ਯੂਨੀਵਰਸਿਟੀ ਕਾਲਜ,ਬਰਨਾਲਾ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ

 ਯੂਨੀਵਰਸਿਟੀ ਕਾਲਜ,ਬਰਨਾਲਾ ਵਿਖੇ  ਅਧਿਆਪਕ ਦਿਵਸ ਨੂੰ ਸਮਰਪਿਤ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ 

ਅਜਿਹੇ ਪ੍ਰਤਿਭਾ ਖੋਜ ਮੁਕਾਬਲਿਆਂ ਦਾ ਵਿਦਿਆਰਥੀਆਂ ਦੀ ਸ਼ਖਸੀਅਤ ਨੂੰ ਨਿਖਾਰਨ ਵਿੱਚ ਵੱਡਾ ਯੋਗਦਾਨ-ਰਾਕੇਸ਼ ਜਿੰਦਲ 


ਬਰਨਾਲਾ 6.ਸਤੰਬਰ/ਕਰਨਪ੍ਰੀਤ ਕਰਨ /
- ਸਥਾਨਕ ਯੂਨੀਵਰਸਿਟੀ ਕਾਲਜ, ਬਰਨਾਲਾ ਵਿਖੇ  ਅਧਿਆਪਕ ਦਿਵਸ ਨੂੰ ਸਮਰਪਿਤ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ ।ਜਿਸ ਬਾਰੇ ਜਾਣਕਾਰੀ ਦਿੰਦਿਆਂ ਕਾਲਜ ਦੇ ਯੂਥ ਗਤੀਵਿਧੀਆਂ ਦੇ ਇੰਚਾਰਜ ਡਾ.ਹਰਪੀੑਤ ਕੌਰ ਰੂਬੀ ਨੇ ਦੱਸਿਆ ਕਿ ਇਸ ਪ੍ਰਤਿਭਾ ਖੋਜ ਮੁਕਾਬਲੇ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਵੱਖ -ਵੱਖ ਵੰਨਗੀਆਂ ਜਿਵੇਂ  ਭੰਡ, ਸਕਿੱਟ, ਗੀਤ, ਕਵੀਸ਼ਰੀ, ਕਲੀ ਗਾਇਨ, ਲੋਕ ਗੀਤ, ਲੰਮੀ ਹੇਕ ਵਾਲੇ ਗੀਤ, ਭਾਸ਼ਣ, ਵਾਦ - ਵਿਵਾਦ,  ਕਾਵਿ -ਉਚਾਰਨ, ਪਹਿਰਾਵਾ ਪ੍ਰਦਰਸ਼ਨੀ ਤੋਂ ਇਲਾਵਾ ਫਾਇਨ ਆਰਟਸ ਦੀਆਂ ਕਲਾਵਾਂ ਕਾਰਟੂਨਿੰਗ, ਪੋਸਟਰ ਮੇਕਿੰਗ, ਕੋਲਾਜ਼ ਬਣਾਉਣ, ਆਨ ਦਾ ਸਪੋਟ ਪੇਂਟਿੰਗ, ਪੀੜ੍ਹੀ ਬਣਾਉਣਾ, ਪੱਖੀ ਬਣਾਉਣਾ, ਇੰਨੂ ਬਣਾਉਣਾ, ਖਿੱਦੋ ਬਣਾਉਣਾ, ਨਾਲਾ ਬਣਾਉਣ  ਆਦਿ ਵਿਚ  ਭਾਗ ਲਿਆ।ਇਸ ਪ੍ਰੋਗਰਾਮ ਦੀ ਰੂਪ ਰੇਖਾ ਡਾ. ਗਗਨਦੀਪ ਕੌਰ ਅਤੇ ਡਾ. ਹਰਪ੍ਰੀਤ ਕੌਰ ਰੂਬੀ ਨੇ ਉਲੀਕੀ। ਆਪਣੇ ਸੰਬੋਧਨੀ ਸ਼ਬਦਾਂ ਵਿਚ ਡਾ.ਗਗਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਆਪਣੇ ਅੰਦਰ ਛੁਪੀ ਪ੍ਰਤਿਭਾ ਨੂੰ ਪਛਾਣ ਕੇ ਇਸ ਨੂੰ ਹੋਰ ਨਿਖਾਰਨ ਲਈ ਇਹੋ ਜਿਹੇ ਪ੍ਰੋਗਰਾਮਾਂ ਵਿਚ ਭਾਗ ਲੈਣ ਲਈ ਕਿਹਾ। ਪ੍ਰੋਗਰਾਮ ਦੇ ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ  ਨੇ  ਆਪਣੇ ਸੰਬੋਧਨੀ ਸ਼ਬਦਾਂ ਵਿੱਚ ਖੁਸ਼ੀ ਜ਼ਾਹਰ ਕਰਦਿਆਂ ਵਿਦਿਆਰਥੀਆਂ ਨੂੰ ਅਜਿਹੀਆਂ ਖੋਜ ਪ੍ਰਤਿਭਾ ਵਾਲੇ ਮੁਕਾਬਲਿਆਂ ਵਿੱਚ ਵੱਧ ਤੋਂ ਵੱਧ ਗਿਣਤੀ ਵਿਚ ਭਾਗ ਲੈਣ ਲਈ ਕਿਹਾ ਕਿਉਕਿ  ਅਜਿਹੇ ਪ੍ਰਤਿਭਾ ਖੋਜ ਮੁਕਾਬਲਿਆਂ ਦਾ ਵਿਦਿਆਰਥੀਆਂ ਦੀ ਸ਼ਖਸੀਅਤ ਨੂੰ ਨਿਖਾਰਨ ਵਿੱਚ ਵੱਡਾ ਯੋਗਦਾਨ ਹੁੰਦਾ ਹੈ। ਉਹਨਾਂ ਨੇ  ਜਿੱਤਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਹੋਰ ਵੀ ਮਿਹਨਤ ਕਰਨ ਲਈ ਕਿਹਾ। ਇਸ ਮੌਕੇ ਪ੍ਰੋ.ਗੁਰਬਖਸ਼ੀਸ਼ ਸਿੰਘ, ਡਾ ਸੁਖਰਾਜ ਸਿੰਘ, ਪ੍ਰੋ. ਲਵਪ੍ਰੀਤ ਸਿੰਘ ਪ੍ਰੋ ਗੁਰਮੇਲ ਸਿੰਘ, ਡਾ ਰਾਮਪਾਲ ਸਿੰਘ, ਡਾ ਹਰਵਿੰਦਰ ਸਿੰਘ, ਪ੍ਰੋ ਪੂਸ਼ਾ , ਪ੍ਰੋ ਪ੍ਰਿਆ, ਪ੍ਰੋ ਪੂਨਮ, ਪ੍ਰੋ ਹਰਪ੍ਰੀਤ ਸਿੰਘ, ਪ੍ਰੋ ਗੁਰਜੀਤ ਕੌਰ, ਪ੍ਰੋ ਸ਼ਿਵਾਨੀ, ਪ੍ਰੋ ਵਿਪਨ ਗੋਇਲ, ਪ੍ਰੋ, ਸੀਮਾ, ਡਾ. ਜਸਵਿੰਦਰ ਕੌਰ, ਡਾ. ਮੇਜਰ ਸਿੰਘ, ਪ੍ਰੋ. ਪ੍ਰਿੰਸ, ਪ੍ਰੋ. ਯਤਿਸ਼ ਸਿੰਗਲਾ, ਸ. ਜਸਵਿੰਦਰ ਸਿੰਘ, ਸ਼੍ਰੀ ਦੀਪਕ ਕੁਮਾਰ ਆਦਿ ਸ਼ਾਮਿਲ ਸਨ। ਇਸ ਪ੍ਰੋਗਰਾਮ ਦਾ ਮੰਚ ਦੇ ਸੰਚਾਲਨ ਦਾ ਕਾਰਜ ਡਾ. ਹਰਪੀੑਤ ਕੌਰ ਰੂਬੀ ਵੱਲੋਂ ਬਾਖੂਬੀ ਕੀਤਾ ਗਿਆ

Post a Comment

0 Comments