ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰੀ ਅਦਾਰਿਆਂ ਨੂੰ ਵੱਡੀਆਂ ਪ੍ਰਾਈਵੇਟ ਕੰਪਨੀਆਂ ਦੇ ਮਾਲਕਾਂ ਅੱਗੇ ਸੁੱਟ ਰਹੀ-:ਜੇਠੁਕੇ

 ਦੇਸ਼ ਦਾ ਪ੍ਰਧਾਨ ਮੰਤਰੀ,ਨਰਿੰਦਰ ਮੋਦੀ ਸਰਕਾਰੀ ਅਦਾਰਿਆਂ ਨੂੰ ਵੱਡੀਆਂ ਪ੍ਰਾਈਵੇਟ ਕੰਪਨੀਆਂ ਦੇ ਮਾਲਕਾਂ ਅੱਗੇ ਸੁੱਟ ਰਹੀ-:ਜੇਠੁਕੇ


ਮਾਨਸਾ 4ਸਤੰਬਰ ਗੁਰਜੰਟ ਸਿੰਘ ਬਾਜੇਵਾਲੀਆ

 ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ  ਜਿਲ੍ਹਾ ਮਾਨਸਾ ਦੇ ਆਗੂਆਂ ਤੇ ਸਰਗਰਮ ਵਰਕਰਾਂ ਦੀ ਭਰਮੀ ਮੀਟਿੰਗ ਭੈਣੀ ਬਾਘਾ ਦੇ ਵਾਟਰ ਵਰਕਸ ਵਿੱਚ ਹੋਈ ਜਿਸ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਮੋਦੀ ਹਕੂਮਤ ਧੜੱਲੇ ਨਾਲ ਸਰਕਾਰੀ ਅਦਾਰਿਆਂ ਨੂੰ ਵੱਡੀਆਂ ਪ੍ਰਾਈਵੇਟ ਕੰਪਨੀਆਂ ਦੇ ਮਾਲਕਾਂ ਅੱਗੇ ਸੁੱਟ ਰਹੀ ਹੈ। ਜਿਸ ਵਿੱਚ ਬਿਜਲੀ ਬੋਰਡ, ਰੇਲਵੇ, ਲੋਹੇ ਦੀਆਂ ਖਾਣਾਂ ਸਮੇਤ ਸਾਰੇ ਸਰਕਾਰੀ ਅਦਾਰੇ ਦਾਅ ਤੇ ਲਾ ਦਿੱਤੇ ਗਏ ਹਨ। ਹਰ ਤਰ੍ਹਾਂ ਦੀਆਂ ਸਬਸਿਡੀਆਂ ਬੰਦ ਕੀਤੀਆਂ ਜਾ ਰਹੀਆਂ ਹਨ। ਜਿਸ ਵਿੱਚ ਖੇਤੀ ਨਾਲ ਸਬੰਧਤ ਖਾਦ ਬੀਜ, ਕੀਟਨਾਸ਼ਕ ਸਪਰੇਆ ਅਤੇ ਹੋਰ ਸੰਦ ਸੰਦੇੜੇ ਸ਼ਾਮਲ ਹਨ। ਉਹਨਾਂ ਕਿਹਾ ਕਿ ਖੇਤੀ  ਕਿੱਤੇ ਨੂੰ ਖਤਮ ਕਰਕੇ ਵੱਡੀਆਂ ਕੰਪਨੀਆਂ ਦੇ ਵੱਡੇ ਵੱਡੇ ਫਾਰਮ ਬਣਾਉਂਣ ਦੀ ਨੀਤੀ ਅਜੇ ਸਰਕਾਰ ਨੇ ਤਿਆਗੀ ਨਹੀਂ, ਜਿਸ ਦੇ ਖਿਲਾਫ ਕਿਸਾਨਾਂ, ਮਜ਼ਦੂਰਾਂ ਨੂੰ ਗਹਿ ਗੱਡਵੀਆਂ ਲੜਾਈਆਂ ਲੜਨ ਲਈ ਮਾਨਸਿਕ ਤੌਰ ਤੇ ਤਿਆਰ ਹੋਣ ਦੀ ਲੋੜ ਹੈ। ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆ ਨਾਲ ਸਹਿਮਤ ਹੁੰਦਿਆਂ ਪੰਜਾਬ ਸਰਕਾਰ ਵੀ ਪੰਜਾਬ ਦੇ ਪਾਣੀਆਂ ਤੇ ਕੰਪਨੀਆਂ ਦਾ ਕਬਜਾ ਕਰਵਾ ਰਹੀ ਹੈ। ਮੋਗੇ ਜਿਲ੍ਹੇ ਦੇ ਪਿੰਡ ਦੱਦਾਹੂਰ ਵਿੱਚ ਪਾਣੀ ਸਾਫ ਕਰਕੇ ਪਿੰਡਾਂ ਤੇ ਸ਼ਹਿਰਾਂ ਨੂੰ ਦੇਣ ਦਾ ਅਮਲ ਸ਼ੁਰੂ ਹੋ ਗਿਆ ਹੈ। ਆਉਂਣ ਵਾਲੇ ਸਮੇਂ ਜਦੋਂ ਪੂਰਨ ਤੌਰ ਤੇ ਪਾਣੀਆਂ ਉੱਤੇ ਕੰਪਨੀਆਂ ਦਾ ਕਬਜਾ ਹੋਵੇਗਾ ਤਾਂ ਪਾਣੀਆਂ ਦੇ ਬਦਲੇ ਲੋਕਾਂ ਦੀ ਆਰਥਿਕ ਛਿੱਲ ਲਾਹੀ ਜਾਵੇਗੀ। ਉਹਨਾਂ ਕਿਹਾ ਕਿ ਵੱਡੇ ਵੱਡੇ ਵਾਅਦੇ ਕਰਕੇ ਸਤ੍ਹਾ ਵਿੱਚ ਆਈ ਮਾਨ ਸਰਕਾਰ ਵੀ ਅਕਾਲੀ, ਕਾਂਗਰਸੀ ਸਰਕਾਰਾਂ ਦੇ ਰਸਤਿਆਂ ਤੇ ਤੁਰਦੀ ਨਜਰ ਆ ਰਹੀ ਹੈ। ਗੁਲਾਬੀ ਸੁੰਢੀ ਅਤੇ ਤੇਲੇ ਨੇ ਨਰਮੇ ਦੀ ਫਸਲ ਪੂਰੀ ਤਰ੍ਹਾਂ ਨਸਟ ਕਰ ਦਿੱਤੀ ਹੈ ਪਰ ਸਰਕਾਰ ਕੁਝ ਵੀ ਬੋਲਣ ਲਈ ਤਿਆਰ ਨਹੀਂ ਹੈ। ਇਸ ਮੌਕੇ ਇੰਦਰਜੀਤ ਸਿੰਘ ਝੱਬਰ, ਜ਼ੋਗਿੰਦਰ ਸਿੰਘ ਦਿਆਲਪੁਰਾ, ਮਹਿੰਦਰ ਸਿੰਘ ਰੋਮਾਣਾ, ਉੱਤਮ ਸਿੰਘ ਰਾਮਾਂਨੰਦੀ, ਭੋਲਾ ਸਿੰਘ ਮਾਖਾ ਆਦਿ ਹਾਜ਼ਰ ਸਨ।

Post a Comment

0 Comments