ਖੇਡਾਂ ਵਤਨ ਪੰਜਾਬ ਦੀਆਂ ਦੇ ਤੀਜੇ ਦਿਨ ਵੱਖ ਵੱਖ ਖੇਡ ਮੁਕਾਬਲਿਆਂ ਵਿਚ,ਖਿਡਾਰੀਆਂ ਨੇ ਵਿਖਾਇਆ ਉਤਸ਼ਾਹ

 ਖੇਡਾਂ ਵਤਨ ਪੰਜਾਬ ਦੀਆਂ ਦੇ ਤੀਜੇ ਦਿਨ ਵੱਖ ਵੱਖ ਖੇਡ ਮੁਕਾਬਲਿਆਂ ਵਿਚ,ਖਿਡਾਰੀਆਂ ਨੇ ਵਿਖਾਇਆ ਉਤਸ਼ਾਹ

ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਹਿੱਤ ਬਲਾਕ ਪੱਧਰੀ ਖੇਡ ਮੁਕਾਬਲੇ ਜਾਰੀ


ਮਾਨਸਾ, 03 ਸਤੰਬਰ: ਗੁਰਜੰਟ ਸਿੰਘ ਬਾਜੇਵਾਲੀਆ/

ਸੂਬੇ ਵਿਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਵਿਚ ਰਾਜ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕਰਨ ਹਿੱਤ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ-2022 ਤਹਿਤ ਜ਼ਿਲ੍ਹਾ ਮਾਨਸਾ ਵਿਚ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੇ ਤੀਜੇ ਦਿਨ ਫੁੱਟਬਾਲ, ਖੋਹ-ਖੋਹ, ਕਬੱਡੀ (ਨੈਸ਼ਨਲ ਸਟਾਇਲ ਤੇੇ ਸਰਕਲ ਸਟਾਇਲ), ਰੱਸਾ ਕੱਸੀ ਅਤੇ ਵਾਲੀਬਾਲ ਦੇ ਖੇਡ ਮੁਕਾਬਲੇ ਕਰਵਾਏ ਗਏ।

ਕਾਰਜਕਾਰੀ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਮਾਨਸਾ ਵਿਖੇ ਅੰਡਰ-14 ਲੜਕੇ ਫੁੱਟਬਾਲ ਵਿਚ ਪਿੰਡ ਨੰਗਲ ਕਲਾਂ ਨੇ ਪਹਿਲਾ, ਜੇ.ਆਰ.ਮਲੇਨੀਅਮ ਸਕੂਲ ਮਾਨਸਾ ਨੇ ਦੂਜਾ ਅਤੇ ਦਸਮੇਸ਼ ਸਕੂਲ ਨੰਗਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-17 ਲੜਕੀਆਂ ਵਿਚ ਸ੍ਰੀ ਨਰਾਇਣ ਵਿਦਿਆ ਮੰਦਰ ਮਾਨਸਾ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮਾਨਸਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਅੰਡਰ-21 ਵਿਚ ਕੋੋਚਿੰਗ ਸੈਂਟਰ ਮਾਨਸਾ ਨੇ ਪਹਿਲਾ, ਪਿੰਡ ਨੰਗਲ ਕਲਾਂ ਨੇ ਦੂਜਾ ਅਤੇ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਮਾਨਸਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਰੱਸਾ ਕੱਸੀ ਅੰਡਰ-14 ਲੜਕੀਆਂ ਵਿਚ ਦਸਮੇਸ਼ ਪਬਲਿਕ ਸਕੂਲ ਨੰਗਲ ਨੇ ਪਹਿਲਾ ਅਤੇ ਪਿੰਡ ਖਾਰਾ ਨੇ ਦੂਜਾ ਸਥਾਨ ਪ੍ਰਾਪਤ  ਕੀਤਾ। ਅੰਡਰ-21 ਵਿਚ ਪਿੰਡ ਬੁਰਜ ਹਰੀ ਨੇ ਪਹਿਲਾ ਅਤੇ ਦਸਮੇਸ਼ ਪਬਲਿਕ ਸਕੂਲ ਨੰਗਲ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗੇਮ ਵਾਲੀਬਾਲ ਅੰਡਰ-21 ਲੜਕੀਆਂ ਵਿਚ ਪਿੰਡ ਬੁਰਜ ਹਰੀ ਨੇ ਪਹਿਲਾ ਅਤੇ ਸਰਕਾਰੀ ਸੈਕੰਡਰੀ ਸਕੂਲ (ਲੜਕੀਆਂ) ਮਾਨਸਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਉਨ੍ਹਾਂ ਦੱਸਿਆ ਕਿ ਬਲਾਕ ਭੀਖੀ ਵਿਖੇ ਅੰਡਰ-14 ਅਥਲੈਟਿਕਸ ਦੇ ਸਾਟ ਪੁੱਟ ਈਵੈਂਟ ਵਿਚ ਸੁਖਮਨਜੀਤ ਕੌੌਰ ਪਿੰਡ ਭੋਪਾਲ ਆਦਰਸ਼ ਸਕੂਲ ਨੇ ਪਹਿਲਾ ਅਤੇ ਸਿਮਰਨ ਕੌੌਰ ਪਿੰਡ ਭੋਪਾਲ ਆਦਰਸ਼ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਤੋੋਂ 40 ਸਾਲ ਲੜਕੀਆਂ ਵਿਚ ਸਿੰਦਰ ਕੌੌਰ ਖੀਵਾ ਦਿਆਲੂ ਵਾਲਾ ਨੇ ਪਹਿਲਾ, ਰੁਪਿੰਦਰ ਕੌੌਰ ਸਮਾਂਓ ਨੇ ਦੂਜਾ ਅਤੇ ਲਵਪ੍ਰੀਤ ਕੌੌਰ ਸਮਾਂਓ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲਾਂਗ ਜੰਪ ਅੰਡਰ-14 ਲੜਕੀਆਂ ਜਸਪ੍ਰੀਤ ਕੌੌਰ ਸਰਕਾਰੀ ਹਾਈ ਸਕੁੂਲ ਸਮਾਂਓ ਨੇ ਪਹਿਲਾ,  ਖੁਸਪ੍ਰੀਤ ਕੌੌਰ ਸਰਕਾਰੀ ਹਾਈ ਸਕੁੂਲ ਸਮਾਂਓ ਨੇ ਦੂਜਾ ਅਤੇ ਅਮਿ੍ਰਤਪ੍ਰਦੀਪ ਕੌੌਰ ਸਰਕਾਰੀ ਹਾਈ ਸਕੁੂਲ ਸਮਾਂਓ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਲਾਂਗ ਜੰਪ ਵਿਚ ਖੁਸਪ੍ਰੀਤ ਕੌੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਫੜੇ ਭਾਈਕੇ ਨੇ ਪਹਿਲਾ, ਸੁਖਪ੍ਰੀਤ ਕੌੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਫੜੇ ਭਾਈਕੇ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਨੈਸ਼ਨਲ ਸਟਾਈਲ ਅੰਡਰ-14 ਲੜਕੀਆਂ ਵਿਚ ਸਰਕਾਰੀ ਹਾਈ ਸਕੂਲ ਢੈਪਈ ਨੇ ਪਹਿਲਾ, ਸਰਕਾਰੀ ਹਾਈ ਸਕੂਲ ਡੱਲੇਵਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਕਬੱਡੀ ਨੈਸ਼ਨਲ ਸਟਾਈਲ ਲੜਕੀਆਂ ਵਿਚ ਮਾਈ ਭਾਗੋੋ ਸਰਕਾਰੀ ਸੈਕੰਡਰੀ ਸਕੂਲ ਨੇ ਪਹਿਲਾ, ਸਰਕਾਰੀ ਸੈਕੰਡਰੀ ਸਕੂਲ ਰੱਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਉਨ੍ਹਾਂ ਦੱਸਿਆ ਕਿ ਬਲਾਕ ਸਰਦੂਲਗੜ੍ਹ ਅੰਡਰ-17 ਲੜ੍ਹਕੇ ਅਥਲੈਟਿਕਸ ਦੇ 1500 ਮੀਟਰ ਈਵੇੈਂਟ ਵਿਚ ਮੁਕੇਸ਼ ਕੁਮਾਰ ਨੇ ਪਹਿਲਾ ਅਤੇ ਇੰਰਾਜ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 1500 ਲੜਕੀਆਂ ਵਿਚ ਬੇਅੰਤ ਕੌੌਰ ਪਹਿਲਾ ਅਤੇ ਅੰਜੂ ਕੌੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਲੜਕੀਆਂ ਵਿਚ ਸੋੋਨੀ ਕੌੌਰ ਨੇ ਪਹਿਲਾ, ਕਿਰਨਵੀਰ ਕੌੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਲੜਕੇ ਵਿਚ ਪੇ੍ਰਮ ਸਿੰਘ ਨੇ ਪਹਿਲਾ ਅਤੇ ਮੁਕੇਸ਼ ਕੁਮਾਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਅੰੰਡਰ-21 ਲੜਕੀਆਂ ਵਿਚ ਅਮਰਜੀਤ ਕੌੌਰ ਨੇ ਪਹਿਲਾ ਅਤੇ ਅਰਸ਼ਦੀਪ ਕੌੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਅੰਡਰ 21 ਲੜਕੇ ਸੰਦੀਪ ਸਿੰਘ ਨੇ ਪਹਿਲਾ ਅਤੇ ਮਾਨਕ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

Post a Comment

0 Comments