ਲਿੰਕ ਸੜਕ ਤੇ ਨਹਿਰੀ ਵਿਭਾਗ ਵੱਲੋਂ ਕੀਤੇ ਗਏ ਨਜਾਇਜ ਕਬਜੇ ਸਬੰਧੀ ਚੱਲ ਰਿਹਾ ਧਰਨਾ ਅੱਜ 16ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ।

 ਲਿੰਕ ਸੜਕ ਤੇ ਨਹਿਰੀ ਵਿਭਾਗ ਵੱਲੋਂ ਕੀਤੇ ਗਏ ਨਜਾਇਜ ਕਬਜੇ ਸਬੰਧੀ ਚੱਲ ਰਿਹਾ ਧਰਨਾ ਅੱਜ 16ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ।


ਮਾਨਸਾ 19 ਜਨਵਰੀ ਗੁਰਜੰਟ ਸਿੰਘ ਬਾਜੇਵਾਲੀਆ

ਨੇੜਲੇ ਪਿੰਡ ਫਰਵਾਹੀ ਤੋਂ ਫਫੜੇ ਭਾਈਕੇ ਨੂੰ ਜਾਂਦੀ ਲਿੰਕ ਸੜਕ ਤੇ ਨਹਿਰੀ ਵਿਭਾਗ ਵੱਲੋਂ ਕੀਤੇ ਗਏ ਨਜਾਇਜ ਕਬਜੇ ਸਬੰਧੀ ਚੱਲ ਰਿਹਾ ਧਰਨਾ ਅੱਜ 16ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਅੱਜ ਦੇ ਧਰਨੇ ਨੂੰ ਜਮਹੂਰੀ ਕਿਸਾਨ ਸਭਾ ਦੇ ਅਮਰੀਕ ਸਿੰਘ, ਕਿਸਾਨ ਯੂਨੀਅਨ ਦੇ ਇਕਬਾਲ ਫਫੜੇ, ਕੁੱਲ ਹਿੰਦ ਕਿਸਾਨ ਸਭਾ ਦੇ ਰੂਪ ਸਿੰਘ ਢਿੱਲੋਂ, ਬੀ.ਕੇ.ਯੂ. ਉਗਰਾਹਾਂ ਦੇ ਪਿੰਡ ਫਰਵਾਹੀ ਦੇ ਪ੍ਰਧਾਨ ਗੁਰਚਰਨ ਸਿੰਘ, ਬਲਦੇਵ ਸਿੰਘ, ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿੱਧੂ, ਗੁਰਜੀਤ ਸਿੰਘ ਕਾਲਾ, ਦਰਸ਼ਨ ਰਾਮ ਜਨਰਲ ਸਕੱਤਰ, ਨਿੱਕਾ ਸਿੰਘ, ਬੀ.ਕੇ .ਯੂ ਕਾਦੀਆਂ ਦੇ ਜਗਰੂਪ ਸਿੰਘ ਨੇ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਮਸਲਾ ਹੱਲ ਕਰਨ ਦਾ ਭਰੋਸਾ ਤਾਂ ਜਰੂਰ ਦਿੱਤਾ ਹੈ ਪਰ ਨਹਿਰੀ ਵਿਭਾਗ ਦੇ ਅਧਿਕਾਰੀ  ਪਹਿਲਾਂ ਵੀ ਕਈ ਮੀਟਿੰਗਾਂ ਵਿੱਚ ਗੱਲ ਕਰਕੇ ਮੁੱਕਰ ਚੁੱਕੇ ਹਨ। ਇਸ ਲਈ ਕਿਸਾਨਾਂ-ਮਜਦੂਰਾਂ ਨੂੰ ਕੜਾਕੇ ਦੀ ਠੰਢ ਵਿੱਚ ਬੈਠਣ ਲਈ ਮਜਬੂਰ ਹੋਣਾ ਪਿਆ ਹੈ।  ਉਹਨਾਂ ਦੋਸ਼ ਲਾਇਆ ਕਿ ਠੰਢ ਦੇ ਮੌਸਮ ਵਿੱਚ  ਅਫਸਰ ਆਪਣੇ ਕਮਰਿਆਂ ਵਿੱਚ ਹੀਟਰ ਲਗਾ ਕੇ ਠੰਢ ਤੋਂ ਆਪਣੀ ਬੱਚਤ ਕਰ ਰਹੇ ਹਨ। ਕਿਸਾਨਾਂ-ਮਜਦੂਰਾਂ ਨੂੰ ਮਸਲਾ ਨਾ ਹੱਲ ਹੋਣ ਕਰਕੇ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਸਾਰੀਆਂ ਹੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਐਲਾਨ ਕੀਤਾ ਕਿ ਮੰਗ ਪੂਰੀ ਹੋਣ ਤੱਕ ਧਰਨਾ ਜਾਰੀ ਰਹੇਗਾ। ਧਰਨੇ ਨੂੰ ਬੱਲਮ ਫਫੜੇ, ਭਗਵੰਤ ਫਰਵਾਹੀ ਆਦਿ ਨੇ ਵੀ ਸੰਬੋਧਨ ਕੀਤਾ।

Post a Comment

0 Comments