ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਸਦਕਾ ਦੇਸ ਵਿੱਚ ਮਹਿੰਗਾਈ ਵਧੀ : ਸਾਥੀ ਚੰਨੋ /ਐਡਵੋਕੇਟ ਉੱਡਤ

 ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਸਦਕਾ ਦੇਸ ਵਿੱਚ ਮਹਿੰਗਾਈ ਵਧੀ : ਸਾਥੀ ਚੰਨੋ /ਐਡਵੋਕੇਟ ਉੱਡਤ 

ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਦੀ ਫੱਤਾ ਮਾਲੋਕਾ ਵਿੱਖੇ ਜਿਲ੍ਹਾ ਜੱਥੇਬੰਦਕ ਕਾਨਫਰੰਸ ਸੰਪੰਨ 

ਸਾਥੀ ਜਗਸੀਰ ਸਿੰਘ ਬਰੇਟਾ ਜਿਲ੍ਹਾ ਪ੍ਰਧਾਨ ਤੇ ਸਾਥੀ ਗੁਰਪਿਆਰ ਫੱਤਾ ਜਿਲ੍ਹਾ ਜਰਨਲ ਸਕੱਤਰ ਚੁਣੇ ਗਏ 

 


ਗੁਰਜੰਟ ਸਿੰਘ ਬਾਜੇਵਾਲੀਆ 

ਸਰਦੂਲਗੜ੍ਹ /ਝੁਨੀਰ 3ਸਤੰਬਰ  ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਜਿਲ੍ਹਾ ਮਾਨਸਾ ਦੀ ਜੱਥੇਬੰਦਕ ਕਾਨਫਰੰਸ ਪੰਜ ਮੈਂਬਰੀ ਪ੍ਰਧਾਨਗੀ ਮੰਡਲ ਕ੍ਰਮਵਾਰ ਗੁਰਪਿਆਰ ਫੱਤਾ, ਸੰਕਰ ਜਟਾਣਾਂ , ਦੇਸਰਾਜ ਕੋਟਧਰਮੂ , ਜਗਸੀਰ ਬਰੇਟਾ ਤੇ ਬਰਖਾ ਸਿੰਘ ਦਾਤੇਵਾਸ ਦੀ ਪ੍ਰਧਾਨਗੀ ਹੇਠ ਸਫਲਤਾ ਪੂਰਵਕ ਸੰਪੰਨ ਹੋਈ । ਝੰਡਾ ਲਹਿਰਾਉਣ ਦੀ ਰਸਮ ਸਾਥੀ ਸੰਕਰ ਜਟਾਣਾਂ ਨੇ ਅਦਾ ਕੀਤੀ । ਕਾਨਫਰੰਸ ਦੇ ਸੁਰੂਆਤ ਵਿੱਚ ਵਿਛੜੇ ਸਾਥੀਆਂ ਦੀ ਯਾਦ ਵਿੱਚ ਸੋਕ ਮਤਾ ਰੱਖ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ । ਕਾਨਫਰੰਸ ਦਾ ਉਦਘਾਟਨ ਕਰਦਿਆਂ ਕੁਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਕੁਲ ਹਿੰਦ ਮੀਤ ਪ੍ਰਧਾਨ ਸਾਥੀ ਭੂਪ ਚੰਦ ਚੰਨੋ ਨੇ ਕਿਹਾ ਕਿ ਦੇਸ ਦੀ ਅਜਾਦੀ ਤੋ ਬਾਅਦ ਦੇਸ ਸੱਭ ਤੋ ਵੱਧ ਮਾੜੇ ਦੌਰ ਵਿੱਚੋ ਗੁਜਰ ਰਿਹਾ ਹੈ ਤੇ  ਦੇਸ ਵਿੱਚ ਫਿਰਕਾਪ੍ਰਸਤੀ ਤੇ ਸਮਾਜਿਕ ਆਸਮਾਨਤਾ ਦਾ ਬੋਲਬਾਲਾ ਵੱਧ ਰਿਹਾ ਹੈ । ਉਨ੍ਹਾਂ ਕਿਹਾ ਕਿ  ਇਹ ਦੇਸ ਵਿੱਚ ਪਹਿਲੀ ਵਾਰ ਵਾਪਰ ਰਿਹਾ ਹੈ ‌ ਕਿ ਆਟੇ ਤੇ ਦੁੱਧ ਵਰਗੀਆਂ ਖਾਣ ਵਾਲੀਆ ਵਸਤੂਆ ਤੇ ਟੈਕਸ ਲਗਾਇਆ ਜਾ ਰਿਹਾ ਹੈ । 

      ਇਸ ਮੌਕੇ ਤੇ ਭਰਾਤਰੀ ਸੰਦੇਸ ਦਿੰਦਿਆ ਸੀਟੂ ਦੇ ਸੂਬਾ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ , ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਐਡਵੋਕੇਟ ਸਵਰਨਜੀਤ ਸਿੰਘ ਦਲਿਓ ,  ਕੁਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਸਕੱਤਰ ਸਾਥੀ ਬਲਦੇਵ ਸਿੰਘ ਬਾਜੇਵਾਲਾ , ਮੋਟਰ ਮਜਦੂਰ ਯੂਨੀਅਨ ਸੀਟੂ ਦੇ ਸੂਬਾ ਮੀਤ ਪ੍ਰਧਾਨ ਸਾਥੀ ਨਛੱਤਰ ਸਿੰਘ ਢੈਪਈ , ਮਨਰੇਗਾ ਮਜ਼ਦੂਰ ਯੂਨੀਅਨ ਸੀਟੂ ਦੇ ਜਿਲ੍ਹਾ ਪ੍ਰਧਾਨ ਤੇਜਾ ਹੀਰਕਾ , ਜੰਗਲਾਤ ਵਿਭਾਗ ਫੀਲਡ ਵਰਕਰ ਯੂਨੀਅਨ ਸੀਟੂ ਦੇ ਜਿਲ੍ਹਾ ਪ੍ਰਧਾਨ ਕਾਲਾ ਖਾਂ ਭੰਮੇ ਨੇ ਕਿਹਾ ਕਿ ਮਿਹਨਤਕਸ ਲੋਕਾ ਨੂੰ ਜੱਥੇਬੰਦ ਹੋ ਕੇ ਜੱਦੋ-ਜਹਿਦ ਕਰਨੀ ਚਾਹੀਦੀ ਹੈ ਤਾਂ ਕਿ ਦੇਸ ਦੇ ਹਾਕਮਾਂ ਦੀਆ ਸਾਮਰਾਜ ਪੱਖੀ ਨੀਤੀਆਂ ਨੂੰ ਮੋੜਾ ਦਿੱਤਾ ਜਾ ਸਕੇ ਤੇ ਕਿਰਤੀ ਦੇ ਹੱਕਾਂ ਦੀ ਰਾਖੀ ਕੀਤੀ ਜਾ ਸਕੇ । 

  ਇਸ ਮੌਕੇ ਤੇ  ਸਰਵਸੰਮਤੀ ਨਾਲ ਜਿਲ੍ਹਾ ਮਾਨਸਾ ਲਈ 11 ਮੈਂਬਰ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਕ੍ਰਮਵਾਰ ਜਗਸੀਰ ਸਿੰਘ ਬਰੇਟਾ ਜਿਲ੍ਹਾ ਪ੍ਰਧਾਨ, ਸਾਥੀ ਗੁਰਪਿਆਰ ਸਿੰਘ ਫੱਤਾ ਜਿਲ੍ਹਾ ਜਰਨਲ ਸਕੱਤਰ , ਸੰਕਰ ਜਟਾਣਾਂ, ਦੇਸਰਾਜ ਕੋਟਧਰਮੂ ਮੀਤ ਪ੍ਰਧਾਨ , ਸਾਥੀ ਸਿਮਰੂ ਬਰਨ , ਹਰਪਾਲ ਸਿੰਘ ਫੱਤਾ ਜੁਆਇਟ ਸਕੱਤਰ , ਸੰਤਰਾਮ ਬੀਰੋਕੇ , ਸੁਖਵਿੰਦਰ ਟਿੱਬੀ ਤੇ ਜਸਵੀਰ ਸੋਨੀ ਜਿਲ੍ਹਾ ਕਮੇਟੀ ਮੈਂਬਰ ਚੁਣੇ ਗਏ ਤੇ ਤਿੰਨ ਸੀਟਾ ਖਾਲੀ ਰੱਖੀਆ ਗਈਆ । ਪੰਜਾਬ ਦੀ ਕਾਨਫਰੰਸ , ਜੋ ਧੂਤ ਕਲਾ ਹੁਸ਼ਿਆਰਪੁਰ ਵਿੱਚ ਹੋ ਰਹੀ ਹੈ , ਲਈ ਪੰਜ ਮੈਬਰੀ ਡੈਲੀਗੇਸਣ ਚੁਣਿਆ ਗਿਆ  ਤੇ ਅਖੀਰ ਵਿੱਚ ਪ੍ਰਧਾਨਗੀ ਮੰਡਲ ਵੱਲੋ ਸਾਥੀ ਬਰਖਾ ਸਿੰਘ ਦਾਤੇਵਾਸ ਨੇ ਸਾਰੇ ਸਾਥੀਆ ਦਾ ਧੰਨਵਾਦ ਕੀਤਾ ।

Post a Comment

0 Comments