ਖੇਡਾਂ ਵਤਨ ਪੰਜਾਬ ਦੀਆਂ’ *ਬਲਾਕ ਪੱਧਰੀ ਖੇਡਾਂ ਦੇ ਪੰਜਵੇਂ ਦਿਨ ਖਿਡਾਰੀਆਂ,ਵੱਲੋਂ ਸ਼ਾਨਦਾਰ ਪ੍ਰਦਰਸ਼ਨ

 ਖੇਡਾਂ ਵਤਨ ਪੰਜਾਬ ਦੀਆਂ’
*ਬਲਾਕ ਪੱਧਰੀ ਖੇਡਾਂ ਦੇ ਪੰਜਵੇਂ ਦਿਨ ਖਿਡਾਰੀਆਂ,ਵੱਲੋਂ ਸ਼ਾਨਦਾਰ ਪ੍ਰਦਰਸ਼ਨ


ਮਾਨਸਾ, 05 ਸਤੰਬਰ: ਗੁਰਜੰਟ ਸਿੰਘ ਬਾਜੇਵਾਲੀਆ 

ਖੇਡ ਵਿਭਾਗ ਵੱਲੋਂ ਕਰਵਾਏ ਜਾ ਰਹੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੇ ਪੰਜਵੇਂ ਦਿਨ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਕਾਰਜਕਾਰੀ ਜ਼ਿਲ੍ਹਾ ਖੇਡ ਅਫ਼ਸਰ, ਸ੍ਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਦੇ ਪੰਜਵੇਂ ਦਿਨ ਬਲਾਕ ਮਾਨਸਾ ਕਬੱਡੀ ਸਰਕਲ ਅੰਡਰ 14 ਸਾਲ ਲੜਕੇ ਸਰਕਾਰੀ ਹਾਈ ਸਕੂਲ ਖੋੋਖਰ ਕਲਾਂ ਨੇ ਮਾਨਸਾ ਖੁਰਦ ਨੂੰ 15-02 ਨਾਲ ਹਰਾਇਆ। ਅੰਡਰ-17 ਵਿਚ ਸਮਰ ਫੀਲਡ ਸਕੂਲ ਮਾਨਸਾ ਨੇ ਖੋੋਖਰ ਕਲਾ ਪਿੰਡ ਨੂੰ 15-03 ਨਾਲ ਹਰਾਇਆ, ਪਿੰਡ ਕੋੋਟਲੀ ਕਲਾਂ ਨੇ ਪਿੰਡ ਖੋੋਖਰ ਕਲਾਂ ਨੂੰ 15-05 ਨਾਲ ਹਰਾਇਆ। ਅੰਡਰ ਕਬੱਡੀ ਸਰਕਲ ਵਿਚ ਪਿੰਡ ਮੂਸਾ ਨੇ ਪਿੰਡ ਠੁਠਿਆਂ ਵਾਲੀ ਨੂੰ 15-13 ਨਾਲ ਹਰਾਇਆ। ਕਬੱਡੀ 21-40 ਉਮਰ ਵਰਗ ਵਿਚ ਪਿੰਡ ਖੋੋਖਰ ਖੁਰਦ ਨੇ ਪਿੰਡ ਮਾਨਸਾ ਖੁਰਦ ਨੂੰ 15-05 ਨਾਲ ਹਰਾਇਆ, ਪਿੰਡ ਨੰਗਲ ਕਲਾਂ ਨੇ ਪਿੰਡ ਘਰਾਗਣਾ ਨੂੰ 15-13 ਨਾਲ ਹਰਾਇਆ, ਪਿੰਡ ਖੋੋਖਰ ਕਲਾਂ ਨੇ ਪਿੰਡ ਦੂਲੋੋਵਾਲ ਨੂੰ 15-11 ਨਾਲ ਹਰਾਇਆ।

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਬਲਾਕ ਭੀਖੀ ਵਿਖੇ ਕਬੱਡੀ ਨੈਸ਼ਨਲ ਅੰਡਰ-17 ਲੜਕਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋੋਟਲਾ ਕਲਾਂ ਨੇ ਪਹਿਲਾ ਅਤੇ ਸਰਕਾਰੀ ਹਾਈ ਸਕੂਲ ਢੈਪਈ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਨੈਸ਼ਨਲ ਅੰਡਰ-21 ਲੜਕਿਆਂ ਵਿਚ ਗ੍ਰਾਮ ਪੰਚਾਇਤ ਕੋੋਟਲਾ ਕਲਾਂ ਨੇ ਪਹਿਲਾ ਅਤੇ ਗ੍ਰਾਮ ਪੰੰਚਾਇਤ ਰੱਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗੇਮ ਵਾਲੀਬਾਲ ਅੰਡਰ-21 ਲੜਕਿਆਂ ਵਿਚ ਗ੍ਰਾਮ ਪੰਚਾਇਤ ਮੌਜੋੋ ਖੁਰਦ ਪਹਿਲਾ ਅਤੇ ਸਨਾਂਵਰ ਸਕੂਲ ਭੋੋਪਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੇ ਅਲਪਾਇਨ ਸਕੂਲ ਨੇ ਪਹਿਲਾ ਅਤੇ ਸਰਕਾਰੀ ਹਾਈ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗੇਮ ਖੋਹ-ਖੋਹ ਅੰਡਰ-21 ਲੜਕੇ ਪਿੰਡ ਖੀਵਾ ਕਲਾਂ ਪਹਿਲਾ ਅਤੇ ਹੈਰੀਟੇਜ ਇੰਟਰਨੈਸ਼ਨਲ ਸਕੂਲ ਭੀਖੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

Post a Comment

0 Comments