ਖੇਡਾਂ ਵਤਨ ਪੰਜਾਬ ਦੀਆਂ ਖੇਡ ਮੰਤਰੀ ਮੀਤ ਹੇਅਰ ਨੇ ਕੀਤਾ ਬਲਾਕ ਬਰਨਾਲਾ ਦੀਆਂ ਖੇਡਾਂ ਦਾ ਉਦਘਟਾਨ ਕੀਤਾ

 ਖੇਡਾਂ ਵਤਨ ਪੰਜਾਬ ਦੀਆਂ ਖੇਡ ਮੰਤਰੀ ਮੀਤ ਹੇਅਰ ਨੇ ਕੀਤਾ ਬਲਾਕ ਬਰਨਾਲਾ ਦੀਆਂ ਖੇਡਾਂ ਦਾ ਉਦਘਟਾਨ ਕੀਤਾ 

ਖੇਡ ਮੈਦਾਨਾਂ ਦੀ ਉਸਾਰੀ ਦੇ ਨਾਲ ਨਾਲ ਕੋਚਾਂ ਦੀ ਭਰਤੀ ਛੇਤੀ-- ਮੀਤ ਹੇਅਰ  


ਬਰਨਾਲਾ ,4 ,ਸਤੰਬਰ ਕਰਨਪ੍ਰੀਤ ਕਰਨ 

ਖੇਡ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ 'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਕਰਵਾਏ ਜਾ ਰਹੇ ਖੇਡ ਮੁਕਾਬਲਿਆਂ ਅਧੀਨ ਬਰਨਾਲਾ ਬਲਾਕ ਦੀਆਂ  ਖੇਡਾਂ ਦਾ ਉਦਘਾਟਨ ਕੀਤਾ। ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਨੂੰ ਕੌਮਾਂਤਰੀ ਪੱਧਰ ਦੇ ਖਿਡਾਰੀ ਪੈਦਾ ਕਰਨ ਦਾ ਮਾਣ ਪ੍ਰਾਪਤ ਹੈ। ਪੰਜਾਬੀਆਂ ਵੱਲੋਂ ਵੱਖ ਵੱਖ ਖੇਡਾਂ 'ਚ ਬਣਾਏ ਗਏ ਰਿਕਾਰਡ ਵਿਸ਼ਵ ਪੱਧਰ ਉੱਤੇ ਅੱਜ ਵੀ ਕਾਇਮ ਨੇ। ਉਨ੍ਹਾਂ ਕਿਹਾ, "ਜਿਸ ਪੰਜਾਬ ਨੂੰ ਬਲਬੀਰ ਸਿੰਘ ਸੀਨੀਅਰ ਵਰਗੇ ਮਹਾਨ ਓਲੰਪੀਅਨ  ਦਾ ਘਰ ਹੋਣ ਦਾ ਮਾਣ ਪ੍ਰਾਪਤ ਹੋਵੇ, ਪੰਜਾਬ ਸਰਕਾਰ ਉਸ ਪੰਜਾਬ ਵਿੱਚ ਖੇਡਾਂ ਨੂੰ ਮੁੜ ਪੰਜਾਬੀ ਸੱਭਿਆਚਾਰ ਦਾ ਹਿੱਸਾ ਬਣਾਉਣ ਲਈ ਵਚਨਬੱਧ ਹੈ।"

   


ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਵੱਡੇ ਪੱਧਰ ਉਤੇ ਖੇਡਾਂ ਕਰਾਉਣ ਤੋਂ ਇਲਾਵਾ ਖੇਡ ਵਿਭਾਗ 'ਚ ਕੋਚ ਦੀਆਂ ਭਰਤੀਆਂ, ਖੇਡ ਮੈਦਾਨ ਦੀ ਉਸਾਰੀ ਅਤੇ ਮਿਆਰੀ ਰੱਖ-ਰੱਖਾਵ ਅਤੇ ਖੇਡਾਂ ਨਾਲ ਸਬੰਧਿਤ ਢਾਂਚੇ ਨੂੰ ਬਣਾਉਣ ਉੱਤੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਰਨਾਲਾ ਬਲਾਕ ਦੀਆਂ ਖੇਡਾਂ ਅੱਜ ਤੋਂ ਸ਼ੁਰੂ ਹੋ ਗਈਆਂ ਹਨ। 4 ਤੋਂ 6 ਸਤੰਬਰ ਤੱਕ ਕਰਵਾਈ ਜਾਣ ਵਾਲੀਆਂ ਇਨ੍ਹਾਂ ਖੇਡਾਂ ਵਿੱਚ ਐਥਲੈਟਿਕਸ, ਖੋ ਖੋ, ਫੁੱਟਬਾਲ, ਵਾਲੀਬਾਲ, ਰੱਸਾਕਸ਼ੀ, ਕਬੱਡੀ ਨੈਸ਼ਨਲ ਸਟਾਈਲ ਅਤੇ ਕਬੱਡੀ ਸਰਕਲ ਸਟਾਈਲ ਦੇ ਮੁਕਾਬਲੇ ਕਰਵਾਏ ਜਾਣਗੇ।ਇਸ ਮੌਕੇ 'ਆਪ' ਦੇ ਜ਼ਿਲ੍ਹਾ ਬਰਨਾਲਾ ਗੁਰਦੀਪ ਸਿੰਘ ਬਾਠ, ਜ਼ਿਲ੍ਹਾ ਖੇਡ ਅਫਸਰ ਬਲਵਿੰਦਰ ਸਿੰਘ, ਐਮਸੀ ਰੁਪਿੰਦਰ ਸੀਤਲ, ਖੇਡ ਵਿਭਾਗ ਦੇ ਕੋਚ, ਖਿਡਾਰੀ ਤੇ ਹੋਰ ਪਤਵੰਤੇ ਹਾਜ਼ਰ ਸਨ।

Post a Comment

0 Comments