ਜਿਲ੍ਹਾ ਮਾਨਸਾ ਦੀ ਜਰੂਰੀ ਮੀਟਿੰਗ ਬਾਲ ਭਵਨ ਵਿਖੇ ਹੋਈ

 ਜਿਲ੍ਹਾ ਮਾਨਸਾ ਦੀ ਜਰੂਰੀ ਮੀਟਿੰਗ ਬਾਲ ਭਵਨ ਵਿਖੇ ਹੋਈ 


ਮਾਨਸਾ 07 ਸਤੰਬਰ ਗੁਰਜੰਟ ਸਿੰੰਘ ਬਾਜੇਵਾਲੀਆ

ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ 1406-22ਬੀ, ਚੰਡੀਗੜ੍ਹ ਜਿਲ੍ਹਾ ਮਾਨਸਾ ਦੀ ਜਰੂਰੀ ਮੀਟਿੰਗ ਬਾਲ ਭਵਨ ਵਿਖੇ ਜੱਗਾ ਸਿੰਘ ਅਲੀਸ਼ੇਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਵਿੱਚ ਫੈਸਲਾ ਕੀਤਾ ਗਿਆ ਕਿ ਆਉਣ ਵਾਲੀ 10 ਸਤੰਬਰ ਨੂੰ ਸੰਗਰੂਰ ਵਿਖੇ ਪੰਜਾਬ ਐਂਡ ਯੂ.ਟੀ. ਮੁਲਾਜਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਮੁਲਾਜਮ ਮਾਰੂ ਨੀਤੀਆਂ ਦੇ ਖਿਲਾਫ ਕੀਤੀ ਜਾ ਰਹੀ ਵਿਸ਼ਾਲ ਰੈਲੀ ਵਿੱਚ ਜਿਲ੍ਹਾ ਭਰ ਤੋਂ ਭਾਰੀ ਗਿਣਤੀ ਵਿੱਚ ਮੁਲਾਜਮ ਸਾਥੀ ਸ਼ਾਮਿਲ ਹੋਣਗੇ। ਮੀਟਿੰਗ ਵਿੱਚ ਹਰੀ ਸਿੰਘ ਸਹਾਰਨਾ, ਸਤੀਸ਼ ਕੁਮਾਰ ਮਾਨਸਾ, ਸਤਨਾਮ ਸਿੰਘ ਮਾਨ, ਸੁਖਦੇਵ ਸਿੰਘ ਕੋਟਲੀ, ਜਨਕ ਸਿੰਘ ਫਤਿਹਪੁਰ, ਮੇਜਰ ਸਿੰਘ ਦੂਲੋਵਾਲ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਬਲਜੀਤ ਸਿੰਘ, ਅਮਰ ਸਿੰਘ ਆਦਿ ਹਾਜਰ ਸਨ।

Post a Comment

0 Comments