ਸੁਪ੍ਰਸਿਧ ਐੱਸ.ਐੱਸ.ਡੀ ਕਾਲਜ ਵੱਲੋਂ ਅਧਿਆਪਕ ਦਿਵਸ ਮੌਕੇ ਐਸ.ਡੀ ਸਭਾ ਰਜਿ: ਬਰਨਾਲਾ ਦੇ ਮੁਖੀਆਂ ਦਾ ਸਨਮਾਨ ਕੀਤਾ ਗਿਆ

 ਸੁਪ੍ਰਸਿਧ ਐੱਸ.ਐੱਸ.ਡੀ ਕਾਲਜ ਵੱਲੋਂ ਅਧਿਆਪਕ ਦਿਵਸ ਮੌਕੇ ਐਸ.ਡੀ ਸਭਾ ਰਜਿ: ਬਰਨਾਲਾ ਦੇ ਮੁਖੀਆਂ ਦਾ ਸਨਮਾਨ ਕੀਤਾ ਗਿਆ


ਬਰਨਾਲਾ 7.ਸਤੰਬਰ/ਕਰਨਪ੍ਰੀਤ ਕਰਨ 

ਸੁਪ੍ਰਸਿਧ ਐੱਸ.ਐੱਸ.ਡੀ ਕਾਲਜ ਵੱਲੋਂ ਅਧਿਆਪਕ ਦਿਵਸ ਮੌਕੇ ਕਰਵਾਏ ਸਮਾਗਮ ਦੌਰਾਨ ਐਸ.ਡੀ ਸਭਾ ਰਜਿ: ਬਰਨਾਲਾ ਦੇ ਮੁਖੀਆਂ ਦਾ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਦੇ ਪ੍ਰਧਾਨ ਸੁਖਦਰਸ਼ਨ ਸਿੰਘ ਸਦਿਓੜਾ ਦੁਆਰਾ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਧਿਆਪਕ ਦਾ ਸਤਿਕਾਰ ਕਰਨ ਵਾਲੇ ਸਮਾਜ ਹਮੇਸ਼ਾ ਤਰੱਕੀ ਤੇ ਖੁਸ਼ਹਾਲੀ ਦੀਆਂ ਮੰਜ਼ਿਲਾਂ ਤੇ ਪੰਹੁਚਦੇ ਹਨ। ਇਸ ਮੌਕੇ ਕਲੱਬ ਦੇ ਵਾਈਸ ਪ੍ਰਧਾਨ ਸੁਰਿੰਦਰ ਮਿੱਤਲ, ਸੈਕਟਰੀ ਗੌਤਮ ਮਿਤਲ, ਕੈਸ਼ੀਅਰ ਯਸ਼ਪਾਲ ਗਰਗ, ਪੋ੍ਜੈਕਟ ਚੇਅਰਮੈਨ ਮਨਜੀਤ ਕਾਂਸਲ ਆਦਿ ਮੋਜੂਦ ਸਨ। ਐਸ.ਡੀ ਸਭਾ ਰਜਿ ਬਰਨਾਲਾ ਦੇ ਸਰਪ੍ਰਸਤ ਸ਼ਿਵ ਦਰਸ਼ਨ ਕੁਮਾਰ ਸ਼ਰਮਾ (ਸੀਨੀਅਰ ਐਡਵੋਕੇਟ) ਨੇ ਅਧਿਆਪਕ ਦਿਵਸ ਤੇ ਪੋ੍ਫੈਸਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਧਿਆਪਕ ਦਾ ਸਨਮਾਨ ਤਾਂ ਹਰ ਪਲ ਹਰ ਮਨ 'ਚ ਹੋਣਾ ਚਾਹੀਦਾ ਹੈ। ਅਧਿਆਪਕ ਬੱਚਿਆਂ ਦੇ ਚਾਨਣ ਮੁਨਾਰੇ ਹੁੰਦੇ ਹਨ ਜੋ ਬੱਚਿਆਂ ਨੂੰ ਜ਼ਿੰਦਗੀ ਦੇ ਸਹੀ ਰਾਹ ਦਸੇਰੇ ਹੁੰਦੇ ਹਨ। ਐਸ.ਡੀ ਸਭਾ (ਰਜਿ) ਬਰਨਾਲਾ ਦੇ ਜਨਰਲ ਸਕਤਰ ਸ਼ਿਵ ਸਿੰਗਲਾ ਨੇ ਅਧਿਆਪਕ ਦਿਵਸ 'ਤੇ ਮੁਖੀਆਂ ਨੂੰ ਸਨਮਾਨ ਕਰਦੇ ਹੋਏ ਵਧਾਈ ਦਿੱਤੀ। ਅਧਿਆਪਕ ਬੱਚਿਆਂ ਦੇ ਭਵਿੱਖ ਨੂੰ ਉਜਵੱਲ ਬਣਾਉਣ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਕਿਸੇ ਸਮਾਜ ਦੀ ਅਧਿਆਪਕ ਬਾਰੇ ਸੋਚ ਹੀ ਉਸ ਸਮਾਜ ਦੀ ਦਿਸ਼ਾ ਤੇ ਦਸ਼ਾ ਨਿਰਧਾਰਿਤ ਕਰਦੀ ਹੈ। ਕਾਲਜ ਦੇ ਪਿੰ੍ਸੀਪਲ ਪੋ੍. ਭਾਰਤ ਭੂਸਣ ਦੁਆਰਾ ਕਲੱਬ ਦੇ ਪਤਵੰਤੇ ਸੱਜਣਾ ਦਾ ਜਿੱਥੇ ਧੰਨਵਾਦ ਕੀਤਾ ਗਿਆ, ਉਥੇ ਸਮੂਹ ਪੋ੍ਫੈਸਰਾਂ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੱਤੀ। ਪੰਜਾਬੀ ਵਿਭਾਗ ਦੇ ਮੁਖੀ ਪੋ੍. ਡਾ. ਬਿਕਰਮਜੀਤ ਸਿੰਘ ਨੇ ਕਿਹਾ ਕਿ ਵਿਸ਼ਵ ਦੇ ਹਰ ਸਫਲ ਇਨਸਾਨ ਦੀ ਜ਼ਿੰਦਗੀ 'ਚ ਅਧਿਆਪਕ ਦੀ ਭੂਮਿਕਾ ਅਹਿਮ ਤੇ ਵਿਸ਼ੇਸ਼ ਹੁੰਦੀ ਹੈ। ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਵੱਲੋਂ ਇਸ ਮੌਕੇ ਐਸ.ਐਸ.ਡੀ ਕਾਲਜ ਬਰਨਾਲਾ ਦੇ ਪਿੰ੍ਸੀਪਲ ਪੋ੍. ਭਾਰਤ ਭੂਸਣ, ਐਸ.ਡੀ ਸਕੂਲ ਦੇ ਮੁਖੀ ਸ਼ੀਨੂ ਸਿੰਗਲਾ, ਐਨ.ਐਮ.ਐਸ.ਡੀ ਸਕੂਲ ਦੇ ਮੁਖੀ ਪ੍ਰਵੀਨ ਗੁਪਤਾ, ਡੀ.ਐਲ.ਟੀ ਸਕੂਲ ਦੇ ਮੁਖੀ ਖੁਸ਼ਵਿੰਦਰ ਸਿੰਘ, ਟੰਡਨ ਸਕੂਲ ਦੇ ਪਿੰ੍ਸੀਪਲ ਸ਼ਰੂਤੀ ਸ਼ਰਮਾ, ਵਾਈਸ ਪਿੰ੍ਸੀਪਲ ਸ਼ਾਲਿਨੀ ਕੋਸ਼ਲ ਤੇ ਵੀਰਾਂਵਤੀ, ਐਸ.ਐਸ.ਡੀ ਸਕੂਲ ਦੇ ਪ੍ਰਿੰਸੀਪਲ ਜਗਜੀਤ ਸਿੰਘ ਨੂੰ ਅਧਿਆਪਕ ਦਿਵਸ ਮੌਕੇ ਵਧੀਆ ਸੇਵਾਵਾਂ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਕੋਆਰਡੀਨੇਟਰ ਮੁਨੀਸ਼ੀ ਦੱਤ ਸ਼ਰਮਾ, ਕਾਲਜ ਦੇ ਡੀਨ ਨੀਰਜ ਸ਼ਰਮਾ, ਪੋ੍. ਬਲਵਿੰਦਰ ਸਿੰਘ, ਪੋ੍. ਜਗਜੀਤ ਸਿੰਘ, ਪੋ੍. ਕਿਰਨਦੀਪ ਕੌਰ, ਪੋ੍. ਰਾਹੁਲ ਗੁਪਤਾ, ਅੰਗੇ੍ਜ਼ੀ ਵਿਭਾਗ ਦੇ ਮੁਖੀ ਪੋ੍. ਸੁਨੀਤਾ ਗੋਇਲ, ਪੋ੍. ਪਰਵਿੰਦਰ ਕੌਰ,ਕੰਪਿਊਟਰ ਵਿਭਾਗ ਦੇ ਮੁਖੀ ਪੋ੍. ਦਲਬੀਰ ਕੌਰ, ਪੋ੍. ਹਰਪ੍ਰਰੀਤ ਕੌਰ, ਪੋ੍. ਅਮਨਦੀਪ ਕੌਰ ਤੇ ਸਮੂਹ ਸਟਾਫ ਹਾਜ਼ਰ ਸਨ।

Post a Comment

0 Comments