ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਸਿਖਲਾਈ ਪ੍ਰੋਗਰਾਮ ਲਈ ਰਜਿਸਟ੍ਰੇਸ਼ਨ ਸ਼ੁਰੂ

 ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਸਿਖਲਾਈ ਪ੍ਰੋਗਰਾਮ
ਲਈ ਰਜਿਸਟ੍ਰੇਸ਼ਨ ਸ਼ੁਰੂ

ਘਰੇਲੂ ਸਿਖਲਾਈ ਪ੍ਰੋਗਰਾਮ ਲਈ 10 ਸਤੰਬਰ ਤੱਕ ਕੀਤਾ ਜਾ ਸਕਦੈ,ਆਨਲਾਈਨ ਅਪਲਾਈ-ਵਧੀਕ ਡਿਪਟੀ ਕਮਿਸ਼ਨਰ

 ਵਧੇਰੇ ਜਾਣਕਾਰੀ ਲਈ 88475-42785,94173-64863, 90419-31656 ਨੰਬਰਾਂ ’ਤੇ,ਕੀਤਾ ਜਾ ਸਕਦੈ ਸੰਪਰਕ


ਮਾਨਸਾ, 5 ਸਤੰਬਰ: ਗੁਰਜੰਟ ਸਿੰਘ ਬਾਜੇਵਾਲੀਆ 

ਬੇਰੁਜਗਾਰੀ ਨੂੰ ਠੱਲ੍ਹ ਪਾਉਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲ਼ੋ ਵੱਖ-ਵੱਖ ਸਕੀਮਾਂ ਅਧੀਨ ਗਰੀਬ ਪਰਿਵਾਰਾਂ ਦੇ ਨੌਜਵਾਨਾਂ ਨੂੰ ਮੁਫਤ ਵਿੱਚ ਕਿੱਤਾ ਮੁੱਖੀ ਕੋਰਸ ਕਰਵਾਏ ਜਾਂਦੇ ਹਨ। ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ/ਵਿਕਾਸ)-ਕਮ-ਨੋਡਲ ਅਫ਼ਸਰ ਪੰਜਾਬ ਹੁਨਰ ਵਿਕਾਸ ਮਿਸ਼ਨ ਸ੍ਰੀ ਟੀ.ਬੈਨਿਥ ਨੇ ਦੱਸਿਆ ਕਿ ਸਰਕਾਰ ਦੁਆਰਾ ਇਸ ਸਬੰਧੀ ਇੱਕ ਹੋਰ ਉਪਰਾਲਾ ਕਰਦਿਆਂ ਪੰਜਾਬ ਹੁਨਰ ਵਿਕਾਸ ਮਿਸ਼ਨ ਅਤੇ ਐਲ ਐਂਡ ਟੀ, ਸੀ.ਐਸ.ਟੀ.ਆਈ.  ਦੁਆਰਾ ਪੰਜਾਬ ਦੇ ਨੋਜਵਾਨਾਂ ਲਈ 45-90 ਦਿਨਾਂ ਦਾ ਇੱਕ ਰਿਹਾਇਸ਼ੀ ਸਿਖਲਾਈ ਪ੍ਰੋਗਰਾਮ ਸੁਰੂ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਵਿਚ ਇਮਾਰਤ ਦੀ ਉਸਾਰੀ (ਫਾਰਮਵਰਕ), ਸਕੈਫੋਲਡਿੰਗ ਮਜਬੂਤੀ ਅਤੇ ਠੋਸ ਕੰਮ, ਪਲੰਬਿੰਗ ਦੇ ਕੰਮ ਸਬੰਧੀ ਸਿਖਲਾਈ ਸ਼ੁਰੂ ਕੀਤੀ ਜਾਵੇਗੀ।  ਉਨ੍ਹਾਂ ਦੱਸਿਆ ਕਿ ਹਰ ਮਹੀਨੇ ਲਗਭਗ 150-180 ਨੋਜਵਾਨਾਂ ਨੂੰ ਸਿਖਲਾਈ ਮੁਹੱਈਆ ਕਰਾਉਣ ਦਾ ਟੀਚਾ ਮਿੱਥਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ 18-35 ਸਾਲ ਦੇ ਆਈ.ਟੀ.ਆਈ. ਪਾਸ ਨੋਜਵਾਨ ਸਿਖਲਾਈ ਪ੍ਰਾਪਤ ਕਰ ਸਕਦੇ ਹਨ। ਸਿਖਲਾਈ ਦੋਰਾਨ ਉਮੀਦਵਾਰਾਂ ਨੂੰ ਮੁਫਤ ਵਰਦੀ, ਸੇਫਟੀ ਜੁੱਤੇ ਆਦਿ ਜਰੂਰੀ ਸਮਾਨ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਦਾ ਮੁੱਖ ਉਦੇਸ਼ ਨੋਜਵਾਨਾਂ ਨੂੰ ਹੁਨਰ ਸਿਖਲਾਈ ਦੇ ਕੇ ਹੁਨਰਮੰਦ ਅਤੇ ਆਤਮ ਨਿਰਭਰ ਬਣਾਉਣਾ ਹੈ। ਚਾਹਵਾਨ ਉਮੀਦਵਾਰ 10 ਸਤੰਬਰ ਤੋਂ ਪਹਿਲਾਂ ਪਹਿਲਾਂ ਆਪਣੇ ਆਪ ਨੂੰ ਆਨਲਾਈਨ ਲਿੰਕ  https://tinyurl.com/2dpepww9     ’ਤੇ ਰਜਿਸਟਰਡ ਕਰਨ। ਵਧੇਰੇ ਜਾਣਕਾਰੀ ਲੈਣ ਲਈ 88475-42785,94173-64863, 90419-31656 ਨੰਬਰਾਂ ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Post a Comment

0 Comments