ਸੂਰਿਆਵੰਸ਼ੀ ਖੱਤਰੀ ਸਭਾ ਵੱਲੋਂ ਅਗਸਤ ਮਹੀਨੇ ਦੀਆਂ ਪੈਨਸ਼ਨਾਂ ਮੁੱਖ ਸਰਪ੍ਰਸਤ ਨੀਰਜ ਬਾਲਾ ਦਾਨੀਆਂ ਦੀ ਅਗਵਾਈ ਚ ਲੋੜਵੰਦ ਪਰਿਵਾਰਾਂ ਨੂੰ ਵੰਡੀਆਂ

 ਸੂਰਿਆਵੰਸ਼ੀ ਖੱਤਰੀ ਸਭਾ ਵੱਲੋਂ ਅਗਸਤ ਮਹੀਨੇ ਦੀਆਂ ਪੈਨਸ਼ਨਾਂ ਮੁੱਖ ਸਰਪ੍ਰਸਤ ਨੀਰਜ ਬਾਲਾ ਦਾਨੀਆਂ ਦੀ ਅਗਵਾਈ ਚ  ਲੋੜਵੰਦ ਪਰਿਵਾਰਾਂ ਨੂੰ ਵੰਡੀਆਂ 


ਬਰਨਾਲਾ ,4 ,ਸਤੰਬਰ ਕਰਨਪ੍ਰੀਤ ਕਰਨ 

ਖੱਤਰੀ ਸਭਾ ਵੱਲੋਂ ਅਗਸਤ ਮਹੀਨੇ ਦੀਆਂ ਪੈਨਸ਼ਨਾਂ ਸਭਾ ਦੀ ਮੁੱਖ ਸਰਪ੍ਰਸਤ ਨੀਰਜ ਬਾਲਾ ਦਾਨੀਆਂ ਦੀ ਅਗਵਾਈ ਚ  ਲੋੜਵੰਦ ਪਰਿਵਾਰਾਂ ਨੂੰ ਵੰਡੀਆਂ ਗਈਆਂ । ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ ਅਤੇ ਜਨਰਲ ਸਕੱਤਰ ਰਾਜੇਸ਼ ਭੂਟਾਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ 30ਵਾਂ ਪੈਨਸ਼ਨ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ । ਉਨ੍ਹਾਂ ਕਿਹਾ  ਕਿ ਮਹੀਨਾਵਾਰ ਪੈਨਸ਼ਨਾਂ ਵੰਡਣ  ਦੇ ਨਾਲ ਨਾਲ ਸੂਰਿਆਵੰਸ਼ੀ ਖੱਤਰੀ ਸਭਾ ਵੱਲੋਂ ਅਨੇਕਾਂ ਹੋਰ ਸਮਾਜ ਭਲਾਈ ਦੇ ਕਾਰਜ ਵੀ ਕੀਤੇ ਜਾਂਦੇ ਹਨ । ਉਨ੍ਹਾਂ ਕਿਹਾ ਕਿ ਹਿਮਾਂਸ਼ੂ ਦਾਨੀਆ ਸਿਲਾਈ ਸੈਂਟਰ ਪ੍ਰੇਮ ਨਗਰ ਵਿਖੇ    ਇਸ ਮਹੀਨੇ ਦੇ ਅੰਤ ਚ ਵਿਦਿਆਰਥਣਾਂ ਨੂੰ  ਸਿਲਾਈ ਦੀ ਟ੍ਰੇਨਿੰਗ ਪੂਰੀ ਕਰਨ ਉਪਰੰਤ ਸਰਟੀਫਿਕੇਟ ਵੰਡੇ ਜਾਣਗੇ । ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ 5 ਸਤੰਬਰ ਨੂੰ ਅਧਿਆਪਕ ਦਿਵਸ ਸੂਰਿਆਵੰਸ਼ੀ ਖੱਤਰੀ ਸਭਾ ਵੱਲੋਂ ਮਨਾਇਆ ਜਾ ਰਿਹਾ ਹੈ। ਇਸ ਮੌਕੇ ਮੁੱਖ ਮਹਿਮਾਨ ਗਿ: ਕਰਮ ਸਿੰਘ ਭੰਡਾਰੀ ਨੇ ਬੋਲਦਿਆਂ ਕਿਹਾ  ਕੇ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਪੈਨਸ਼ਨਾਂ ਵੰਡਣੀਆਂ ਸੂਰਿਆਵੰਸ਼ੀ ਖੱਤਰੀ ਸਭਾ ਦਾ ਬਹੁਤ  ਸ਼ਾਨਦਾਰ ਉਪਰਾਲਾ ਹੈ। ਇਸ ਮੌਕੇ ਸ਼ਿਵਰਾਤ ਸਿੰਘ ਭੰਡਾਰੀ, ਤੇਜਿੰਦਰ ਕੌਰ ਧੀਰ, ਮਹਿੰਦਰਪਾਲ, ਮੋਨਿਕਾ ਰਾਣੀ, ਗੁਰਮੀਤ ਸਿੰਘ ਮੀਮਸਾ, ਆਸ਼ਾ ਵਰਮਾ, ਕੇਵਲ ਕ੍ਰਿਸ਼ਨ, ਦਰਸ਼ਨਾ ਭਗਰੀਆ, ਰਮੇਸ਼ ਕੁਮਾਰੀ,  ਹੇਮਰਾਜ ਵਰਮਾ, ਤਜਿੰਦਰ ਕੌਰ ਧੀਰ, ਰਾਮ ਸਿੰਘ, ਮੰਗਲੀ ਵਰਮਾ ਆਦਿ ਹਾਜ਼ਰ ਸਨ

Post a Comment

0 Comments