ਹੈੱਡ ਟੀਚਰ /ਸੈਂਟਰ ਹੈੱਡ ਟੀਚਰ ਬੈਕਲਾਗ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰਨ ਦਾ ਦਿੱਤਾ ਭਰੋਸਾ

 ਹੈੱਡ ਟੀਚਰ /ਸੈਂਟਰ ਹੈੱਡ ਟੀਚਰ ਬੈਕਲਾਗ  ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰਨ ਦਾ ਦਿੱਤਾ ਭਰੋਸਾ


ਪੰਜਾਬ ਇੰਡੀਆ ਨਿਊਜ਼ ਬਿਊਰੋ 

ਚੰਡੀਗੜ੍ਹ, 7 ਸਤੰਬਰ: ਐੱਚ.ਟੀ ਅਤੇ ਸੀ.ਐੱਚ.ਟੀ .ਬੈਕਲਾਗ ਯੂਨੀਅਨ ਦੀ ਸਟੇਟ ਕਮੇਟੀ ਦੀ ਮੀਟਿੰਗ  ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਨਾਲ   ਬੀਤੇ ਦਿਨੀਂ ਮੰਗਲਵਾਰ ਨੂੰ ਪੰਜਾਬ ਭਵਨ ਵਿਖੇ ਹੋਈ । ਮੀਟਿੰਗ ਵਿੱਚ  ਮੰਤਰੀ ਸਾਹਿਬ ਨਾਲ  ਭਰਤੀ ਬਾਰੇ  ਵਿਸਤਾਰ ਨਾਲ ਗੱਲਬਾਤ ਕੀਤੀ ਗਈ   ਕਮੇਟੀ ਦੇ ਕਨਵੀਨਰ ਮੈਡਮ ਗੁਰਬਿੰਦਰ ਕੌਰ ਨੇ ਸਿੱਖਿਆ ਮੰਤਰੀ ਜੀ ਨੂੰ ਦੱਸਿਆ ਕੇ ਇਸ ਭਰਤੀ ਨੂੰ ਇਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ।


ਭਰਤੀ ਪਰੋਸੈਸ ਵੀ ਪੂਰਾ ਹੋ ਚੁੱਕਾ ਹੈ ਅਤੇ ਸਲੈਕਟਡ ਉਮੀਦਵਾਰਾਂ ਦੀ ਸੂਚੀ ਵੀ ਜਾਰੀ  ਹੋ ਚੁੱਕੀ ਹੈ ਪ੍ਰੰਤੂ ਅਜੇ ਤਕ ਸੇਲੈਕਟਡ  ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਗਏ। ਇਸ ਭਰਤੀ ਵਿਚ ਸੀ. ਐੱਚ. ਟੀ.ਦੀਆਂ ਸਿਰਫ 35ਅਤੇ ਐੱਚ.ਟੀ ਦੀਆਂ 55  ਅਸਾਮੀਆਂ ਸਨ , ਉਮੀਦਵਾਰਾਂ ਨੇ ਦਿਨ ਰਾਤ ਮਿਹਨਤ ਕਰਕੇ ਆਪਣੀ ਜਗ੍ਹਾ ਬਣਾਈ ਹੈ।  ਲਗਭਗ ਛੇ ਮਹੀਨਿਆਂ ਤੋਂ ਉਮੀਦਵਾਰ ਦਰ ਦਰ ਮੰਗ ਪੱਤਰ ਦੇ ਕੇ ਅੱਕ ਚੁੱਕੇ ਹਨ। ਸਾਨੂੰ ਆਸ ਸੀ ਕਿ ਅਧਿਆਪਕ ਦਿਵਸ ਤੇ ਸਾਨੂੰ ਆਰਡਰ ਦੇ ਕੇ ਸਕੂਲਾਂ ਵਿੱਚ ਭੇਜਿਆ ਜਾਵੇਗਾ, ਪਰ ਸਾਡੀ ਕਿਤੇ ਵੀ ਸੁਣਵਾਈ ਨਹੀ ਹੋ ਰਹੀ।ਮੌਕੇ ਤੇ ਸਿੱਖਿਆ ਮੰਤਰੀ ਜੀ ਨੇ ਭਰਤੀ ਦੇ ਸਟੇਟਸ ਬਾਰੇ ਜਾਣਨ ਲਈ  ਅਧਿਕਾਰੀਆਂ ਤੋਂ ਪੁੱਛ ਗਿੱਛ ਕੀਤੀ।ਇਸ ਗੱਲ ਤੇ ਗੌਰ ਕਰਦਿਆਂ ਉਹਨਾਂ ਨੇ ਪੂਰਾ ਭਰੋਸਾ ਦਿੱਤਾ ਕਿ ਤੁਹਾਨੂੰ ਬਹੁਤ ਜਲਦ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਜਾਣਗੇ।ਮੀਟਿੰਗ ਵਿੱਚ ਸਟੇਟ ਕਮੇਟੀ ਕਨਵੀਨਰ ਮੈਡਮ ਗੁਰਬਿੰਦਰ ਕੌਰ ਮਾਨਸਾ, ਗੁਰਪ੍ਰੀਤ ਕੌਰ ਬਾਜਵਾ ਅਤੇ ਕੁਲਵੰਤ ਸਿੰਘ ਹਾਜਰ ਸਨ।  ਮੀਟਿੰਗ ਤੋਂ ਬਾਅਦ ਯੂਨੀਅਨ ਵੱਲੋਂ ਮੀਟਿੰਗ ਕਰਕੇ ਇਹ ਫੈਸਲਾ ਲਿਆ ਗਿਆ ਕੇ ਜੇ ਪੰਜਾਬ ਸਰਕਾਰ ਯੋਗ ਉਮੀਦਵਾਰਾਂ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਨਹੀਂ ਕਰਦੀ ਤਾਂ ਅਸੀ ਆਪਣੇ ਸੰਘਰਸ਼ ਦੀ ਅਗਲੀ ਰੂਪ ਰੇਖਾ ਉਲੀਕ ਕੇ ਜਲਦੀ ਕੋਈ ਐਕਸ਼ਨ ਕਰਾਂਗੇ।

Post a Comment

0 Comments