*ਅਧਿਆਪਕ ਦਿਵਸ ਮੌਕੇ ਸੈਂਟਰ ਸਕੂਲ ਬੋਹਾ ਮੁੰਡੇ ਵਿਖੇ ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ*

 ਅਧਿਆਪਕ ਦਿਵਸ  ਮੌਕੇ ਸੈਂਟਰ ਸਕੂਲ ਬੋਹਾ ਮੁੰਡੇ ਵਿਖੇ ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ


ਬੁਢਲਾਡਾ ( ਦਵਿੰਦਰ ਸਿੰਘ ਕੋਹਲੀ )
ਅਧਿਆਪਕ ਦਿਵਸ ਮੌਕੇ ਸੈਂਟਰ ਮੁਖੀ ਬੋਹਾ ਮੁੰਡੇ ਹਰਫੂਲ ਸਿੰਘ ਵੱਲੋਂ ਸਕੂਲ ਦੇ ਵਿਹੜੇ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ । ਜਿਸ ਵਿੱਚ ਉੱਘੇ ਸਮਾਜ ਸੇਵੀ ਸੁਰਿੰਦਰ ਮੰਗਲਾ ਜੀ ਅਤੇ ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਸੁਖਜੀਤ ਕੌਰ ਅਤੇ ਉਪ ਪ੍ਰਧਾਨ ਬਲਵੀਰ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ।ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਲੱਸਟਰ ਮੀਡੀਆ ਇੰਚਾਰਜ ਪ੍ਰੀਤਮ ਸਿੰਘ ਮੱਲ ਸਿੰਘ ਵਾਲਾ ਨੇ ਦੱਸਿਆ ਕਿ ਅਧਿਆਪਕ ਦਿਵਸ ਨੂੰ ਸਮਰਪਿਤ ਇਸ ਸਮਾਗਮ ਵਿਚ ਪਿਛਲੇ ਸਮੇਂ ਦੌਰਾਨ ਸਕੂਲ ਨੂੰ  ਵਿਸ਼ੇਸ਼ ਸਹਿਯੋਗ ਦੇਣ ਵਾਲੀਆਂ ਸ਼ਖ਼ਸੀਅਤਾਂ ਰਾਜ ਕੁਮਾਰ ,ਗੁਰਨੈਬ ਸਿੰਘ ਮਘਾਣੀਆਂ, ਅੰਮ੍ਰਿਤਬੀਰ ਸਿੰਘ ਬੀ.ਐੱਮ.ਟੀ. ,ਪ੍ਰੀਤਮ ਸਿੰਘ ਮਿਸਤਰੀ,ਅਤੇ ਲੀਲਾ ਸਿੰਘ ਆਹਲੂਵਾਲੀਆ ਦਾ ਜਿਥੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਉੱਥੇ ਹੀ ਆਪਣੇ- ਆਪਣੇ ਸਕੂਲਾਂ ਅਤੇ ਖੇਤਰਾਂ ਵਿੱਚ ਸਲਾਹੁਣਯੋਗ ਕਾਰਜ ਕਰਨ ਵਾਲੇ ਅਧਿਆਪਕਾਂ ਵਿੱਚੋਂ ਗੁਰਜੰਟ ਸਿੰਘ ਹੈੱਡ ਟੀਚਰ ਬਾਜ਼ੀਗਰ ਬਸਤੀ ਬੋਹਾ ਨੂੰ ਬੈਸਟ ਮੁੱਖ ਅਧਿਆਪਕ, ਤਨੂਜਾ ਰਾਣੀ ਈ.ਟੀ.ਟੀ. ਨੂੰ ਬੈਸਟ ਟੀਚਰ ,ਬਲਵਿੰਦਰ ਸਿੰਘ ਬੁਢਲਾਡਾ ਸਟੇਟ ਐਵਾਰਡੀ ਅਧਿਆਪਕ ਸ਼ਹੀਦ ਜਗਸੀਰ ਸਿੰਘ ਸ.ਸ.ਸ.ਸ.ਬੋਹਾ, ਪ੍ਰੀਤਮ ਸਿੰਘ ਮੱਲ ਸਿੰਘ ਵਾਲਾ ਕਲੱਸਟਰ ਮੀਡੀਆ ਇੰਚਾਰਜ ਅਤੇ ਕੁਲਦੀਪ ਸਿੰਘ ਸਿੱਖਿਆ ਪ੍ਰੋਵਾਈਡਰ ਦਾ ਆਈਆਂ ਹੋਈਆਂ ਸਖਸ਼ੀਅਤਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਸਮਾਜ ਸੇਵੀ ਕਮਲਦੀਪ ਸਿੰਘ ਅਤੇ  ਹਰਪਾਲ ਸਿੰਘ ਪੰਮੀ ਅਤੇ ਸਮਾਜ ਸੇਵੀ  ਸੰਤੋਖ ਸਾਗਰ ਅਤੇ ਹਰਬੰਸ ਸਿੰਘ ਹੈੱਡ ਟੀਚਰ ਗਾਦੜ ਪੱਤੀ (ਬੋਹਾ) ਜੋ ਵਿਸੇਸ਼ ਸੱਦੇ ਤੇ ਪਹੁੰਚੇ ਦਾ ਵੀ ਸਨਮਾਨ ਕੀਤਾ ਗਿਆ। ਸੈਂਟਰ ਹੈੱਡ ਟੀਚਰ ਹਰਫੂਲ ਸਿੰਘ ਦੇ ਇਸ ਉਪਰਾਲੇ ਦੀ ਸਭਨਾਂ ਨੇ ਤਰੀਫ਼ ਕੀਤੀ ਜਿਸ ਨਾਲ ਹੋਰ ਅਧਿਆਪਕਾਂ ਨੂੰ ਹੱਲਾਸ਼ੇਰੀ ਮਿਲੇਗੀ ।ਇਸ ਮੌਕੇ ਸਕੂਲ ਅਧਿਆਪਕ ਅਮਨਦੀਪ ਪੰਨੂੰ, ਪਰਗਟ ਸਿੰਘ, ਜਸਵਿੰਦਰ ਕੌਰ,ਕੁਲਵੀਰ ਕੌਰ, ਸ਼ੈਲੀ ਰਾਣੀ, ਊਸ਼ਾ ਰਾਣੀ,ਅਮਿਤ ਕੁਮਾਰ, ਸੌਮਾਂ ਰਾਣੀ, ਪ੍ਰਿਅੰਕਾ ਰਾਣੀ ਆਦਿ ਹਾਜ਼ਰ ਰਹੇ।

Post a Comment

0 Comments