ਹਰਿਆਣਾ ਮਾਰਕਾਂ ਸ਼ਰਾਬ ਦੀਆਂ 36 ਬੋਤਲਾਂ ਸਮੇਤ ਇ`ਕ ਕਾਬੂ
ਬੋਹਾ, 23 ਜਨਵਰੀ( ਕੱਕੜ ,ਨਿਰੰਜਣ )
ਬੋਹਾ ਪੁਲੀਸ ਨੇ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਆਪਣੀ ਮੁਹਿੰਮ ਨੂੰ ਜਾਰੀ ਰੱਖਦਿਆਂ ਇਕ ਵਿਅਕਤੀ ਨੂੰ 36 ਬੋਤਲਾਂ ਦੇਸ਼ੀ ਸ਼ਰਾਬ (ਹਰਿਆਣਾ ਮਾਰਕਾ) ਸਮੇਤ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੌਲਦਾਰ ਸਿੰਘ ਰਿੰਕੂ ਸਿੰਘ ਤੇ ਮੁਖਤਿਆਰ ਸਿੰਘ ਅਗਵਾਈ ਹੇਠਲੀ ਪੁਲਿਸ ਪਾਰਟੀ ਨੇ ਸੱਕੀ ਵਹੀਕਲਾਂ ਤੇ ਸ਼ੱਕੀ ਪੁਰਸ਼ਾ ਦੀ ਚੈਕਿੰਗ ਲਈ ਬੋਹਾ ਸੇਰਖਾਂ ਵਾਲਾ ਸੜਕ ਦੇ ਮੋੜ ਕੋਲ ਨਾਕਾ ਲਾਇਆ ਹੋਇਆ ਸੀ ਤਾਂ ਉਸਨੇ ਰਤੀਆਂ ਵਾਲੇ ਪਾਸੇ ਤੋਂ ਆਉਂਦੇ ਇਕ ਮੋਟਰ ਸਾਇਕਲ ਸਵਾਰ ਨੂੰ ਸ਼ੱਕ ਦੇ ਅਧਾਰ ‘ਤੇ ਰੁਕਣ ਦਾ ਇਸ਼ਾਰਾ ਕੀਤਾ। ਉਸ ਘਬਰਾ ਕੇ ਮੋਟਰ ਸਾਇਕਲ ਪਿੱਛੇ ਮੋੜਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਉਸਦਾ ਮੋਟਰ ਬੰਦ ਹੋ ਗਿਆ। ਮੋਟਰ ਦੇ ਪਿਛਲੇ ਪਾਸੇ ਪੱਕੇ ਤੌਰ ਤੇ ਲੱਗੀ ਰੇਹੜੀ ਦੀ ਤਲਾਸ਼ੀ ਲੈਣ ‘ਤੇ ਉਸ ਵਿਚੋਂ ਪੱਲੀ ਹੇਠ ਲੁਕਾਏ ਹਰਿਆਣਾ ਸ਼ਰਾਬ ਹੀਰ ਸੋਫੀ ਦੇ ਤਿੰਨ ਡੱਬੇ ( (ਛੱਤੀ ਬੋਤਲਾਂ ) ਬਰਾਮਦ ਹੋਏ। ਦੋਸ਼ੀ ਦੀ ਪਛਾਣ ਸੈਂਟੀ ਪੁੱਤਰ ਸੋਮੀ ਵਾਸੀ ਨੇੜੇ ਪੀਰਖਾਨਾ ਬੁਢਲਾਡਾ ਵਜੋਂ ਹੋਈ ਹੈ। ਬੋਹਾ ਪੁਲੀਸ ਨੇ ਉਸ ਖਿਲਾਫ ਨਸ਼ਾ ਵਿਰੋਧੀ ਐਕਟ ਅਧੀਨ ਪਰਚਾ ਦਰਜ਼ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
0 Comments