ਗੁਰਦਵਾਰਾ ਸਿੰਘ ਸਭਾ(ਸਦਰ ਬਾਜ਼ਾਰ) ਧਾਰਮਿਕ ਗਤੀਵਿਧੀਆਂ ਦੇ ਨਾਲ ਚੈਰੀਟੇਬਲ ਡਿਸਪੈਂਸਰੀ ਰਾਹੀਂ ਰੋਜ਼ਾਨਾ ਸੈਂਕੜੇ ਮਰੀਜਾਂ ਨੂੰ ਦੇ ਰਿਹਾ ਮੁਫ਼ਤ ਡਾਕਟਰੀ ਸੇਵਾਵਾਂ ਤੇ ਦਵਾਈਆਂ

 ਗੁਰਦਵਾਰਾ ਸਿੰਘ ਸਭਾ(ਸਦਰ ਬਾਜ਼ਾਰ) ਧਾਰਮਿਕ ਗਤੀਵਿਧੀਆਂ ਦੇ ਨਾਲ ਚੈਰੀਟੇਬਲ ਡਿਸਪੈਂਸਰੀ ਰਾਹੀਂ ਰੋਜ਼ਾਨਾ ਸੈਂਕੜੇ ਮਰੀਜਾਂ ਨੂੰ ਦੇ ਰਿਹਾ ਮੁਫ਼ਤ ਡਾਕਟਰੀ ਸੇਵਾਵਾਂ ਤੇ ਦਵਾਈਆਂ 


ਬਰਨਾਲਾ ,4,ਸਤੰਬਰ (ਕਰਨਪ੍ਰੀਤ ਕਰਨ 

ਗੁਰਦਵਾਰਾ ਸਿੰਘ ਸਭਾ(ਸਦਰ ਬਾਜ਼ਾਰ) ਧਾਰਮਿਕ ਗਤੀਵਿਧੀਆਂ ਦੇ ਨਾਲ ਨਾਲ ਮੁਫ਼ਤ ਚੈਰੀਟੇਬਲ ਹੋਮਿਓਪੈਥੀ ਡਿਸਪੈਂਸਰੀ ਰਾਹੀਂ ਰੋਜ਼ਾਨਾ ਸੈਂਕੜੇ ਮਰੀਜਾਂ ਨੂੰ ਦੇ ਰਿਹਾ ਮੁਫ਼ਤ ਡਾਕਟਰੀ ਸੇਵਾਵਾਂ ਤੇ ਦਵਾਈਆਂ ਦੀ ਸੇਵਾ ਨਿਭਾ ਰਿਹਾ ਹੈ ! ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦਵਾਰਾ ਸਿੰਘ ਸਭਾ ਦੇ ਪ੍ਰਧਾਨ ਹਰਦੇਵ  ਸਿੰਘ ਬਾਜਵਾ ਨੇ ਕਿਹਾ ਕਿ ਗੁਰਦਵਾਰਾ ਸਿੰਘ ਸਭਾ ਦੀ ਸਮੁੱਚੀ ਮੈਨੇਜਮੈਂਟ ਕਮੇਟੀ ਦੀ ਰਹਿਨੁਮਾਈ ਹੇਠ ਚੱਲ ਰਹੀ ਮੁਫ਼ਤ ਡਿਸਪੈਂਸਰੀ ਰਾਹੀਂ ਰੋਜ਼ਾਨਾ ਸੈਂਕੜੇ ਮਰੀਜਾਂ ਲਾਹਾ ਲੈ ਰਹੇ ਹਨ ਜਿੰਹਨਾਂ ਨੂੰ ਚੈੱਕ ਕਰਨ ਲਈ ਵਿਸ਼ੇਸ਼ ਤੋਰ ਤੇ ਡਾਕਟਰ ਦੀ ਨਿਯੁਕਤੀ ਕੀਤੀ ਗਈ ਹੈ ਜਿਸ ਤਹਿਤ  ਲੋੜਵੰਦਾਂ ਨੂੰ ਮੁਫ਼ਤ ਡਾਕਟਰੀ ਸੇਵਾਵਾਂ ਤੇ ਦਵਾਈਆਂ  ਮੁਹਈਆ ਕਾਰਵਾਈਆਂ ਜਾਂਦੀਆਂ ਹਨ ! 

   ਇਸ ਮੌਕੇ ਡਾਕਟਰ ਕੰਵਲਪ੍ਰੀਤ ਕੌਰ (ਬੀ.ਈ.ਐਮ.ਐਸ ) ਨੇ ਦੱਸਿਆ ਕਿ ਰੋਜ਼ਾਨਾ ਹੀ ਹੋਮਿਓਪੈਥੀ ਡਿਸਪੈਂਸਰੀ ਵਿੱਚ ਵੱਖ ਵੱਖ ਪਿੰਡਾਂ ਸਮੇਤ ਸ਼ਹਿਰ ਵਿਚੋਂ ਬੁਲਬੁਲੇ ਨਜਲਾ,ਖਾਂਸੀ ,ਚਮੜੀ ਆਦਿ ਦੇ ਮਰੀਜ਼ ਆਉਂਦੇ ਹਨ ਜਿਨ੍ਹਾਂ ਦਾ ਚੰਗੀ ਤਰ੍ਹਾਂ ਚੈਕਅੱਪ ਕਰਨ ਉਪਰੰਤ ਸਹੀ ਸਲਾਹ ਤੇ ਦਵਾਈਆਂ ਦਿੱਤੀਆਂ ਜਾਂਦੀਆਂ ਹਨ ! ਦਵਾਈ ਲੈਣ ਲਈ ਪੁੱਜੇ ਮਰੀਜਾਂ ਵਿਚ ਭਜਨ ਕੌਰ ,ਦਲੀਪ ਸਿੰਘ ,ਰੇਸ਼ਮ ਸਿੰਘ ,ਨਿਕਿਤਾ ,ਮਨਪ੍ਰੀਤ ਕੌਰ ,ਆਦਿ ਨੇ ਗੁਰਦਵਾਰਾ ਸਿੰਘ ਸਭਾ ਡਿਸਪੈਂਸਰੀ ਦੀ ਸ਼ਲਾਘਾ ਕੀਤੀ !

                    ਇਸ ਮੌਕੇ ਖਜਾਨਚੀ ਅਜੈਬ ਸਿੰਘ ਜਵੰਧਾ ,ਸਰਪ੍ਰਸਤ ਕੁਲਵੰਤ ਸਿੰਘ ਜਾਗਲ,ਹਰਬੰਸ ਸਿੰਘ ਭੱਠਲ, ਬਲਬੀਰ ਸਿੰਘ ਸੰਧੂ ,ਬਲਦੇਵ ਸਿੰਘ ਧਾਲੀਵਾਲ ,ਰਾਜਿੰਦਰ ਸਿੰਘ ਦਰਾਕਾ,ਬੰਤ ਸਿੰਘ ਸੰਧੂ ,ਬਲਬੀਰ ਸਿੰਘ ਸੰਧੂ ,ਹਰਵਿੰਦਰ ਸਿੰਘ ,ਰੇਸ਼ਮ ਸਿੰਘ,  ਮੈਨਜਰ ਦਲੀਪ ਸਿੰਘ,ਪਵਨ ਧੂਰਕੋਟੀਆ,ਬਾਬਾ ਅਵਤਾਰ ਸਿੰਘ ਤੇ ਹੋਰ ਸੰਗਤਾਂ ਹਾਜ਼ਰ ਸਨ |

Post a Comment

0 Comments