ਪੰਜਾਬ ਯੂ टी ਮੁਲਾਜ਼ਮ ਤੇ ਪੈਨਸ਼ਨਰਜ ਸਾਂਝਾ ਫਰੰਟ ਨੇ ਮੰਤਰੀ ਮੀਤ ਹੇਅਰ ਦੇ ਨੁਮਾਇੰਦੇ ਨੂੰ ਸੌਂਪਿਆ ਮੰਗ ਪੱਤਰ

 ਪੰਜਾਬ ਯੂ टी ਮੁਲਾਜ਼ਮ ਤੇ ਪੈਨਸ਼ਨਰਜ ਸਾਂਝਾ ਫਰੰਟ ਨੇ ਮੰਤਰੀ ਮੀਤ ਹੇਅਰ ਦੇ ਨੁਮਾਇੰਦੇ ਨੂੰ ਸੌਂਪਿਆ ਮੰਗ ਪੱਤਰ

 10 ਸਤੰਬਰ ਨੂੰ ਮੁਲਾਜ਼ਮ ਘੇਰਨਗੇ ਭਗਵੰਤ ਮਾਨ ਦੀ ਕੋਠੀ


ਬਰਨਾਲਾ ,5,ਸਤੰਬਰ ਕਰਨਪ੍ਰੀਤ ਕਰਨ 

 ਪੰਜਾਬ ਤੇ ਯੂ टी ਮੁਲਾਜ਼ਮ ਤੇ ਪੈਨਸ਼ਨਰਜ ਸਾਂਝਾ ਫਰੰਟ ਵੱਲੋਂ ਉਲੀਕੇ ਸੰਘਰਸ਼ ਦੇ ਸੱਦੇ ਤੇ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਡੀ ਸੀ ਕੰਪਲੈਕਸ ਬਰਨਾਲਾ ਵਿੱਚ ਵਿਸ਼ਾਲ ਰੈਲੀ ਕਰਨ ਉਪਰੰਤ ਕੈਬਨਿਟ ਮੰਤਰੀ ਮੀਤ ਹੇਅਰ ਦੀ ਕੋਠੀ ਵੱਲ ਨੂੰ ਜੋਰਦਾਰ ਨਾਅਰਿਆਂ ਦੀ ਗੂੰਜ ਵਿੱਚ ਰੋਸ ਮਾਰਚ ਕੀਤਾ ਅਤੇ ਮੰਤਰੀ ਮੀਤ ਹੇਅਰ ਦੇ ਪ੍ਰਤੀਨਿਧ ਗੁਰਦੀਪ ਸਿੰਘ ਬਾਠ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਨੂੰ ਮੰਗ ਪੱਤਰ ਸੌਂਪਿਆ ਗਿਆ। ਕਨਵੀਨਰ ਕਰਮਜੀਤ ਸਿੰਘ ਬੀਹਲਾ, ਖੁਸ਼ਵਿੰਦਰ ਪਾਲ, ਮੋਹਨ ਸਿੰਘ ਵੇਅਰ ਹਾਊਸ, ਗੁਰਦੀਪ ਸਿੰਘ ਚੀਮਾ, ਮਾਸਟਰ ਬਖਸ਼ੀਸ਼ ਸਿੰਘ, ਲੈਕਚਰਾਰ ਨਿਰਮਲ ਸਿੰਘ ਪੱਖੋ, ਸੁਖਵਿੰਦਰ ਸਿੰਘ ਬੋਹਾ, ਰਣਜੀਤ ਰਾਏ ਦੀ ਅਗਵਾਈ ਹੇਠ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ !    

    


  ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ  ਨੇ ਕਿਹਾ ਕਿ ਇਸ ਸਰਕਾਰ ਵੱਲੋਂ ਵੀ ਪਿਛਲੀਆਂ ਸਰਕਾਰਾਂ ਵਾਂਗ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਪ੍ਰਤੀ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ, ਕੱਚੇ ਮੁਲਾਜ਼ਮਾਂ ਅਤੇ ਮਾਣ ਭੇਟਾ ਉੱਕੀਆ ਪੁੱਕੀਆਂ ਉਜਰਤਾਂ ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਪੱਕੇ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਛੇਵੇਂ ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ, ਬਕਾਇਆ ਡੀ ਏ ਦੀਆਂ ਕਿਸਤਾਂ ਜਾਰੀ ਕਰਨ ਆਦਿ ਮੰਗਾਂ ਨੂੰ ਮੰਨਣ ਦੇ ਬਾਵਜੂਦ ਲਾਗੂ ਨਹੀਂ ਕੀਤਾ ਜਾ ਰਿਹਾ ਜਿਸ ਕਾਰਣ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਆਗੂਆਂ ਨੇ ਕਿਹਾ ਕਿ 10 ਸਤੰਬਰ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਮੁਲਾਜ਼ਮ ਵਹੀਰਾਂ ਘੱਤ ਕੇ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕਰਨ ਲਈ ਪੁੱਜਣਗੇ ਅਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਕੋਝੀਆਂ ਨੀਤੀਆਂ ਖਿਲਾਫ ਇੱਕ ਫੈਸਲਾਕੁੰਨ ਸੰਘਰਸ਼ ਲੜਿਆ ਜਾਵੇਗਾ।

Post a Comment

0 Comments