ਸਰਬੱਤ ਦਾ ਭਲਾ ਟਰੱਸਟ ਵੱਲੋਂ ਦੁਬੱਈ ਵਿੱਚ ਮਾਰੇ ਗਏ ਗੁਰਪ੍ਰੀਤ ਸਿੰਘ ਦੇ ਪਰਿਵਾਰ ਨੂੰ ਮਹੀਨਾਵਾਰ ਸਹਾਇਤਾ ਦੇਣੀ ਕੀਤੀ ਸ਼ੁਰੂ। ਪਰਿਵਾਰ ਨੂੰ ਪਹਿਲਾ ਚੈਕ ਦਿੱਤਾ।

 ਸਰਬੱਤ ਦਾ ਭਲਾ ਟਰੱਸਟ ਵੱਲੋਂ ਦੁਬੱਈ ਵਿੱਚ ਮਾਰੇ ਗਏ ਗੁਰਪ੍ਰੀਤ ਸਿੰਘ ਦੇ  ਪਰਿਵਾਰ ਨੂੰ ਮਹੀਨਾਵਾਰ ਸਹਾਇਤਾ ਦੇਣੀ ਕੀਤੀ ਸ਼ੁਰੂ। ਪਰਿਵਾਰ ਨੂੰ ਪਹਿਲਾ ਚੈਕ ਦਿੱਤਾ।


ਤਲਵੰਡੀ ਭਾਈ,3 ਸਿਤੰਬਰ(ਹਰਜਿੰਦਰ ਸਿੰਘ ਕਤਨਾ)-
ਵਿਸ਼ਵ ਪ੍ਰਸਿੱਧ ਸਮਾਜ ਸੇਵੀ ਡਾ ਐਸ ਪੀ ਸਿੰਘ ਓਬਰਾਏ ਦੇ ਨਿਰਦੇਸ਼ਾਂ ਤਹਿਤ ਕੰਮ ਕਰ ਰਹੀ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਦੁਬੱਈ ਵਿੱਚ ਮਾਰੇ ਗਏ ਗੁਰਪ੍ਰੀਤ ਸਿੰਘ ਦੇ ਪਰਿਵਾਰ ਨੂੰ ਹਰ ਮਹੀਨੇ ਦੋ ਹਜਾਰ ਰੁਪਏ ਦੀ ਮੱਦਦ ਦਿੱਤੀ ਜਾਇਆ ਕਰੇਗੀ। ਸੰਸਥਾ ਵੱਲੋਂ ਪਹਿਲਾ ਚੈਕ  ਅੱਜ ਸ਼ਹੀਦ ਭਗਤ ਸਿੰਘ ਪਾਰਕ ਤਲਵੰਡੀ ਭਾਈ ਵਿੱਚ ਮਿਰਤਕ ਦੇ ਪਿਤਾ ਬੂਟਾ ਸਿੰਘ ਨੂੰ ਦਿੱਤਾ ਗਿਆ। ਇਹ ਚੈਕ ਸੰਸਥਾ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ , ਜਿਲ੍ਹਾ ਪ੍ਰਧਾਨ ਇਸਤਰੀ ਵਿੰਗ ਮੈਡਮ ਅਮਰਜੀਤ ਕੌਰ ਛਾਬੜਾ ਅਤੇ ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ ਸਮੇਤ ਹੋਰ ਮੈਂਬਰਾਂ ਵੱਲੋਂ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ    ਮੈਡਮ ਜਸਪ੍ਰੀਤ ਕੋਰ ਯੂ ਐਸ ਏ  ਨੇ ਦੱਸਿਆ ਕਿ  ਗੁਰਪ੍ਰੀਤ ਸਿੰਘ ਆਪਣੇ ਘਰ ਦੀ ਗਰੀਬੀ ਦੂਰ ਕਰਨ ਲਈ ਦੁਬੱਈ ਵਿਖੇ ਗਿਆ ਸੀ ਤੇ ਪਿਛਲੇ ਦਿਨੀ ਉਥੇ ਉਸ ਦੀ ਦਿਲ ਦਾ ਦੋਰਾ ਪੈਣ ਨਾਲ ਮੋਤ ਹੋ ਗਈ ਸੀ ।ਗੁਰਪ੍ਰੀਤ ਦੇ ਮਾਪਿਆਂ ਵੱਲੋਂ ਆਪਣੇ ਬੇਟੇ ਦੀ ਮਿਰਤਕ ਦੇਹ ਘਰ ਵਾਪਸ ਲਿਆਉਣ ਲਈ ਸੰਸਥਾ ਦੀ ਜਿਲ੍ਹਾ ਪ੍ਰਧਾਨ ਇਸਤਰੀ ਵਿੰਗ ਮੈਡਮ ਅਮਰਜੀਤ ਕੌਰ ਛਾਬੜਾ ਨਾਲ ਸੰਪਰਕ ਕੀਤਾ ਜਿਨ੍ਹਾਂ ਵੱਲੋਂ ਪੂਰਾ ਮਾਮਲਾ ਜਿਲ੍ਹਾ ਪ੍ਰਧਾਨ ਦੇ ਧਿਆਨ ਵਿੱਚ ਲਿਆ ਕੇ ਸੰਸਥਾ ਦੇ ਮੁੱਖੀ ਡਾ ਐਸ ਪੀ ਸਿੰਘ ਓਬਰਾਏ ਕੋਲ ਭੇਜਿਆ ਗਿਆ ਸੀ ।ਜਿਸ ਤੇ ਡਾ ਓਬਰਾਏ ਦੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਵੱਲੋ ਦੁਬੱਈ ਸਰਕਾਰ ਕੋਲ ਪੈਰਵਾਈ ਕਰਕੇ ਗੁਰਪ੍ਰੀਤ ਦੀ ਡੈਡ ਬੋਡੀ ਨੂੰ ਭਾਰਤ ਉਨ੍ਹਾਂ ਦੇ ਘਰ ਭੇਜਿਆ ਸੀ। ਪਰਿਵਾਰ ਦੀ ਆਰਿਥਕ ਹਾਲਤ ਕਮਜੋਰ ਹੋਣ ਕਰਕੇ ਡਾ ਓਬਰਾਏ ਵੱਲੋਂ ਦੋ ਹਜਾਰ ਦੀ ਮੱਦਦ ਹਰ ਮਹੀਨੇ ਦੇਣ ਦਾ ਫੈਸਲਾ ਕੀਤਾ ਸੀ ਜਿਸ ਦਾ ਪਹਿਲਾ ਚੈਕ ਅੱਜ ਦਿੱਤਾ ਗਿਆ। ਇਸ ਮੋਕੇ  ਸੁਖਵਿੰਦਰ ਸਿੰਘ ਕਲਸੀ ਪ੍ਰਧਾਨ ਨੋਜਵਾਨ ਲੋਕ ਭਲਾਈ ਸਭਾ ਤਲਵੰਡੀ ਭਾਈ, ਬਲਵਿੰਦਰ ਪਾਲ ਸ਼ਰਮਾ ਪ੍ਰਧਾਨ ਫਿਰੋਜਪੁਰ ,ਬਿਰਜ ਭੂਸ਼ਨ,ਕੰਵਲ ਜੀਤ ਸਿੰਘ ਰਣਧੀਰ ਸ਼ਰਮਾ, ਅਮਨਦੀਪ ਸਿੰਘ ਅਨੇਜਾ , ਇੰਦਰਜੀਤ ਸਿੰਘ ਕਲਸੀ,ਲਖਵਿੰਦਰ ਸਿੰਘ ਕਰਮੂਵਾਲਾ,ਸੰਜੀਵ ਬਜਾਜ, ਨਰਿੰਦਰ ਬੇਰੀ ਸੁਖਜੀਤ ਸਿਘ ਹਰਾਜ ਸਮੇਤ ਹੋਰ ਮੈਂਬਰ ਅਤੇ ਪਤਵੰਤੇ ਵੀ ਮੋਜੂਦ
ਸਨ।

Post a Comment

0 Comments