ਸੇਵਾ ਕੇਂਦਰ ਮਾਨਸਾ ਵਿਖੇ ਡੀ-ਨੌਮੀਨੇਸ਼ਨ ਦੇ ਸਾਰੇ ਈ-ਸਟੈਂਪ

 ਸੇਵਾ ਕੇਂਦਰ ਮਾਨਸਾ ਵਿਖੇ ਡੀ-ਨੌਮੀਨੇਸ਼ਨ ਦੇ ਸਾਰੇ ਈ-ਸਟੈਂਪ,ਸਰਟੀਫਿਕੇਟ ਪੇਪਰ ਉਪਲਬਧ-ਰਮਨਦੀਪ ਸਿੰਘ


ਮਾਨਸਾ, 06 ਸਤੰਬਰ: ਗੁਰਜੰਟ ਸਿੰਘ ਬਾਜੇਵਾਲੀਆ 

ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਸੇਵਾ ਕੇਂਦਰ, ਦਫ਼ਤਰ ਡਿਪਟੀ ਕਮਿਸ਼ਨਰ ਮਾਨਸਾ ਨੂੰ ਈ-ਸਟੈਂਪ ਸਬੰਧੀ ਸੇਵਾ ਲਈ ਅਧਿਕਾਰਤ ਕੀਤਾ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਮੈਨੇਜ਼ਰ ਸੇਵਾ ਕੇਂਦਰ ਰਮਨਦੀਪ ਸਿੰਘ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਇਸ ਸੇਵਾ ਕੇਂਦਰ ਵਿਖੇ ਡੀ-ਨੌਮੀਨੇਸ਼ਨ ਦੇ ਸਾਰੇ ਈ-ਸਟੈਂਪ ਸਰਟੀਫਿਕੇਟ ਪੇਪਰ ਉੱਪਲਬਧ ਹਨ। ਉਨ੍ਹਾਂ ਦੱਸਿਆ ਕਿ ਇਸ ਕੇਂਦਰ ਵਿਖੇ ਆਮ ਨਾਗਰਿਕ ਇਹ ਸੇਵਾ ਪੰਜਾਬ ਸਰਕਾਰ ਦੁਆਰਾ ਨਿਰਧਾਰਤ ਕੀਤੀ ਸਰਕਾਰੀ ਫੀਸ ’ਤੇ ਪ੍ਰਾਪਤ ਕਰ ਸਕਦਾ ਹੈ

Post a Comment

0 Comments