ਬਸਤੀ ਗੋਬਿੰਦ ਸਰ ਤੋ ਅਰਾਈਆਂ ਵਾਲੀ ਸੜਕ ਉੱਪਰ 30 ਲੱਖ ਰੁਪਏ ਦੀ ਲਾਗਤ ਨਾਲ ਪੁਲ ਦਾ ਨਿਰਮਾਣ ਕੀਤਾ ਜਾਵੇਗਾ - ਵਿਧਾਇਕ ਸੇਖੋਂ

 ਬਸਤੀ ਗੋਬਿੰਦ ਸਰ ਤੋ ਅਰਾਈਆਂ ਵਾਲੀ ਸੜਕ ਉੱਪਰ 30 ਲੱਖ ਰੁਪਏ ਦੀ ਲਾਗਤ ਨਾਲ ਪੁਲ ਦਾ ਨਿਰਮਾਣ ਕੀਤਾ ਜਾਵੇਗਾ -  ਵਿਧਾਇਕ ਸੇਖੋਂ 


ਫ਼ਰੀਦਕੋਟ 29 ਜਨਵਰੀ ਪੰਜਾਬ ਇੰਡੀਆ ਨਿਊਜ਼
ਵਿਧਾਇਕ ਸ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਫਰੀਦਕੋਟ ਦੇ ਗੋਬਿੰਦਸਰ ਬਸਤੀ ਤੋਂ ਪਿੰਡ ਅਰਾਈਆਂਵਾਲਾ ਸੜਕ ਉਪਰ ਲਗਭਗ 30 ਲੱਖ ਰੁਪਏ ਦੀ ਲਾਗਤ ਨਾਲ ਪੁਲ ਦੀ ਉਸਾਰੀ ਕੀਤੀ ਜਾਵੇਗੀ। ਇਸ ਸੰਬੰਧੀ ਮੰਡੀ ਬੋਰਡ ਵੱਲੋਂ ਟੈਂਡਰ ਵੀ ਲਗਾ ਦਿੱਤੇ ਗਏ ਹਨ ਅਤੇ ਜਲਦ ਹੀ ਕੰਮ ਸ਼ੁਰੂ ਹੋ ਜਾਵੇਗਾ।

ਸ. ਸੇਖੋਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੇਂਡੂ ਖੇਤਰ ਦੇ ਲੋਕਾਂ ਨੂੰ ਵਧੀਆ ਆਵਾਜਾਈ ਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ।ਉਨ੍ਹਾਂ ਦੱਸਿਆ ਕਿ ਇਸ ਪੁਲ ਦੀ ਉਸਾਰੀ ਲਈ ਤੱਤਕਾਲੀ ਸਰਕਾਰਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਧਿਆਨ ਨਹੀਂ ਦਿੱਤਾ ਗਿਆ ਸੀ।ਜਿਸ ਕਾਰਨ ਇਸ ਬਸਤੀ ਦੇ ਬਾਸ਼ਿੰਦਿਆਂ ਅਤੇ ਪਿੰਡ ਅਰਾਈਆਂਵਾਲਾ ਵਿਖੇ ਜਾਣ ਵਾਲੇ ਰਾਹਗੀਰਾਂ ਨੂੰ ਇਸ ਪਾਈਪਾਂ ਵਾਲੀ ਤੰਗ ਪੁਲੀ ਉਪਰੋਂ ਵਾਹਨਾਂ ਨੂੰ ਗੁਜਾਰਨਾ ਪੈਂਦਾ ਸੀ,ਜਿਸ ਕਾਰਨ ਕਈ ਹਾਦਸੇ ਵੀ ਵਾਪਰ ਚੁੱਕੇ ਸਨ।ਇਸ ਪੁਲ ਦੇ ਬਣਨ ਨਾਲ ਬਸਤੀ ਅਤੇ ਅਰਾਈਆਂਵਾਲਾ ਦੇ ਆਸ ਪਾਸ ਦੇ ਪਿੰਡਾਂ ਨੂੰ ਇਸ ਦਾ ਫਾਇਦਾ ਹੋਵੇਗਾ।

ਇਸ ਮੌਕੇ ਐਸ.ਡੀ.ਓ. ਮੰਡੀ ਬੋਰਡ ਸ. ਗੁਰਦਾਸ ਸਿੰਘ ਨੇ ਦੱਸਿਆ ਕਿ ਇਹ ਪੁਲ ਲਗਭਗ ਸਾਢੇ ਸੱਤ ਮੀਟਰ ਹੋਵੇਗਾ ਅਤੇ ਚੋਪਹੀਆ ਵਾਹਨ ਆਸਾਨੀ ਨਾਲ ਕਰਾਸ ਕਰ ਸਕਣਗੇ।ਉਨ੍ਹਾਂ ਕਿਹਾ ਕਿ ਇਹ ਪੁੱਲ ਆਉਂਦੇ ਕੁਝ ਮਹੀਨਿਆਂ ਚ ਬਣ ਕੇ ਤਿਆਰ ਹੋ ਜਾਵੇਗਾ।

Post a Comment

0 Comments