ਧੰਨ ਧੰਨ ਸੰਤ ਬਾਬਾ ਝੰਡਾ ਸਿੰਘ ਜੀ ਦਾ ਸਲਾਨਾ ਬਰਸੀ ਸਮਾਗਮ ਪਿੰਡ ਬੈਂਚਾਂ ਖੁਰਦ ਵਿਖੇ ਬਹੁਤ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ

 ਧੰਨ ਧੰਨ ਸੰਤ ਬਾਬਾ ਝੰਡਾ ਸਿੰਘ ਜੀ ਦਾ ਸਲਾਨਾ ਬਰਸੀ ਸਮਾਗਮ ਪਿੰਡ ਬੈਂਚਾਂ ਖੁਰਦ ਵਿਖੇ ਬਹੁਤ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ


ਹੁਸ਼ਿਆਰਪੁਰ - ਬੁੱਲ੍ਹੋਵਾਲ - ਹਰਪ੍ਰੀਤ ਬੇਗ਼ਮਪੁਰੀ, ਗੁਰਮਿੰਦਰ ਗੋਲਡੀ )
ਧੰਨ ਧੰਨ ਸੰਤ ਬਾਬਾ ਝੰਡਾ ਸਿੰਘ ਜੀ ਦਾ ਸਲਾਨਾ ਬਰਸੀ ਸਮਾਗਮ ਬਹੁਤ ਸ਼ਰਧਾ ਭਾਵਨਾ ਨਾਲ ਪਿੰਡ ਚੌਟਾਲਾ ਨੇੜੇ ਪਿੰਡ ਬੈਚਾਂ ਖੁਰਦ ਵਿਖੇ ਕਰਵਾਇਆ ਗਿਆ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ 30 ਅਗਸਤ ਨੂੰ ਨਿਸ਼ਾਨ ਸਾਹਿਬ ਚੜਾਉਣ ਦੀ ਰਸਮ ਕੀਤੀ ਗਈ 31 ਅਗਸਤ ਨੂੰ 

15 ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਸੰਗਤਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ਨਿਰੋਲ ਗੁਰਬਾਣੀ ਦੇ ਕੀਰਤਨ ਹੋਏ ਜਿਨ੍ਹਾਂ ਵਿੱਚ ਭਾਈ ਜੋਗਿੰਦਰ ਸਿੰਘ ਜੀ ਬੈਚਾਂ ਖ਼ੁਰਦ, ਗਿਆਨੀ ਬਲਵੀਰ ਸਿੰਘ ਜੀ ਪਾਰਸ ਢਾਡੀ ਜੱਥਾ, ਮੀਰੀ ਪੀਰੀ ਜੱਥਾ ਜਗਾਧਰੀ ਵਾਲੇ ਅਤੇ ਹੋਰ ਜੱਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ,

ਅਤੁਟ ਲੰਗਰ ਲਗਾਏ ਗਏ ਇਸ ਮੌਕੇ ਪ੍ਰਧਾਨ ਸਤਨਾਮ ਸਿੰਘ, ਕੈਸ਼ੀਅਰ ਹਰਿੰਦਰ ਸਿੰਘ ਕੰਗ, ਸਹਿਯੋਗੀ ਮੈਂਬਰ ਹਰਮੇਲ ਸਿੰਘ ਕੰਗ, ਏ ਐਸ ਆਈ ਤਜਿੰਦਰ ਸਿੰਘ, ਸੁਦਾਗਰ ਸਿੰਘ, ਸਰਪੰਚ ਹਰਜਿੰਦਰ ਸਿੰਘ, ਰਵਿੰਦਰ ਸਿੰਘ ਰਿੰਟੂ,ਪੰਚ ਬਲਵਿੰਦਰ ਸਿੰਘ, ਸੁਰਿੰਦਰ ਸਿੰਘ, ਅਵਤਾਰ ਸਿੰਘ, ਜਸਵੀਰ ਸਿੰਘ, ਚਰਨਜੀਤ ਸਿੰਘ ਭਾਈ ਪਵਿੱਤਰ ਸਿੰਘ ਜੀ ਪ੍ਰੀਤ ਢਾਡੀ ਜੱਥਾ ਅਤੇ ਹੋਰ ਬਹੁਤ ਸੰਗਤਾਂ ਹਾਜ਼ਰ ਸਨ ਸੇਵਾਦਾਰਾਂ ਵੱਲੋਂ ਆਈਸਕ੍ਰੀਮ ਤੇ ਠੰਡੇ ਦੇ ਲੰਗਰ ਵੀ ਲਗਾਏ ਗਏ ਇਹ ਬਰਸੀ ਸਮਾਗਮ , ਸਮੂਹ ਸੰਗਤਾਂ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਪ੍ਰਬੰਧਕਾਂ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ

Post a Comment

0 Comments