ਖੇਡਾਂ ਵਤਨ ਪੰਜਾਬ ਦੀਆਂ ਦੇ ਦੂਜੇ ਦਿਨ ਖਿਡਾਰੀਆਂ ਦੇ .ਹੋਏ ਫਸਵੇਂ ਮੁਕਾਬਲੇ

 ਖੇਡਾਂ ਵਤਨ ਪੰਜਾਬ ਦੀਆਂ ਦੇ ਦੂਜੇ ਦਿਨ ਖਿਡਾਰੀਆਂ ਦੇ .ਹੋਏ ਫਸਵੇਂ ਮੁਕਾਬਲੇ

 ਬਲਾਕ ਪੱਧਰੀ ਖੇਡਾਂ ਦੇ ਜੇਤੂਆਂ ਨੂੰ ਜ਼ਿਲ੍ਹਾ ਪੱਧਰੀ ਖੇਡਾਂ ਵਿਚ,ਕੀਤਾ ਜਾਵੇਗਾ ਸ਼ਾਮਿਲ


ਮਾਨਸਾ, 02 ਸਤੰਬਰ: ਗੁਰਜੰਟ ਸਿੰਘ ਬਾਜੇਵਾਲੀਆ 

ਪੰਜਾਬ ਸਰਕਾਰ ਵੱਲੋੋ ਖੇਡਾਂ ਵਤਨ ਪੰਜਾਬ ਦੀਆਂ-2022 ਤਹਿਤ ਬਲਾਕ ਪੱਧਰੀ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਖੇਡਾਂ ਦੇ ਦੂਜੇ ਦਿਨ ਵੱਖ ਵੱਖ ਖੇਡਾਂ ਫੁੱਟਬਾਲ, ਖੋਹ-ਖੋਹ, ਕਬੱਡੀ (ਨੈਸ਼ਨਲ ਸਟਾਇਲ ਤੇੇ ਸਰਕਲ ਸਟਾਇਲ) ਅਤੇ ਰੱਸਾ ਕੱਸੀ ਦੇ ਖੇਡ ਮੁਕਾਬਲੇ ਕਰਵਾਏ ਗਏ।

ਕਾਰਜਕਾਰੀ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਦੇ ਜੇਤੂਆਂ ਨੂੰ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਸ਼ਾਮਿਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬਲਾਕ ਬੁਢਲਾਡਾ ਵਿਖੇ ਗੇਮ ਅਥਲੈਟਿਕਸ ਦੇ 600 ਮੀਟਰ ਈਵੈਂਟ (ਲੜਕੀਆਂ) ਵਿਚ ਆਸ਼ਾ ਰਾਣੀ ਬੁਢਲਾਡਾ ਨੇ ਪਹਿਲਾ, ਸੁਖਪ੍ਰੀਤ ਕੌੌਰ ਅੱਕਾਂਵਾਲੀ ਨੇ ਦੁੂਜਾ ਅਤੇ ਪ੍ਰਨੀਤ ਕੌੌਰ ਅੱਕਾਂਵਾਲੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 600 ਮੀਟਰ ਈਵੈਂਟ (ਲੜਕੇ) ਵਿਚ ਦਿਲਪ੍ਰੀਤ ਸਿੰਘ ਗੁਰਨੇ ਕਲਾਂ ਨੇ ਪਹਿਲਾ, ਅਵੀਜੋੋਤ ਸਿੰਘ ਗੰਢੂਕਲਾਂ ਨੇ ਦੂਜਾ ਅਤੇ ਜਸਪ੍ਰੀਤ ਸਿੰਘ ਗੁਰਨੇ ਕਲਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 400 ਮੀਟਰ (ਲੜਕੇ) ਵਿਚ ਹਰਨੂਰ ਸਿੰਘ ਬੁਢਲਾਡਾ ਨੇ ਪਹਿਲਾ, ਸੁਖਵਿੰਦਰ ਸਿੰਘ ਅੱਕਾਂਵਾਲੀ ਨੇ ਦੂਜਾ ਅਤੇ ਹਰਮਨਦੀਪ ਸਿੰਘ ਬੋਹਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 400 ਮੀਟਰ (ਲੜਕੀਆਂ) ਵਿਚ ਜਸਮਨਜੋਤ ਕੌੌਰ ਅੱਕਾਂਵਾਲੀ ਨੇ ਪਹਿਲਾ, ਹੁਸਨਦੀਪ ਕੌੌਰ ਅੱਕਾਂਵਾਲੀ ਨੇ ਦੂਜਾ ਅਤੇ ਅਰਸ਼ਦੀਪ ਕੌੌਰ ਗੰਢੂ ਕਲਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਉਨ੍ਹਾਂ ਦੱਸਿਆ ਕਿ ਬਲਾਕ ਮਾਨਸਾ ਦੇ ਕਬੱਡੀ ਅੰਡਰ-17 ਲੜਕਿਆਂ ਵਿਚ ਦਸਮੇਸ਼ ਸਕੂਲ ਮਾਨਸਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਬੀਬੜੀਆਂ ਨੂੰ 26-06 ਨਾਲ ਹਰਾਇਆ, ਸਰਕਾਰੀ ਹਾਈ ਸਕੂਲ ਬੁਰਜਰਾਠੀ ਨੇ ਸਰਕਾਰੀ ਹਾਈ ਸਕੂਲ ਚਕੇਰੀਆਂ ਨੂੰ 27-17 ਨਾਲ ਹਰਾਇਆ, ਹਾਈ ਉੱਭਾ ਬੁਰਜ ਢਿਲਵਾਂ ਸਕੂਲ ਨੇ ਦਸਮੇਸ਼ ਸਕੂਲ ਮਾਨਸਾ ਨੂੰ 34-08 ਨਾਲ ਹਰਾਇਆ। ਖੋੋਹ-ਖੋਹ ਅੰਡਰ-17 ਲੜਕਿਆਂ ਵਿਚ ਪਿੰਡ ਮੂਸਾ ਨੇ ਪਿੰਡ ਖਿਆਲਾ ਕਲਾਂ ਨੂੰ 10-05 ਨਾਲ ਹਰਾਇਆ, ਆਰੀਆ ਸਕੂਲ ਨੇ ਚਕੇਰੀਆਂ ਨੂੰ 07-02 ਦੇ ਨਾਲ ਹਰਾਇਆ। ਅੰਡਰ-14 ਲੜਕਿਆਂ ਵਿਚ ਸਰਕਾਰੀ ਹਾਈ ਸਕੂਲ ਚਕੇਰੀਆਂ ਨੇ ਨਰਾਇਣ ਵਿਦਿਆ ਮੰਦਰ ਨੁੂੰ 12-03 ਨਾਲ ਹਰਾਇਆ। ਅੰਡਰ-14 ਲੜਕੀਆਂ ਵਿਚ ਸਰਕਾਰੀ ਹਾਈ ਸਕੂਲ ਚਕੇਰੀਆਂ ਨੇ ਸਰਕਾਰੀ ਹਾਈ ਸਕੂਲ ਖਿਆਲਾ ਨੂੰ 11-03 ਨਾਲ ਹਰਾਇਆ।

ਬਲਾਕ ਝੁਨੀਰ ਵਿਚ ਗੇਮ ਕਬੱਡੀ ਅੰੰਡਰ-14 ਲੜਕੀਆਂ ਵਿਚ  ਸਰਕਾਰੀ ਹਾਈ ਸਕੂਲ ਫਤਿਹਪੁਰ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸਰਕਾਰੀ ਹਾਈ ਸਕੂਲ ਬਹਿਣੀਵਾਲ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਅੰੰਡਰ-17 ਲੜਕੀਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਹਿਲਾਂਵਾਲੀ ਨੇ ਪਹਿਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੰਮੇਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗੇਮ ਅਥਲੈਟਿਕਸ ਅੰਡਰ-17 ਲੜਕੀਆਂ ਦੇ ਈਵੈਟ 100 ਮੀਟਰ ਵਿਚ ਪ੍ਰੀਤ ਕੌੌਰ ਦਾਨੇਵਾਲਾ ਨੇ ਪਹਿਲਾ, ਅਰਮਨਜੋਤ ਕੌੌਰ ਕੋੋਟਧਰਮੂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਈਵੈਟ 200 ਮੀਟਰ ਵਿਚ ਪ੍ਰੀਤ ਕੌੋਰ ਦਾਨੇਵਾਲਾ ਨੇ ਪਹਿਲਾ ਅਤੇ ਅਰਸਦੀਪ ਕੌੌਰ ਕੋਟਧਰਮੂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਈਵੈਟ 400 ਮੀਟਰ ਖੁਸ਼ਪ੍ਰੀਤ ਕੌੌਰ ਕੋੋਟਧਰਮੂ ਨੇ ਪਹਿਲਾ ਅਤੇ ਮਨਪ੍ਰੀਤ ਕੌੌਰ ਕੋਟਧਰਮੂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਬਲਾਕ ਭੀਖੀ ਦੇ ਅਥਲੈਟਿਕ ਅੰਡਰ-14 ਲੜਕੀਆਂ 600 ਮੀਟਰ ਈਵੈਂਟ ਵਿਚ ਹਰਪ੍ਰੀਤ ਕੌੌਰ ਖੀਵਾ ਖੁਰਦ ਨੇ ਪਹਿਲਾ, ਹਰਜੋੋਤ ਕੌੌਰ ਖੀਵਾ ਖੁਰਦ ਨੇ ਦੁੂਜਾ ਸਥਾਨ ਅਤੇ ਜਪਨੀਤ ਕੌੌਰ ਕਿਸ਼ਨਗੜ੍ਹ ਫਰਮਾਹੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੀਆਂ 800 ਮੀਟਰ ਈਵੈਂਟ ਵਿਚ ਜਸਪ੍ਰੀਤ ਕੌੌਰ ਹਮੀਰਗੜ੍ਹ ਢੈਪਈ ਨੇ ਪਹਿਲਾ, ਸੂਮਨਦੀਪ ਕੌੌਰ ਸਮਾਓ ਨੇ ਦੂਜਾ ਅਤੇ ਰਮਨਦੀਪ ਕੌੌਰ ਢੇੈਪਈ ਨੈ ਤੀਜਾ ਸਥਾਨ ਪ੍ਰਾਪਤ ਕੀਤਾ।

Post a Comment

0 Comments