੇ ਫਾਰਮ ਭਰੇ: ਡਾ ਰੁਪਾਲੀ


ਮੋਗਾ:{ਕੈਪਟਨ ਸੁਭਾਸ਼ ਚੰਦਰ ਸ਼ਰਮਾ}:=
ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪੰਜਾਬ ਅੰਦਰ 25 ਅਗਸਤ ਤੌ ਲੈ ਕੇ 8 ਸਤਬੰਰ ਤੱਕ ਅੱਖਾਂ ਦਾਨ ਪੰਦਰਵਾੜਾ ਚੱਲ ਰਿਹਾ ਹੈ। ਇਸੇ ਕੜੀ ਦੌਰਾਨ ਜਿਲਾ ਮੋਗਾ ਦੇ ਅੰਦਰ ਵੀ ਅੱਖਾਂ ਦਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸੇ ਦੌਰਾਨ ਅੱਖਾਂ ਦਾਨ ਕਰਨ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਜਿਸ ਵਿੱਚ ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਅਪੀਲ ਕਰਦੇ ਹੋਏ ਸਿਵਲ ਸਰਜਨ ਮੋਗਾ ਡਾ ਐਸ ਪੀ ਸਿੰਘ ਨੇ ਕਿਹਾ ਕਿ ਮਨੁੱਖ ਨੂੰ ਮਰਨ ਉਪਰੰਤ ਅੱਖਾ ਦਾਨ ਕਰਨ ਦਾ ਪ੍ਰਉਪਕਾਰੀ ਕੰਮ ਕਰਨਾ ਚਾਹੀਦਾ ਹੈ। ਜਿਸ ਨਾਲ ਅੱਖਾਂ ਦੀ ਨਜ਼ਰ ਤੋ ਵਾਂਝੇ ਵਿਆਕਤੀ ਨੂੰ ਨਜ਼ਰ ਮਿਲ ਜਾਦੀ ਹੈ। ਉਹ ਕੁਦਰਤ ਦੀ ਕਾਇਨਾਤ ਨੂੰ ਦੇਖ ਸਕਦਾ ਹੈ। ਜੋ ਲੋਕ ਅੱਖਾਂ ਦਾਨ ਕਰਨ ਦੇ ਫਾਰਮ ਭਰਨ ਲਈ ਅੱਗੇ ਆ ਰਹੇ ਹਨ ਸਿਵਲ ਸਰਜਨ ਵੱਲੋਂ ਉਨ੍ਹਾ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਐਨ ਪੀ ਸੀ ਬੀ ਦੇ ਜਿਲਾ ਪ੍ਰੋਗਰਾਮ ਅਫਸਰ ਡਾ ਰਾਜੇਸ਼ ਅੱਤਰੀ ਨੇ ਕਿਹਾ ਕਿ ਇਸ ਵਾਰ ਲੋਕਾਂ ਵਿੱਚ ਅੱਖਾਂ ਦਾਨ ਕਰਨ ਦਾ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸਮਾਜ ਵਿੱਚ ਜਾਗਰੂਕਤਾ ਆਉਣੀ ਚੰਗਾ ਸੁਨੇਹਾ ਹੈ।ਸਕੂਲਾਂ ਕਾਲਜਾ ਤੋ ਇਲਾਵਾ ਪਿੰਡ ਪੱਧਰ ਤੇ ਵੀ ਸਿਹਤ ਵਿਭਾਗ ਦੇ ਕਰਮਚਾਰੀਆ ਵੱਲੋਂ ਲੋਕਾਂ ਨੂੰ ਅੱਖਾ ਦਾਨ ਕਰਨ ਲਈ ਪ੍ਰੇਰੀਆ ਜਾ ਰਿਹਾ ਹੈ। ਇਸ ਮੌਕੇ ਡਾ ਰੁਪਾਲੀ ਸੇਠੀ ਅੱਖਾਂ ਦੇ ਰੋਗਾਂ ਦੇ ਮਾਹਿਰ ਨੇ ਕਿਹਾ ਕਿ ਇਸ ਕਾਰਜ ਵਿੱਚ ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਦੇ ਸਹਿਯੋਗ ਦੀ ਬਹੁਤ ਜਰੂਰਤ ਹੈ। ਇਸ ਪੰਦਰਵਾੜੇ ਦੌਰਾਨ ਅੱਜ ਤੱਕ ਜਿਲੇ ਅੰਦਰ 300 ਦੇ ਕਰੀਬ ਲੋਕਾਂ ਨੇ ਮਰਨ ਉਪਰੰਤ ਅੱਖਾਂ ਦਾਨ ਕਰਨ ਦੇ ਫਾਰਮ ਭਰੇ। ਇਸ ਮੌਕੇ ਡਾ ਰੁਪਾਲੀ ਸੇਠੀ ਨੇ ਕਿਹਾ ਕਿ ਜੇਕਰ ਕਿਸੇ ਦੀ ਇਛਾ ਅੱਖਾਂ ਦਾਨ ਕਰਨ ਦੀ ਹੋਵੇ ਤਾਂ ਉਹ ਅੱਖਾ ਦੇ ਰੋਗ ਦੇ ਵਿਭਾਗ ਵਿੱਚ ਮਨਦੀਪ ਗੋਇਨ ਐਪਥੇਲਮਿਕ ਅਫਸਰ ਨੂੰ ਸਿਵਲ ਹਸਪਤਾਲ ਵਿੱਚ ਮਿਲ ਸਕਦੇ ਹਨ। ਇਸ ਸਮੇ ਤੇ ਹਾਜਰ ਕੁਲਬੀਰ ਕੌਰ ਜਿਲਾ ਸਿੱਖਿਆ ਅਤੇ ਸੂਚਨਾ ਅਫਸਰ , ਅੰਮ੍ਰਿਤ ਸ਼ਰਮਾ ਵੀ ਹਾਜਰ ਸਨ।

Post a Comment

0 Comments