ਅਧਿਆਪਕ ਦਿਵਸ ਮੌਕੇ ਪੜ੍ਹਾਈ ਕਰਵਾਉਣ ਵਾਲੇ ਵਿਦਿਆਰਥੀ ਸਨਮਾਨਿਤ

 ਅਧਿਆਪਕ ਦਿਵਸ ਮੌਕੇ ਪੜ੍ਹਾਈ ਕਰਵਾਉਣ ਵਾਲੇ ਵਿਦਿਆਰਥੀ ਸਨਮਾਨਿਤ


ਅਮਰਗੜ੍ਹ 6 ਸਤੰਬਰ-ਗੁਰਬਾਜ ਸਿੰਘ ਬੈਨੀਪਾਲ 

ਅਧਿਆਪਕ ਦਿਵਸ ਮੌਕੇ ਵੱਖ ਵੱਖ ਸਕੂਲਾਂ ਵਿੱਚ ਅਧਿਆਪਕ ਦਿਵਸ ਮਨਾਇਆ ਗਿਆ। ਇਸੇ ਤਰ੍ਹਾਂ ਜਾਣਕਾਰੀ ਦਿੰਦਿਆਂ ਮੀਡੀਆ ਕੋਆਰਡੀਨੇਟਰ ਨਿਰਭੈ ਸਿੰਘ ਕੰਪਿਊਟਰ ਫੈਕਲਟੀ ਨੇ ਦੱਸਿਆ ਕਿ ਮੁੱਖ ਅਧਿਆਪਕਾ ਸ੍ਰੀਮਤੀ ਨਿਖ਼ਤ ਇਕਬਾਲ ਜੀ ਦੀ ਯੋਗ ਰਹਿਨੁਮਾਈ ਹੇਠ ਅਧਿਆਪਕ ਦਿਵਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੂਮਸੀ ਵਿਖੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੇ ਛੇਵੀਂ ਤੋਂ ਨੌਵੀਂ ਤੱਕ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਸਬੰਧੀ ਅਹਿਮ ਭੂਮਿਕਾ ਨਿਭਾਈ । ਵਿਦਿਆਰਥੀਆਂ ਦੁਆਰਾ ਨਿਵੇਕਲੇ ਢੰਗ ਨਾਲ ਵਿਦਿਆਰਥੀਆਂ ਨੂੰ ਪੜ੍ਹਾਇਆ ਗਿਆ, ਜੋ ਕਿ ਕਾਬਿਲੇ ਤਾਰੀਫ਼ ਸੀ। ਪੜ੍ਹਾਉਣ ਉਪਰੰਤ ਡਾਇਰੀਆਂ ਵੀ ਲਿਖੀਆਂ ਗਈਆਂ। ਦਸਵੀਂ ਕਲਾਸ ਦੀ ਵਿਦਿਆਰਥਣ ਅਕਬੀਰ ਕੌਰ ਨੇ ਹੈੱਡ ਦੇ ਤੌਰ ਤੇ ਵਿਸ਼ੇਸ਼ ਭੂਮਿਕਾ ਨਿਭਾਈ । ਇਸ ਵਧੀਆ ਕਾਰਗੁਜ਼ਾਰੀ ਵਿੱਚ ਵਿਸ਼ੇਸ਼ ਯੋਗਦਾਨ ਸ ਸ਼ਿਵਦੀਪ ਸਿੰਘ ਮੈਥ ਮਾਸਟਰ ਦਾ ਵੀ ਰਿਹਾ । ਇਸ ਤੋਂ ਇਲਾਵਾ ਵਧੀਆ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਜਿਸ ਵਿਚ  ਅਕਬੀਰ ਕੌਰ ਅਤੇ ਮਨਦੀਪ ਸਿੰਘ ਸ਼ਾਮਲ ਹਨ । ਮੁੱਖ ਅਧਿਆਪਕਾ ਸ੍ਰੀਮਤੀ ਨਿਖਤ ਇਕਬਾਲ ਅਤੇ ਸਮੂਹ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

Post a Comment

0 Comments