ਘਰੂ ਮਿਊਜ਼ਿਕ ਕੰਪਨੀ ਯੂਕੇ ਦੀ ਪੇਸ਼ਕਸ਼ ਪ੍ਰੀਤ ਮਾਲੜੀ ਦਾ ਨਵਾਂ ਗੀਤ 'ਖੇਲ'

 ਘਰੂ ਮਿਊਜ਼ਿਕ ਕੰਪਨੀ ਯੂਕੇ ਦੀ ਪੇਸ਼ਕਸ਼ ਪ੍ਰੀਤ ਮਾਲੜੀ ਦਾ ਨਵਾਂ ਗੀਤ 'ਖੇਲ'


ਸ਼ਾਹਕੋਟ 22 ਜਨਵਰੀ (ਲਖਵੀਰ ਵਾਲੀਆ) 

ਘਰੂ ਮਿਊਜ਼ਿਕ ਕੰਪਨੀ ਯੂਕੇ ਦੀ ਧਮਾਕੇਦਾਰ ਪੇਸ਼ਕਸ਼ ਪ੍ਰੀਤ ਮਾਲੜੀ ਦੀ ਦਮਦਾਰ ਅਵਾਜ਼ ਵਿੱਚ ਨਵਾਂ ਗੀਤ 'ਖੇਲ' ਰੀਲੀਜ਼ ਕੀਤਾ ਗਿਆ ਅਤੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸੰਗੀਤਕਾਰ ਰਵਿੰਦਰ ਮਾਲੜੀ ਨੇ ਦੱਸਿਆ ਕਿ ਗਾਇਕ ਪ੍ਰੀਤ ਮਾਲੜੀ ਦੀ ਖੂਬਸੂਰਤ ਅਵਾਜ਼ ਵਿੱਚ ਰੀਲੀਜ਼ ਹੋਇਆ ਗੀਤ 'ਖੇਲ' ਬਹੁਤ ਹੀ ਸੁਲਾਉਣ ਯੋਗ ਹੈ ਅਤੇ ਇਸ ਗੀਤ ਨੂੰ ਗੀਤਕਾਰ ਪ੍ਰੀਤ ਮਾਲੜੀ ਨੇ ਹੀ ਲਿਖਿਆ ਹੈ ਜੋ ਕੱਲੇ-ਕੱਲੇ ਅੱਖਰ ਨੂੰ ਇੱਕ ਮਾਲਾ ਦੇ ਰੂਪ ਵਿੱਚ ਪਰੋ ਕੇ ਇੱਕ ਗੀਤ ਦੇ ਰੂਪ ਵਿੱਚ ਤਿਆਰ ਕੀਤਾ ਹੈ ਅਤੇ ਇਸ ਗੀਤ ਨੂੰ ਸੰਗੀਤ ਦੀਆ ਧੁਨਾਂ ਵਿੱਚ ਪਰੋਇਆ ਹੈ ਜੀ ਸੋਨੀ ਯੂਕੇ ਨੇ ਅਤੇ ਇਸ ਗੀਤ ਦੀ ਮਿੱਕਸਿੰਗ ਘਰੂ ਮਿਊਜ਼ਿਕ ਸਟੁਡੀਓ ਲੰਡਨ ਵੱਲੋਂ ਕੀਤੀ ਗਈ ਹੈ ਅਤੇ ਰਵਿੰਦਰ ਮਾਲੜੀ ਨੇ ਇਹ ਵੀ ਕਿਹਾ ਕਿ ਕੰਪਨੀ ਵਿੱਚ ਪਹਿਲਾ ਰੀਲੀਜ਼ ਹੋਏ ਗੀਤਾਂ ਦੀ ਤਰ੍ਹਾਂ ਇਸ ਗੀਤ ਨੂੰ ਵੀ ਸਰੋਤਿਆਂ ਦੇ ਪਿਆਰ ਦੀ ਜਰੂਰਤ ਹੈ ਉਮੀਦ ਹੈ ਕਿ ਪਹਿਲਾ ਦੀ ਤਰ੍ਹਾਂ ਇਸ ਗੀਤ ਨੂੰ ਵੀ ਪਿਆਰ ਦਿਓਗੇ

Post a Comment

0 Comments