ਦਲਿਤਾ ਦੀਆ ਘਟਨਾਵਾ ਤੇ ਭੜਕੇ ਮੈਂਬਰ ਐਸ ਸੀ ਕਮਿਸ਼ਨ ਪੰਜਾਬ ,ਸਬੰਧਤ ਅਧਿਕਾਰੀਆ ਦੀ ਮੈਡਮ ਪੂਨਮ ਕਾਂਗੜਾ ਨੇ ਕੀਤੀ ਖਿਚਾਈ

 ਦਲਿਤਾ ਦੀਆ ਘਟਨਾਵਾ ਤੇ ਭੜਕੇ ਮੈਂਬਰ ਐਸ ਸੀ ਕਮਿਸ਼ਨ ਪੰਜਾਬ ,ਸਬੰਧਤ ਅਧਿਕਾਰੀਆ ਦੀ ਮੈਡਮ ਪੂਨਮ ਕਾਂਗੜਾ ਨੇ ਕੀਤੀ ਖਿਚਾਈ 

ਐਸਸੀ ਵਰਗ ਨੂੰ ਇਨਸਾਫ ਦੇਣ ਚ ਦੇਰੀ ਕਰਨ ਵਾਲਿਆ ਤੇ ਵੀ ਹੋਵੇਗੀ ਕਾਰਵਾਈ: ਮੈਡਮ ਪੂਨਮ ਕਾਂਗੜਾ 


ਬਰਨਾਲਾ 2 ਸਤੰਬਰ ਕਰਨਪ੍ਰੀਤ ਕਰਨ  

ਅਨੁਸੂਚਿਤ ਜਾਤੀਆਂ  ਨੂੰ ਇਨਸਾਫ ਦਿਵਾਉਣ ਲਈ ਅਤੇ ਉਨ੍ਹਾ ਵਿਰੁੱਧ ਹੋ ਰਹੀਆ ਵਧੀਕੀਆ ਨੂੰ ਰੋਕਣ ਲਈ ਸਰਕਾਰਾ ਦੇ ਨਾਲ ਨਾਲ ਪੰਜਾਬ ਰਾਜ ਅਨੁਸੂਚਿਤ ਜਾਤੀਆ ਕਮਿਸ਼ਨ ਵੀ ਹਮੇਸ਼ਾ ਤਤਪਰ ਹੈ ਤੇ ਅਜਿਹਾ ਕਰਨ ਵਾਲਿਆ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ iਇਹ ਵਿਚਾਰ ਮੈਡਮ ਪੂਨਮ ਕਾਂਗੜਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆ ਕਮਿਸ਼ਨ ਨੇ ਪੱਤਰਕਾਰਾ ਨਾਲ ਭਾਰਤੀਯ ਅੰਬੇਡਕਰ ਮਿਸ਼ਨ ਦੇ ਸੂਬਾ ਸਕੱਤਰ ਤੇ ਸੀਨੀਅਰ ਦਲਿਤ ਆਗੂ ਸ਼੍ਰੀ ਕ੍ਰਿਸ਼ਨ ਸਿੰਘ ਸੰਘੇੜਾ ਦੀ ਰਿਹਾਇਸ਼ ਵਿਖੇ ਉਨ੍ਹਾ ਦੀ ਸਿਹਤ ਦਾ ਹਾਲ ਚਾਲ ਜਾਨਣ ਲਈ  ਬਰਨਾਲਾ ਸੰਘੇੜਾ ਵਿਖੇ ਕੀਤੇ iਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਜਿਸ ਦਿਨ ਤੋ ਉਨ੍ਹਾ ਬਤੌਰ ਮੈਂਬਰ ਐਸ ਸੀ ਕਮਿਸ਼ਨ ਪੰਜਾਬ ਦੀ ਵਾਗਡੋਰ ਸੰਭਾਲੀ ਹੈi ਉਸ ਦਿਨ ਤੋ ਅਨੇਕਾ ਐਸ ਸੀ ਵਰਗ ਨਾਲ ਸਬੰਧਤ ਵਿਅਕਤੀਆ ਨੂੰ ਇਨਸਾਫ ਦਿਵਾਉਣ ਦੇ ਨਾਲ-ਨਾਲ ਐਸ ਸੀ ਵਰਗ ਤੇ ਤਸ਼ੱਦਦ ਅਤੇ ਭੇਦਭਾਵ ਕਰਨ ਵਾਲਿਆ ਵਿਰੁੱਧ ਉਹ ਵੱਡੀਆ ਕਾਰਵਾਈਆ ਕਰਵਾ ਚੁੱਕੇ ਹਨi ਮੈਡਮ ਕਾਂਗੜਾ ਨਾਲ ਗੱਲਬਾਤ ਦੌਰਾਨ ਪੱਤਰਕਾਰਾ ਵੱਲੋ ਜਦੋ ਜਿਲਾ ਬਠਿੰਡਾ ਨਾਲ ਸਬੰਧਤ ਪਿੰਡ ਜਿਉਂਦ ਵਿਖੇ ਕਥਿਤ ਐਸ ਸੀ ਵਰਗ ਦੀਆ ਮਹਿਲਾਵਾ ਨੂੰ ਜਾਤੀ ਸੂਚਕ ਸ਼ਬਦ ਬੋਲਣ ਅਤੇ ਪਿੰਡ ਚਾਉਕੇ ਵਿਖੇ ਕਥਿਤ ਦਲਿਤ ਬੱਚੇ ਦੀ ਬੇਰਹਿਮੀ ਨਾਲ ਮਾਰਕੁੱਟ ਕਰਨ ਦਾ ਮਾਮਲੇ ਤੋ ਜਾਣੂ ਕਰਵਾਇਆ ਤਾਂ ਮੈਡਮ ਪੂਨਮ ਕਾਂਗੜਾ ਇੱਕਦਮ ਭੜਕ ਗਏ ਜਿੰਨਾ ਤੁਰੰਤ ਸਬੰਧਤ ਅਧਿਕਾਰੀਆ ਦੀ ਫੋਨ ਤੇ ਹੀ ਖਿਚਾਈ ਕਰਦਿਆ ਕਾਰਵਾਈ ਕਰਨ ਦੇ ਹੁਕਮ ਦਿੱਤੇ iਮੈਡਮ ਕਾਂਗੜਾ ਨੇ ਕਿਹਾ ਕਿ ਜਿੱਥੇ ਐਸ ਸੀ ਵਰਗ ਤੇ ਤਸ਼ੱਦਦ ਕਰਨ ਅਤੇ ਉਹਨਾ ਨਾਲ ਭੇਦਭਾਵ ਕਰਨ ਵਾਲਾ ਜਿੰਨਾ ਗੁਨਾਹਗਾਰ ਹੈiਉੱਥੇ ਹੀ ਪੀੜਤ ਐਸ ਸੀ ਵਰਗ ਨਾਲ ਸਬੰਧਤ ਵਿਅਕਤੀਆ ਨੂੰ ਇਨਸਾਫ ਦੇਣ ਵਿੱਚ ਦੇਰੀ ਕਰਨ ਵਾਲੇ ਅਧਿਕਾਰੀਆ ਵੀ ਬਰਾਬਰ ਦੇ ਹੀ ਭਾਗੀਦਾਰ ਹਨ iਜਿੰਨਾ ਨੂੰ ਬਖਸ਼ਿਆ ਨਹੀ ਜਾਵੇਗਾ i ਉਨ੍ਹਾ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਐਸ ਸੀ ਵਰਗ ਨਾਲ ਸਬੰਧਤ ਮਾਮਲਿਆ ਨੂੰ ਗੰਭੀਰਤਾ ਨਾਲ ਨਾ ਲੈਣ ਵਾਲੇ ਅਧਿਕਾਰੀਆ ਵਿਰੁੱਧ ਕਾਰਵਾਈ ਕਰਨ ਲਈ ਜਲਦ ਹੀ ਸਰਕਾਰ ਨੂੰ ਲਿਖਿਆ ਜਾਵੇਗਾ।

Post a Comment

0 Comments