ਸਾਹਿਬ ਸ੍ਰੀ ਵਿਜੈ ਹੰਸ ਜੀ ਦੇ ਸੁਪਨਿਆਂ ਨੂੰ ਕਰਾਂਗੇ ਪੂਰਾ ........... ਖੋਸਲਾ

 ਸਾਹਿਬ ਸ੍ਰੀ ਵਿਜੈ ਹੰਸ ਜੀ ਦੇ ਸੁਪਨਿਆਂ ਨੂੰ ਕਰਾਂਗੇ ਪੂਰਾ ........... ਖੋਸਲਾ  


ਅੰਮਿ੍ਤਸਰ 5 ਸਤੰਬਰ ( ਚੀਦਾ )

ਪਿੰਡ ਸਰਾਇ ਖਾਸ ਵਿਖੇ ਡੈਮੋਕਰੇਟਿਕ ਭਾਰਤੀਯ ਲੋਕ ਦਲ ਦੇ ਰਾਸ਼ਟਰੀ ਪ੍ਰਧਾਨ ਗੁਰਮੁਖ ਸਿੰਘ ਖੋਸਲਾ ਜੀ ਦੀ ਅਗਵਾਈ ਹੇਠ ਗ਼ਰੀਬ ਮਜ਼ਲੂਮਾਂ ਦੇ ਹਮਦਰਦ ਸਾਹਿਬ ਸ਼੍ਰੀ ਵਿਜੇ ਹੰਸ ਜੀ ਦੀ ਤੀਜੀ ਬਰਸੀ ਬਹੁਤ ਹੀ ਸ਼ਰਦਾ ਪੂਰਵਕ ਮਨਾਈ ਗਈ ਇਸ ਮੌਕੇ ਗੁਰਮੁੱਖ ਸਿੰਘ ਖੋਸਲਾ ਵੱਲੋਂ ਸਾਹਿਬ ਸ਼੍ਰੀ ਵਿਜੇ ਹੰਸ ਜੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਮੇਰੇ ਰਾਜਨੀਤਕ ਗੁਰੂ ਸਾਹਿਬ ਸ੍ਰੀ ਵਿਜੈ ਹੰਸ ਜੀ ਮਿਤੀ 5 ਸਤੰਬਰ 2019 ਵਿੱਚ ਸਾਨੂੰ ਉਹ ਸਦੀਵੀਂ ਵਿਛੋੜਾ ਦੇ ਗਏ ਸਨ! ਪਰ ਉਨ੍ਹਾਂ ਵੱਲੋਂ ਸਮਾਜ ਹਿੱਤ ਕੀਤੇ ਸੰਘਰਸ਼  ਰਹਿੰਦੀ ਦੁਨੀਆਂ ਤੱਕ ਯਾਦ ਰਹਿਣਗੇ ! ਉਹ ਹਮੇਸ਼ਾ ਗਰੀਬ ਲੋਕਾਂ  ਦੇ ਹੱਕਾਂ ਦੀ ਲੜਾਈ ਲੜਦੇ ਸੀ ! ਸ਼੍ਰੀ ਵਿਜੈ ਹੰਸ ਜੀ ਨੇ ਇੱਕ ਨਅਾਰਾ ਬੁਲੰਦ ਕੀਤਾ ਸੀ ਕਿ "ਮੈਂ ਸਫ਼ਾਈ ਕਰਮਚਾਰੀ ਵਾਲਮੀਕਿ ਸਮਾਜ ਵਿੱਚੋਂ ਭਾਰਤ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਗਾ ਜਾਂ ਸ਼ਾਂਤੀ ਨਾਲ ਜਾਂ ਫਿਰ ਕਰਾਂਤੀ ਨਾਲ" ਸ਼੍ਰੀ ਖੋਸਲਾ ਨੇ ਕਿਹਾ ਕੇ ਡੈਮੋਕ੍ਰੇਟਿਕ ਭਾਰਤੀਯ ਲੋਕ ਦੱਲ ਸਾਹਿਬ ਸ਼੍ਰੀ ਵਿਜੈ ਹੰਸ ਜੀ ਦੇ ਸੁਪਨਿਆਂ ਨੂੰ ਪੂਰਾ ਕਰੇਗਾ ! ਇਸ ਮੌਕੇ ਸ੍ਰੀ ਡੈਮੋਕ੍ਰੇਟਿਕ ਭਾਰਤੀਯ ਲੋਕ ਦੇ ਸੀਨੀਅਰ ਆਗੂ ਪ੍ਰੇਮ ਪ੍ਰਕਾਸ਼ ਮਸੀਹ ਦੁਆਰਾ ਸ਼ਮ੍ਹਾ ਰੌਸ਼ਨ ਕੀਤੀ ਗਈ ! ਸ੍ਰੀ ਖੋਸਲਾ ਨੇ ਕਿਹਾ ਕਿ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਵਰਕਰਾਂ ਅਤੇ ਲੀਡਰਾਂ ਵੱਲੋਂ ਸਾਹਿਬ ਸ੍ਰੀ ਵਿਜੈ ਹੰਸ ਜੀ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ ਗਈ ! ਇਸ ਸ਼ਰਧੰਜਲੀ ਸਮਾਗਮ ਮੌਕੇ ਰੂੜਾ ਰਾਮ ਗਿੱਲ ਰਾਸ਼ਟਰੀ ਜਨਰਲ ਸਕੱਤਰ,ਸ੍ਰੀ ਮੰਗਤਰਾਮ ਕਲਿਆਣ ਰਾਸ਼ਟਰੀ ਸਕੱਤਰ,ਗੁਰਦੇਵ ਸਿੰਘ ਮਾਲੜੀ ਰਾਸ਼ਟਰੀ ਸਕੱਤਰ , ਸ੍ਰੀ ਕੁਲਜੀਤ ਸਿੰਘ ਗਿੱਲ ਰਾਸ਼ਟਰੀ ਸਪੋਕਸਪਰਸਨ,ਸੁਰਿੰਦਰ ਖੋਸਲਾ ਰਾਸ਼ਟਰੀ ਸਕੱਤਰ , ਨੀਲਮ ਗਿੱਲ ਜਨਰਲ ਸਕੱਤਰ ਮਹਿਲਾ ਵਿੰਗ ਪੰਜਾਬ,ਸੁਰਿੰਦਰ ਸਰਾਏ ਸਕੱਤਰ ਜ਼ਿਲ੍ਹਾ ਜਲੰਧਰ, ਰਾਕੇਸ਼ ਕੁਮਾਰ ਸੱਤਾ ਉਪ ਪ੍ਰਧਾਨ ਵਿਧਾਨ ਸਭਾ ਹਲਕਾ ਕਰਤਾਰਪੁਰ, ਸ਼ਿੰਦਰਪਾਲ ਸਰਾਏਖਾਸ,ਵਿਸ਼ਾਲ ਮਾਲੜੀ ਸੁਮਾਈ ਰਾਮ ਪਟੇਲ ਜਲੰਧਰ , ਸਨੀ , ਹਰਮਨ, ਅਕਾਸ਼ ਆਦਿ ਮੌਜੂਦ ਸਨ!

Post a Comment

0 Comments