^ਮਾਨਸਾ ਪੁਲਿਸ ਨੂੰ ਬੀਤੇ ਹਫਤੇ ਦੌੌਰਾਨ ਮਿਲੀ ਵੱਡੀ ਕਾਮਯਾਬੀ

 ਮਾਨਸਾ ਪੁਲਿਸ ਨੂੰ ਬੀਤੇ ਹਫਤੇ ਦੌੌਰਾਨ ਮਿਲੀ ਵੱਡੀ ਕਾਮਯਾਬੀ

ਨਸ਼ਿਆਂ ਦੇ 25 ਮੁਕੱਦਮੇ ਦਰਜ ਕਰਕੇ 33 ਮੁਲਜਿਮ ਕਾਬੂ ਕਰਕੇ ਨਸ਼ੀਲੇ ਪਦਾਰਥ ਕੀਤੇ ਬਰਾਮਦ

 ਖੋਹ/ਚੋੋਰੀ ਆਦਿ ਦੇ 3 ਅਨਟਰੇਸ ਮੁਕੱਦਮੇ ਕੀਤੇ ਟਰੇਸ, 108 ਮੁਕੱਦਮਿਆਂ ਦਾ ਕੀਤਾ ਗਿਆ ਨਿਪਟਾਰਾ, 127 ਟਰੈਫਿਕ ਚਲਾਣ, 4 ਪੀ,ਓਜ, ਗ੍ਰਿਫਤਾਰ ਅਤੇ 10 ਐਂਟੀ^ਡਰੱਗ ਸੈਮੀਨਰ/ਮੀਟਿੰਗਾਂ ਕੀਤੀਆ

 


ਮਾਨਸਾ, 05 ਸਤੰਬਰ ਗੁਰਜੰਟ ਸਿੰੰਘ ਬਾਜੇਵਾਲੀਆ 

ਗੌਰਵ ਤੂੂਰਾ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਹਫਤਾਵਰੀ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਜਿਲ੍ਹਾ ਅੰਦਰ ਨਸ਼ਿਆਂ ਦੀ ਮੁਕੰਮਲ ਰੋੋਕਥਾਮ ਨੂੰ ਯਕੀਨੀ ਬਨਾਉਂਦੇ ਹੋੋਏ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਮਿਤੀ 29^08^2022 ਤੋੋਂ 05^09^2022 ਤੱਕ ਵੱਡੇ ਪੱਧਰ ਤੇ ਕਾਰਵਾਈ ਕੀਤੀ ਗਈ ਹੈ ਅਤੇ ਮਹਿਕਮਾ ਪੁਲਿਸ ਦੇ ਕੰਮਕਾਜ਼ ਵਿੱਚ ਪ੍ਰਗਤੀ ਲਿਆਉਦੇ ਹੋਏ ਜਾਬਤੇ ਅਨੁਸਾਰ ਨਿਪਟਾਰਾ ਕੀਤਾ ਗਿਆ ਹੈ।

ਨਸ਼ਿਆ ਵਿਰੁੱਧ ਕਾਰਵਾਈ:

ਐਨ,ਡੀ,ਪੀ,ਐਸ, ਐਕਟ ਤਹਿਤ 14 ਮੁਕੱਦਮੇ ਦਰਜ਼ ਕਰਕੇ 22 ਮੁਲਜਿਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਹਨਾਂ ਪਾਸੋਂ 3130 ਨਸ਼ੀਲੀਆਂ ਗੋਲੀਆਂ, 100 ਗ੍ਰਾਮ ਹੈਰੋਇੰਨ (ਚਿੱਟਾ), 25 ਗ੍ਰਾਮ ਸਮੈਕ, 22 ਨਸ਼ੀਲੀਆਂ ਸੀਸ਼ੀਆਂ, 10 ਕਿਲੋਗ੍ਰਾਮ ਭੁੱਕੀ ਚੂਰਾਪੋਸਤ ਅਤੇ 1 ਲੀਟਰ ਨਸ਼ੀਲੇ ਘੋਲ ਦੀ ਬਰਾਮਦਗੀ ਕੀਤੀ ਗਈ ਹੈ। ਆਬਕਾਰੀ ਐਕਟ ਤਹਿਤ 11 ਮੁਕੱਦਮੇ ਦਰਜ਼ ਕਰਕੇ 11 ਮੁਲਜਿਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 300 ਲੀਟਰ ਲਾਹਣ, 96 ਲੀਟਰ ਸ਼ਰਾਬ ਠੇਕਾ ਅਤੇ 50 ਲੀਟਰ ਸ਼ਰਾਬ ਨਜਾਇਜ ਦੀ ਬਰਾਮਦਗੀ ਕੀਤੀ ਗਈ ਹੈ। ਇਸੇ ਤਰਾ ਅ/ਧ 188 ਹਿੰ:ਦੰ: ਤਹਿਤ 1 ਮੁਕੱਦਮਾ ਦਰਜ਼ ਕਰਕੇ 1 ਮੁਲਜਿਮ ਨੂੰ ਕਾਬੂ ਕਰਕੇ 2198 ਸਿਗਨੇਚਰ ਕੈਪਸੂਲ ਬਰਾਮਦ ਕੀਤੇ ਗਏ ਹਨ। ਜੂਆ ਐਕਟ ਤਹਿਤ 3 ਮੁਕੱਦਮੇ ਦਰਜ਼ ਕਰਕੇ 6 ਮੁਲਜਿਮਾਂ ਨੂੰ ਕਾਬੂ ਕਰਕੇ 6390 ਰੁਪਏ ਨਗਦੀ ਜੂਆ ਦੀ ਬਰਾਮਦਗੀ ਕੀਤੀ ਗਈ ਹੈ। ਗ੍ਰਿਫਤਾਰ ਮੁਲਜਿਮਾਂ ਵਿਰੁੱਧ ਵੱਖ ਵੱਖ ਥਾਣਿਆਂ ਅੰਦਰ ਮੁਕੱਦਮੇ ਦਰਜ਼ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ ਹੈ। 

ਟਰੇਸ ਕੇਸ: 

ਚੋਰੀ ਦੇ ਮੁਕੱਦਮਾ ਨੰਬਰ 216 ਮਿਤੀ 02^09^2022 ਅ/ਧ 379,411 ਹਿੰ:ਦੰ: ਥਾਣਾ ਸਦਰ ਮਾਨਸਾ ਵਿੱਚ ਮੁਲਜਿਮ ਹਰਮੇਲ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਕੁਰਗਾਂਵਾਲੀ ਥਾਣਾ ਰੋੜੀ (ਹਰਿਆਣਾ) ਨੂੰ ਕਾਬੂ ਕਰਕੇ ਉਸਦੇ ਕਬਜਾ ਵਿੱਚੋ 1 ਮੋਟਰਸਾਈਕਲ ਬਜਾਜ ਪਲਟੀਨਾ ਬਿਨਾ ਨੰਬਰੀ ਬਰਾਮਦ ਕੀਤਾ ਗਿਆ ਹੈ।

ਉਕਤ ਤੋ ਇਲਾਵਾ ਖੋਹ ਦਾ ਅਨਟਰੇਸ ਮੁਕੱਦਮਾ ਨੰਬਰ 89 ਮਿਤੀ 16^08^2022 ਅ/ਧ 379^ਬੀ ਹਿੰ:ਦੰ: ਥਾਣਾ ਬਰੇਟਾ ਅਤੇ ਸੰਨ ਚੋੋਰੀ ਦਾ ਅਨਟਰੇਸ ਮੁਕੱਦਮਾ ਨੰਬਰ 176 ਮਿਤੀ 28^08^2022 ਅ/ਧ 457,380 ਹਿੰ:ਦੰ: ਥਾਣਾ ਸਿਟੀ ਬੁਢਲਾਡਾ ਨੂੰ ਟਰੇਸ ਕੀਤਾ ਗਿਆ ਹੈ, ਜਿਹਨਾਂ ਵਿੱਚ ਮੁਲਜਿਮਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਬਰਾਮਦਗੀ ਕਰਵਾਈ ਜਾਵੇਗੀ।

ਪੀ,ਓਜ, ਵਿਰੁੱਧ ਕਾਰਵਾਈ: 

ਮਾਨਸਾ ਪੁਲਿਸ ਵੱਲੋੋ ਹਫਤੇ ਦੌਰਾਨ ਹੇਠ ਲਿਖੇ 4 ਪੀ,ਓਜ, ਨੂੰ ਗ੍ਰਿਫਤਾਰ ਕੀਤਾ ਗਿਆ ਹੈ :^

1, ਮੁਕੱਦਮਾ ਨੰਬਰ 19 ਮਿਤੀ 18^03^2018 ਅ$ਧ 61,1,14 ਆਬਕਾਰੀ ਐਕਟ ਥਾਣਾ ਕੋਟਧਰਮ ਵਿੱਚ ਭਗੌੜੇ ਮੁਲਜਿਮ (ਅ/ਧ 299 ਜਾ:ਫੌ:) ਰਾਜਵਿੰਦਰ ਸਿੰਘ ਉਰਫ ਕਾਲਾ ਪੁੱਤਰ ਤਿਰਲੋਕ ਸਿੰਘ ਵਾਸੀ ਨੰਗਲ ਕਲਾਂ ਦਾ ਟਿਕਾਣਾ ਟਰੇਸ ਕਰਕੇ ਮਿਤੀ 29^08^2022 ਨੂੰ ਕਾਬੂ ਕਰਕੇ ਪੇਸ਼ ਅਦਾਲਤ ਕੀਤਾ ਗਿਆ ਹੈ।

2, ਮੁਕੱਦਮਾ ਨੰਬਰ 35 ਮਿਤੀ 08^03^2021 ਅ/ਧ 61/1/14 ਆਬਕਾਰੀ ਐਕਟ ਥਾਣਾ ਸਰਦੂਲਗੜ ਵਿੱਚ ਭਗੌੜੇ ਮੁਲਜਿਮ (ਅ/ਧ 299 ਜਾ:ਫੌ:) ਪ੍ਰਦੀਪ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਭੱਲਣਵਾੜਾ ਦਾ ਟਿਕਾਣਾ ਟਰੇਸ ਕਰਕੇ ਮਿਤੀ 31^08^2022 ਨੂੰ ਕਾਬੂ ਕਰਕੇ ਪੇਸ਼ ਅਦਾਲਤ ਕੀਤਾ ਗਿਆ ਹੈ।

3, ਮੁਕੱਦਮਾ ਨੰਬਰ 67 ਮਿਤੀ 18^08^2015 ਅ/ਧ 420 ਹਿੰ:ਦੰ: ਥਾਣਾ ਕੋਟਧਰਮ, ਹੁਣ ਜੌੜਕੀਆਂ ਵਿੱਚ ਭਗੌੜੇ ਮੁਲਜਿਮ (ਅ/ਧ 299 ਜਾ:ਫੌ:) ਨਰ ਸਿੰਘ ਉਰਫ ਭੂਰਾ ਪੁੱਤਰ ਸਤਵੀਰ ਸਿੰਘ ਵਾਸੀ ਪ੍ਰੇਮ ਨਗਰ ਜਿਲਾ ਭਿਵਾਨੀ (ਹਰਿਆਣਾ) ਦਾ ਟਿਕਾਣਾ ਟਰੇਸ ਕਰਕੇ ਮਿਤੀ 03^09^2022 ਨੂੰ ਕਾਬੂ ਕਰਕੇ ਪੇਸ਼ ਅਦਾਲਤ ਕੀਤਾ ਗਿਆ ਹੈ।

4, ਮੁਕੱਦਮਾ ਨੰਬਰ 23 ਮਿਤੀ 15^02^2021 ਅ/ਧ 295,380,411 ਹਿੰ:ਦੰ: ਥਾਣਾ ਸਰਦੂਲਗੜ ਵਿੱਚ ਭਗੌੜੇ ਮੁਲਜਿਮ (ਅ/ਧ 299 ਜਾ:ਫੌ:) ਮੱਖਣ ਸਿੰਘ ਉਰਫ ਮੱਤਾ ਪੁੱਤਰ ਸਤਨਾਮ ਸਿੰਘ ਵਾਸੀ ਰਣਜੀਤਗੜ ਬਾਂਦਰਾ ਦਾ ਟਿਕਾਣਾ ਟਰੇਸ ਕਰਕੇ ਮਿਤੀ 04^09^2022 ਨੂੰ ਕਾਬੂ ਕਰਕੇ ਪੇਸ਼ ਅਦਾਲਤ ਕੀਤਾ ਗਿਆ ਹੈ।

ਨਿਪਟਾਰਾ ਮੁਕੱਦਮੇ: 

ਮਾਨਸਾ ਪੁਲਿਸ ਵੱਲੋਂ ਜੇਰ ਤਫਤੀਸ ਮੁਕੱਦਮਿਆਂ ਦੀ ਤਫਤੀਸ ਮੁਕੰਮਲ ਕਰਕੇ 56 ਮੁਕੱਦਮਿਆਂ ਦੇ ਚਲਾਣ ਪੇਸ਼ ਅਦਾਲਤ ਕੀਤੇ ਗਏ ਹਨ ਅਤੇ 52 ਮੁਕੱਦਮਿਆਂ ਵਿੱਚ ਅਦਮਪਤਾ/ਅਖਰਾਜ ਰਿਪੋਰਟਾਂ ਮੁਰੱਤਬ ਕਰਕੇ ਕੁੱਲ 108 ਮੁਕੱਦਮਿਆਂ ਦਾ ਹਫਤੇ ਦੌਰਾਨ ਨਿਪਟਾਰਾ ਕੀਤਾ ਗਿਆ ਹੈ।

ਟਰੈਫਿਕ ਚਲਾਣ: 

ਟਰੈਫਿਕ ਨਿਯਮਾਂ ਦੀ ਪਾਲਣਾ ਅਧੀਨ ਹਫਤੇ ਦੌਰਾਨ ਕੁੱਲ 127 ਚਲਾਣ ਕੀਤੇ ਗਏ ਹਨ, ਜਿਹਨਾਂ ਵਿੱਚੋ 117 ਅਦਾਲਤੀ ਚਲਾਣ ਅਤੇ 10 ਨਗਦ ਚਲਾਣ ਕਰਕੇ 5,000/ ਰੁਪਏ ਦੀ ਰਾਸ਼ੀ ਵਸੂਲ ਕਰਕੇ ਸਰਕਾਰੀ ਖਜਾਨੇ ਵਿੱਚ ਜਮ੍ਹਾਂ ਕਰਵਾਈ ਗਈ ਹੈ।

ਐਂਟੀ^ਡਰੱਗ ਸੈਮੀਨਰ/ਪਬਲਿਕ ਮੀਟਿੰਗਾਂ:

ਮਾਨਸਾ ਪੁਲਿਸ ਵੱਲੋੋਂ ਇਸੇ ਹਫਤੇ ਦੌਰਾਨ ਪਬਲਿਕ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਕੁੱਲ 10 ਸੈਮੀਨਰ/ਮੀਟਿੰਗਾਂ ਕੀਤੀਆ ਗਈਆ ਹਨ, ਜੋ ਇਹ ਮੁਹਿੰਮ ਲਗਾਤਾਰ ਜਾਰੀ ਹੈ।

Post a Comment

0 Comments