ਕੇਂਦਰ ਸਰਕਾਰ ਨੇ ਸਿਰਫ਼ ਆਂਗਣਵਾੜੀ ਸ਼ਕਸ਼ਮ ਦਾ ਨਾਮ ਦਿੱਤਾ ਬਜਟ ਵਾਧਾ ਨਹੀਂ ਕੀਤਾ - ਊਸ਼ਾ ਰਾਣੀ

 ਕੇਂਦਰ ਸਰਕਾਰ ਨੇ ਸਿਰਫ਼ ਆਂਗਣਵਾੜੀ ਸ਼ਕਸ਼ਮ ਦਾ ਨਾਮ ਦਿੱਤਾ ਬਜਟ ਵਾਧਾ ਨਹੀਂ ਕੀਤਾ - ਊਸ਼ਾ ਰਾਣੀ

ਆਂਗਣਵਾੜੀ ਮੁਲਾਜਮ ਯੂਨੀਅਨ ਪੰਜਾਬ (ਸੀਟੂ) ਬਲਾਕ ਬੁਢਲਾਡਾ ਦੀ ਹੋਈ ਸਰਬ ਸੰਮਤੀ ਨਾਲ ਚੋਣ,ਰਣਜੀਤ ਕੌਰ ਬਰੇਟਾ ਮੁੜ ਬਲਾਕ ਪ੍ਰਧਾਨ ਚੁਣੀ ਗਈ


ਬੁਢਲਾਡਾ-(ਦਵਿੰਦਰ ਸਿੰਘ ਕੋਹਲੀ)
-ਅੱਜ ਇੱਥੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਬਲਾਕ ਬੁਢਲਾਡਾ ਦੀ ਮੀਟਿੰਗ ਬਲਾਕ ਪ੍ਰਧਾਨ ਰਣਜੀਤ ਕੌਰ ਬਰੇਟਾ ਦੀ ਅਗਵਾਈ ਵਿੱਚ ਸਥਾਨਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਹੋਈ। ਜਿਸ ਵਿੱਚ ਜਥੇਬੰਦੀ ਦੀ ਕੌਮੀ ਪ੍ਰਧਾਨ ਊਸ਼ਾ ਰਾਣੀ ਅਤੇ ਪੰਜਾਬ ਦੀ ਆਗੂ ਅੰਮਿ੍ਤਪਾਲ ਕੌਰ ਵਿਸ਼ੇਸ ਤੌਰ 'ਤੇ ਸ਼ਾਮਲ ਹੋਈਆਂ।

    ਅੱਜ ਜਥੇਬੰਦੀ ਬਲਾਕ ਬੁਢਲਾਡਾ ਦੀ ਕੀਤੀ ਨਵੀਂ ਚੋਣ ਵਿੱਚ ਰਣਜੀਤ ਕੌਰ ਬਰੇਟਾ ਨੂੰ ਦੁਬਾਰਾ ਪ੍ਰਧਾਨ ਚੁਣ ਲਿਆ ਗਿਆ ਅਤੇ 25 ਮੈਂਬਰੀ ਵਰਕਿੰਗ ਕਮੇਟੀ ਦਾ ਗਠਨ ਕੀਤਾ ਗਿਆ। ਚਾਰ ਸੀਟਾਂ ਖਾਲੀ ਰੱਖੀਆਂ ਗਈਆਂ।

    ਇਸ ਮੌਕੇ ਬੋਲਦਿਆਂ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਸੀਨੀਅਰ ਆਗੂ ਊਸ਼ਾ ਰਾਣੀ ਨੇ ਕਿਹਾ ਕਿ 1975 ਤੋਂ ਲੈ ਕੇ ਅੱਜ ਤੱਕ ਆਈ.ਸੀ.ਡੀ.ਐਸ. ਦੇ ਬਦਲਾਅ ਸਬੰਧੀ ਚਰਚਾ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਨੇ ਆਈ.ਸੀ.ਡੀ. ਐੱਸ. ਸਕੀਮ ਨੂੰ ਸ਼ਕਸਮ ਆਂਗਣਵਾੜੀ ਅਤੇ ਪੋਸ਼ਣ ਅਭਿਆਨ -2 ਦਾ ਨਾਮ ਦਿੱਤਾ ਹੈ। ਜਦੋਂ ਕਿ ਆਂਗਣਵਾੜੀ ਸ਼ਕਸਮ ਦਾ ਦਰਜਾ ਤਾਂ ਦੇ ਦਿੱਤਾ ਪਰ ਇਸ ਨੂੰ ਸ਼ਕਸਮ ਕਰਨ ਲਈ ਬਜਟ ਵਿੱਚ ਕੋਈ ਵਾਧਾ ਨਹੀਂ ਕੀਤਾ । ਉਨ੍ਹਾਂ ਕਿਹਾ ਕਿ ਪਿਛਲੇ ਪੰਜ ਮਹੀਨਿਆਂ ਤੋਂ ਕੇਂਦਰ ਵੱਲੋਂ ਦਿੱਤਾ ਜਾਣ ਵਾਲਾ ਮਾਣ ਭੱਤਾ ਹਾਲਾਂ ਤੱਕ ਨਹੀਂ ਮਿਲਿਆ। ਆਂਗਣਵਾੜੀ ਮੁਲਾਜ਼ਮ ਆਗੂ ਊਸ਼ਾ ਰਾਣੀ ਨੇ ਕਿਹਾ ਕਿ ਪਿਛਲੇ ਮਾਰਚ 2018 ਤੋਂ ਲੈ ਕੇ ਅੱਜ ਤੱਕ ਪੋਸਟ ਅਭਿਆਨ ਦੇ ਦੋ ਪੜਾਅ ਮੁਕੰਮਲ ਹੋ ਚੁੱਕੇ ਹਨ। 

   ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੁਆਰਾ 500 ਰੁਪਏ ਆਂਗਣਵਾੜੀ ਵਰਕਰਾਂ ਅਤੇ 250 ਰੁਪਏ ਆਂਗਣਵਾੜੀ ਹੈਲਪਰ ਦੇ ਸਕੀਮ ਵਿੱਚ ਤੈਅ ਕੀਤੇ ਹੋਏ ਹਨ ਅਤੇ ਇਸ ਦੇ ਨਾਲ ਕੰਮ-ਕਾਜ ਨੂੰ ਡਿਜੀਟਲ ਕਰਨ ਲਈ ਮੋਬਾਇਲ ਫੋਨ ਖਰੀਦ ਕੇ ਦੇਣਾ ਅਤੇ ਉਸਦੇ ਲਈ ਮਹੀਨਾਵਾਰ ਡਾਟਾ ਭੱਤਾ ਤੈਅ ਸੀ। ਪਰ ਇੰਨਾ ਟਾਇਮ ਬੀਤ ਜਾਣ ਬਾਅਦ ਵੀ ਪੰਜਾਬ ਵਿੱਚ ਕੋਈ ਵੀ ਪੈਸਾ ਲਾਗੂ ਨਹੀਂ ਕੀਤਾ ਜਾਂਦਾ ਹੈ। ਜਿਸਦੇ ਖਰਚ ਲਈ 500 ਰੁਪਏ ਮਹੀਨਾ ਅਲੱਗ ਤੋਂ ਦਿੰਦੇ ਹਨ। ਪਰ 2021-22 ਅਤੇ 2022-23 ਦੇ ਬਜਟ ਵਿੱਚ ਸੀ.ਈ.ਬੀ. ਦਾ ਕੋਈ ਬਜਟ ਨਹੀਂ ਮਿਲਿਆ ਅਤੇ ਨਾ ਹੀ ਪੋਸ਼ਣ ਲਈ ਆਂਗਣਵਾੜੀ ਕੇਂਦਰ ਨੂੰ ਕੋਈ ਬਜਟ ਮਿਲਿਆ ਹੈ । ਉਨ੍ਹਾਂ ਕਿਹਾ ਕਿ ਇਹ ਵਰਕਰਾਂ ਅਤੇ ਲਾਭਪਾਤਰੀਆਂ ਦਾ ਪੋਸ਼ਣ ਨਹੀਂ ਸ਼ੋਸ਼ਣ ਹੈ। 

    ਜਥੇਬੰਦੀ ਦੀ ਸੂਬਾਈ ਆਗੂ ਅੰਮਿ੍ਤਪਾਲ ਕੌਰ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਕਿਹਾ ਕਿ ਉਹ ਆਂਗਣਵਾੜੀ ਮੁਲਾਜਮਾਂ ਦਾ ਮਾਣਭੱਤਾ ਦੁੱਗਣਾ ਕਰਨ ਸਮੇਤ ਸਾਰੀਆਂ ਹੱਕੀ ਅਤੇ ਜਾਇਜ਼ ਮੰਗਾ ਪ੍ਰਵਾਨ ਕਰੇ ਵਰਨਾ ਜਥੇਬੰਦੀ ਮਜਬੂਰਨ ਸੰਘਰਸ਼ ਦੇ ਰਾਹ ਤੁਰੇਗੀ।ਇਸ ਮੌਕੇ ਆਂਗਣਵਾੜੀ ਮੁਲਾਜਮ ਯੂਨੀਅਨ (ਸੀਟੂ) ਪੰਜਾਬ ਬਲਾਕ ਬੁਢਲਾਡਾ ਦੇ ਚੁਣੇ ਅਹੁਦੇਦਾਰ ਇਸ ਪ੍ਰਕਾਰ ਹਨ ਰਣਜੀਤ ਕੌਰ ਬਰੇਟਾ ਪ੍ਰਧਾਨ , ਜਨਰਲ ਸਕੱਤਰ ਪਰਵਿੰਦਰ ਕੌਰ ਅਤੇ ਤੇਜਿੰਦਰ ਵਾਲੀਆ , ਖਜ਼ਾਨਚੀ ਡੇਜ਼ੀ ਗੁਪਤਾ ਅਤੇ ਸ਼ਿੰਦਰ ਕੌਰ , ਮਨਜੀਤ ਕੌਰ ਬੀਰੋਕੇ ਪ੍ਰੈਸ ਸਕੱਤਰ ਤੋਂ ਇਲਾਵਾ ਭੋਲੀ ਕੌਰ , ਗੁਰਮੀਤ ਕੌਰ ਟਾਹਲੀਆਂ , ਸ਼ਿੰਦਰ ਕੌਰ ਬਰੇ ਤਿੰਨੋਂ ਮੀਤ ਪ੍ਰਧਾਨ , ਰਜਨੀ ਬਰੇ , ਮਨਜੀਤ ਕੌਰ ਬੀਰੋਕੇ ਖੁਰਦ , ਸੁਖਪਾਲ ਕੌਰ ਬਰੇਟਾ ਤਿੰਨੋਂ ਸਕੱਤਰ ਤੋਂ ਇਲਾਵਾ ਸ਼ਰਨ ਕੌਰ ,ਸਰਬਜੀਤ ਕੌਰ , ਸੁਮਨ ਲਤਾ , ਸੁਮਨ ਗਰਗ ,ਪਰਮਜੀਤ ਕੌਰ , ਕਰਮਜੀਤ ਕੌਰ ਬੀਰੋਕੇ , ਬਲਵਿੰਦਰ ਕੌਰ ਬਹਾਦਰਪੁਰ , ਗੁਰਜੀਤ ਕੌਰ ਖੁਡਾਲ ਅ ਰੁਪਿੰਦਰ ਕੌਰ ਖੁਡਾਲ ਦੀ ਵਰਕਿੰਗ ਕਮੇਟੀ ਮੈਂਬਰ ਵਜੋਂ ਚੋਣ ਕੀਤੀ ਗਈ।

Post a Comment

0 Comments