ਬਰਨਾਲਾ ਨਗਰ ਕੌਂਸਲ ਦੀ ਮੀਟਿੰਗ ਬਣੀ ਯੁੱਧ ਦਾ ਅਖਾੜਾ,ਐਮ ਸੀਆਂ ਦੀ ਗਰਮਾ ਗਰਮੀ ਕਾਰਨ ਏ.ਸੀ ਦੀ ਹਵਾ ਤੱਤੀ ਹੋਈ

 ਬਰਨਾਲਾ ਨਗਰ ਕੌਂਸਲ ਦੀ ਮੀਟਿੰਗ ਬਣੀ ਯੁੱਧ ਦਾ ਅਖਾੜਾ,ਐਮ ਸੀਆਂ ਦੀ ਗਰਮਾ ਗਰਮੀ ਕਾਰਨ ਏ.ਸੀ ਦੀ ਹਵਾ ਤੱਤੀ ਹੋਈ 

ਐਮ.ਸੀਆਂ ਦੇ ਰਾਡਾਰ ਤੇ ਰਿਹਾ ਆਪ ਵਲੋਂ ਪ੍ਰਧਾਨਗੀ ਹਥਿਆਉਣ ਤੇ ਜੇ. ਈ ਵਲੋਂ ਕੰਮਾਂ ਚ ਰੁਕਾਵਟ ਦਾ ਮੁੱਦਾ

ਬਰਨਾਲਾ,1,ਸਤੰਬਰ ਕਰਨਪ੍ਰੀਤ ਕਰਨ

 ਬਰਨਾਲਾ ਨਗਰ ਕੌਂਸਲ ਦੀ ਅੱਜ ਹੋਈ ਮੀਟਿੰਗ ਬਣੀ ਯੁੱਧ ਦਾ ਅਖਾੜਾ,ਐਮ ਸੀਆਂ ਦੀ ਸ਼ਬਦਾਵਲੀ ਗਰਮਾ ਗਰਮੀ ਕਾਰਨ ਏ.ਸੀ ਦੀ ਹਵਾ ਤੱਤੀ ਚਲਦੀ ਰਹੀ ! ਵੱਡੀ ਗਿਣਤੀ ਚ ਇੱਕਠੇ ਕੌਂਸਲਰਾਂ ਅਤੇ ਨਗਰ ਕੌਂਸਲ ਪ੍ਰਧਾਨ ਰਾਮਨਵਾਸੀਆ ਵੱਲੋਂ ਸਿਧੇ ਤੋਰ ਤੇ ਕਮੇਟੀ ਦੇ ਜੇ ਈ ਦੇ ਕੌਂਸਲਰਾਂ ਦੇ ਕੱਮ ਰੋਕਣ ਸੰਬੰਧੀ ਮਾੜੇ ਵਤੀਰੇ ਦੇ ਦੋਸ਼ ਲਾਏ ਜਿਸ ਸਦਕਾ ਨਗਰ ਕੌਂਸਲ ਦੀ ਮੀਟਿੰਗ ਹੰਗਾਮੇ ਦੀ ਭੇਂਟ ਚੜ ਗਈ ।ਨਗਰ ਕੌਂਸਲ ਦੇ ਸਮੁੱਚੇ ਹਾਊਸ ਦੇ ਵੱਲੋਂ ਅਗਾਮੀ ਪੰਜ ਸਤੰਬਰ ਨੂੰ ਐਮਰਜੈਂਸੀ ਹੰਗਾਮੀ ਮੀਟਿੰਗ ਦਾ ਐਲਾਨ ਕਰਦਿਆਂ ਮਤਾ ਪਾਸ ਕੀਤਾ ਕਿ ਜਾਂ ਤਾਂ ਹੁਣ ਨਗਰ ਕੌਂਸਲ ਦੇ ਕਾਰਜ ਆਪ ਦੇ ਐਮ ਸੀ ਚਲਾਉਣਗੇ ਜਾਂ  ਨਗਰ ਕੌਂਸਲ ਦਫ਼ਤਰ ਬਰਨਾਲਾ ਵਿਚ  ਕੌਂਸਲਰਾਂ ਮੁਤਾਬਿਕ ਕੰਮ ਹੋਵੇਗਾ                 ਮਹਾਭਾਰਤ ਦਾ ਰੂਪ ਧਾਰੀ ਬੈਠੀ ਨਗਰਕੌਂਸਲ  ਚ ਅਧਿਕਾਰੀਆਂ ਵਲੋਂ ਬੇ ਲੋੜਿ ਦਾਖਲ ਅੰਦਾਜ਼ੀ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ। ਮੀਟਿੰਗ ਦੇ ਵਿੱਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ ,ਧਰਮ ਸਿੰਘ ਫੋਜੀ ,ਤੇ ਮਹਿਲਾ ਐਮ ਸੀ ਪਤੀ ਗੁਰਦਰਸ਼ਨ ਸਿੰਘ ਬਰਾੜ ,ਅਜੇ ਕੁਮਾਰ ਸਮੇਤ ਕਈ ਐਮ ਸੀਆਂ ਵਲੋਂ ਭੜਾਸ ਕੱਢਦਿਆਂ ਕਹਿ ਦਿੱਤਾ ਕਿ ਅਸੀਂ ਅੱਕ ਕੇ ਬੋਲੇ ਹਾਂ ਜੇ ਭਾਈ ਆਪ ਦੇ ਐਮ ਸੀਆਂ ਦੀ ਪ੍ਰਧਾਨਗੀ ਦੀ ਕੋਈ ਫ਼ੈਲ ਪੁੱਗਦੀ ਹੈ ਤਾਂ ਪੂਰੀ ਕਰ ਲਵੋ ਪਰ ਵਾਰਡਾਂ ਦੇ ਰੋਕੇ ਕੰਮਾਂ ਕਾਰਨ ਰੋਜਾਨਾ ਸਾਨੂੰ ਲੋਕਾਂ ਦੇ ਛਿੱਤਰ ਨਾ ਪਵਾਉਣ ਅਸੀਂ ਜੇ ਤੜਕੇ ਗੁਰਦਵਾਰੇ ਜਾਂਦੇ ਹਾਂ ਜਾਂ ਸ਼ਾਮ ਨੂੰ ਘਰੋਂ ਬਾਹਰ ਨਿਕਲਦੇ ਹਨ ਲੋਕ ਕੰਮਾਂ ਸੰਬੰਧੀ ਸਵਾਲ ਕਰਦੇ ਹਨ ਕਿ ਜਵਾਬ ਦੇਈਐ ਆਪਸੀ ਤਕਰਾਰ ਬਹਿਸਬਾਜ਼ੀ ਤੋਂ ਬਾਅਦ ਨਗਰ ਕੌਂਸਲ ਦੇ ਸਮੁੱਚੇ ਹਾਉਸ ਵੱਲੋਂ ਪੰਜ ਸਤੰਬਰ ਨੂੰ ਮੀਟਿੰਗ ਬੁਲਾਈ ਗਈ ਹੈ। ਕੌਂਸਲਰਾਂ ਅਤੇ ਨਗਰ ਕੌਂਸਲ ਪ੍ਰਧਾਨ ਦੇ ਵੱਲੋਂ ਜੇ ਈ ਦੇ ਉੱਤੇ ਮੋਬਾਈਲ ਅਟੇੰਡ  ਨਾ ਕਰਨ ਤੇ ਕੰਮਾਂ ਦੇ ਮਾਤੇ ਪਾਸ ਨਾ ਕਰਨ ਦੇ ਦੋਸ਼ ਲਗਾਏ ਅਤੇ ਖੂਬ ਤੂੰ ਤੂੰ ਮੈਂ ਮੈਂ ਬਹਿਸਬਾਜੀ ਅਤੇ ਤਕਰਾਰਥਾਜੀ ਹੋਈ

Post a Comment

0 Comments