*ਬ੍ਰਾਹਮਣ ਸਭਾ ਮੋਗਾ ਨੇ ਮਨਾਈ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ*
ਮੋਗਾ : 23 ਜਨਵਰੀ ਕੈਪਟਨ ਸੁਭਾਸ਼ ਚੰਦਰ ਸ਼ਰਮਾ ਭਾਰਤ ਮਾਤਾ ਦੇ ਵੀਰ ਸਪੂਤ ਨੇਤਾ ਜੀ ਸੁਭਾਸ਼ ਚੰਦਰ ਬੋਸ ਮਹਾਨ ਨੇਤਾਵਾਂ ਵਿੱਚੋਂ ਇੱਕ ਸਨ।ਜਿਨ੍ਹਾਂ ਨੇ ਦੇਸ਼ ਦੀ ਖਾਤਰ ਅਪਣੀ ਜਾਨ ਵਾਰ ਦਿੱਤੀ। ਨੇਤਾ ਜੀ ਦਾ ਜਨਮ 23 ਜਨਵਰੀ 1897 ਨੂੰ ਕਟਕ ਵਿਖੇ ਹੋਇਆ ਸੀ। ਬ੍ਰਾਹਮਣ ਸਭਾ ਮੋਗਾ ਦੇ ਕਾਰਜਕਾਰੀ ਮੈਂਬਰਾਂਨ ਨੇ ਨੇਤਾ ਜੀ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾਪੂਰਵਕ ਮਨਾਇਆ। ਨੇਤਾ ਜੀ ਦੇ ਸਵਰੂਪ ਤੇ ਫੁੱਲ ਮਲਾਵਾਂ ਤੇ ਸਰਧਾ ਦੇ ਫੁੱਲ ਅਰਪਿਤ ਕੀਤੇ ਗਏ। ਸਭਾ ਦੇ ਪ੍ਰਧਾਨ ਐਡਵੋਕੇਟ ਪ੍ਰਦੀਪ ਭਾਰਤੀ ਨੇ ਅਪਣੇ ਸੰਬੋਧਨ ਵਿੱਚ ਦਸਿਆ ਕਿ ਨੇਤਾ ਜੀ ਦੇ ਪਿਤਾ ਜੀ ਬਹੁਤ ਹੀ ਮਸ਼ਹੂਰ ਵਕੀਲ ਸਨ। ਨੇਤਾ ਜੀ ਪੜਾਈ ਵਿੱਚ ਬਹੁਤ ਹੀ ਹੁਸ਼ਿਆਰ ਸਨ। ਨੇਤਾ ਜੀ ਨੂੰ ਭਾਰਤੀ ਸਿਵਿਲ ਸੇਵਾ ਲਈ ਚੁਣਿਆ ਗਿਆ।ਪਰ ਉਹਨਾਂ ਵਿਦੇਸ਼ ਵਿੱਚ ਰਹਿ ਕੇ ਬ੍ਰਿਟਿਸ਼ ਸਰਕਾਰ ਦੀ ਸੇਵਾ ਨਹੀਂ ਕੀਤੀ। ਇਸ ਤਰਾਂ ਉਨ੍ਹਾਂ ਨੇ ਅਪਣੀ ਨੌਕਰੀ ਛੱਡ ਕੇ ਭਾਰਤ ਦੀ ਅਜਾਦੀ ਲਈ ਸੰਘਰਸ਼ ਸ਼ੁਰੂ ਕਰ ਦਿੱਤਾ।ਉਹਨਾਂ ਅਜਾਦ ਹਿੰਦ ਫੋਜ ਦੀ ਸਥਾਪਨਾ ਕੀਤੀ ਸੀ ਤੇ "ਜੈ ਹਿੰਦ" ਦਾ ਨਾਅਰਾ ਦੇ ਕੇ ਅਵਾਜ ਬੁਲੰਦ ਕੀਤੀ। ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਨੂੰ ਸਵਤੰਤਰਤਾ ਸੰਗ੍ਰਾਮ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।ਇਸ ਤਰਾਂ ਮੰਨਿਆ ਜਾਂਦਾ ਹੈ ਕਿ 18 ਅਗਸਤ 1945 ਨੂੰ ਨੇਤਾ ਜੀ ਦੀ ਹਵਾਈ ਜਹਾਜ ਦੁਰਘਟਨਾਗ੍ਰਸਤ ਕਾਰਨ ਮੋਤ ਹੋ ਗਈ ਸੀ। ਨੇਤਾ ਜੀ ਭਾਵੇਂ ਇਸ ਦੁਨੀਆ ਵਿੱਚ ਨਹੀਂ ਫੇਰ ਵੀ ਉਹਨਾਂ ਦੇ ਯੋਗਦਾਨਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਦੇ ਬਹੁਮੁੱਲੇ ਬਲੀਦਾਨ ਦੇ ਸਨਮਾਨ ਲਈ ਹਰ ਸਾਲ 23 ਜਨਵਰੀ ਨੂੰ ਪੂਰਾ ਦੇਸ਼ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦੀ ਜਯੰਤੀ ਮਨਾ ਰਿਹਾ ਹੈ। ਸਭਾ ਦੇ ਮਹਾਸਚਿਵ ਵਿਜੇ ਸ਼ਰਮਾ ਤੇ ਜਸਪ੍ਰੀਤ ਸ਼ਰਮਾ ਨੇ ਵੀ ਨੇਤਾ ਜੀ ਦੀ ਜੀਵਨੀ ਤੇ ਬਹੁਤ ਹੀ ਵਿਸਤਾਰ ਨਾਲ ਚਾਨਣਾ ਪਾਇਆ। ਅੰਤ ਵਿੱਚ ਲੱਡੂ ਵੰਡ ਕੇ ਮੈਂਬਰਾਂਨ ਦਾ ਮੂੰਹ ਮਿੱਠਾ ਕਰਵਾਇਆ ਗਿਆ। ਸਭਾ ਦੇ ਪ੍ਰਧਾਨ ਨੇ ਮੈਂਬਰਾਂਨ ਦਾ ਇਸ ਪ੍ਰੋਗਰਾਮ ਵਿੱਚ ਹਾਜ਼ਰ ਹੋਣ ਤੇ ਧੰਨਵਾਦ ਕੀਤਾ ਤੇ 31 ਜਨਵਰੀ ਨੂੰ ਮੇਜਰ ਸੋਮ ਨਾਥ ਸ਼ਰਮਾ {ਪਰਮ ਵੀਰ ਚੱਕਰ } ਜੀ ਦਾ ਜਨਮ ਦਿਹਾੜਾ ਮਨਾਉਣ ਲਈ ਸੱਦਾ ਦਿੱਤਾ।
0 Comments