ਸ਼ੁੱਧ ਹਵਾ ਅਤੇ ਸਾਫ਼ ਵਾਤਾਵਰਣ ਮਨੁੱਖੀ ਜ਼ਿੰਦਗੀ ਲਈ,ਅਤਿ ਜਰੂਰੀ-ਸਿਵਲ ਸਰਜਨ

 ਸ਼ੁੱਧ ਹਵਾ ਅਤੇ ਸਾਫ਼ ਵਾਤਾਵਰਣ ਮਨੁੱਖੀ ਜ਼ਿੰਦਗੀ ਲਈ,ਅਤਿ ਜਰੂਰੀ-ਸਿਵਲ ਸਰਜਨ

*‘ਸ਼ੁੱਧ ਹਵਾ ਲਈ ਸ਼ੁੱਧ ਵਾਤਾਵਰਣ’ ਤਹਿਤ ਅੰਤਰਰਾਸ਼ਟਰੀ ਦਿਵਸ ਮਨਾਇਆ


ਮਾਨਸਾ 07 ਸਤੰਬਰ: ਗੁਰਜੰਟ ਸਿੰਘ ਬਾਜੇਵਾਲੀਆ 

ਸਿਵਲ ਸਰਜਨ ਡਾ. ਹਰਿੰਦਰ ਸ਼ਰਮਾ ਦੀ ਅਗਵਾਈ ਹੇਠ ‘ਸ਼ੁੱਧ ਹਵਾ ਲਈ ਸ਼ੁੱਧ ਵਾਤਾਵਰਣ’ ਥੀਮ ਹੇਠ ਤੀਜਾ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ। ਇਸ ਮੌਕੇ ਡਾ. ਹਰਿੰਦਰ ਸ਼ਰਮਾ ਨੇ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਸਾਡੀ ਸਿਹਤ ਲਈ ਬਹੁਤ ਲਾਜ਼ਮੀ ਹੈ, ਜਿਸ ਦੇ ਲਈ ਸਾਨੂੰ ਸਾਰਿਆਂ ਨੂੰ ਆਪਣਾ ਫਰਜ਼ ਸਮਝਦੇ  ਹੋਏ ਯੋਗਦਾਨ ਪਾਉਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਆਪਣੇ ਆਲੇ ਦੁਆਲੇ ਵੱਧ ਤੋਂ ਵੱਧ ਪੇੜ ਪੌਦੇ ਲਗਾਉਣੇ ਚਾਹੀਦੇ ਹਨ। ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਅ ਲਈ ਪਰਾਲੀ, ਸੁੱਕੇ ਪੱਤੇ ਅਤੇ ਕੂੜੇ ਨੂੰ ਨਾ ਜਲਾਓ। ਖਾਣਾ ਬਣਾਉਣ ਲਈ ਧੂੰਏ ਵਾਲੇ ਬਾਲਣ ਦੀ ਵਰਤੋਂ ਨਾ ਕਰੋ, ਪਲਾਸਟਿਕ ਦੇ ਪਦਾਰਥਾਂ ਦੀ ਜਗ੍ਹਾ ਵੱਧ ਤੋਂ ਵੱਧ ਰੀ-ਸਾਈਕਲ ਹੋਣ ਵਾਲੇ ਪਦਾਰਥਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਤੰਬਾਕੂਨੋਸ਼ੀ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ, ਪ੍ਰਦੂਸ਼ਣ ਨੂੰ ਘਟਾਉਣ ਲਈ ਜਿੰਨਾ ਹੋ ਸਕੇ ਪੈਦਲ ਚੱਲੋ, ਸਾਈਕਲ ਚਲਾਓ, ਜਨਤਕ ਟਰਾਂਸਪੋਰਟ ਦੀ ਸਾਧਨਾਂ ਦੀ ਵਰਤੋਂ ਕਰੋ। ਉਨ੍ਹਾਂ ਦੱਸਿਆ ਕਿ ਗਰਭਵਤੀ ਅੋਰਤਾਂ, ਬੱਚਿਆਂ, ਬਜੁਰਗਾਂ ਅਤੇ ਦਿਲ, ਫੇਫੜੇ ਅਤੇ ਸਾਹ ਦੀ ਬੀਮਾਰੀ ਨਾਲ ਪੀੜਤ ਵਿਅਕਤੀਆਂ ਨੂੰ ਇਨ੍ਹਾਂ ਗੱਲਾਂ ਦਾ ਵਿਸ਼ੇਸ਼ ਤੌਰ ’ਤੇ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡਾ ਵਾਤਾਵਰਨ ਸ਼ੁੱਧ ਹੋਵੇਗਾ, ਪੇੜ ਅਤੇ ਪੌਦੇ ਵੱਧ ਲੱਗੇ ਹੋਣਗੇ ਤਾਂ ਸਾਨੂੰ ਸ਼ੁੱਧ ਹਵਾ ਮਿਲੇਗੀ, ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਬਹੁਤ ਹੀ ਚੰਗਾ ਸਾਬਤ ਹੋਵੇਗਾ।  

ਇਸ ਮੌਕੇ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਵਿਜੇੈ ਕੁਮਾਰ, ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਦਰਸ਼ਨ ਸਿੰਘ, ਸੁਖਜੀਤ ਕੌਰ ਅਕਾਉਂਟ ਅਫਸਰ,  ਸਹਾਇਕ ਮਲੇਰੀਆ ਅਫਸਰ, ਕੇਵਲ ਸਿੰਘ ਅਤੇ ਗੁਰਜੰਟ ਸਿੰਘ, ਗੀਤਾ ਗੁਪਤਾ ਸੀਨੀਅਰ ਸਹਾਇਕ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।

Post a Comment

0 Comments