ਸਕੂਲ ਦੇ ਉੱਪ-ਪ੍ਰਿੰਸੀਪਲ ਤੇ ਜਾਤੀ ਸੂਚਕ ਸ਼ਬਦ ਵਰਤਣ ਖਿਲਾਫ਼ ਪੁਲਿਸ ਨੇ ਐਸ.ਸੀ./ਐਸ.ਟੀ. ਐਕਟ ਤਹਿਤ ਮੁਕੱਦਮਾ ਦਰਜ

 ਸਕੂਲ ਦੇ ਉੱਪ-ਪ੍ਰਿੰਸੀਪਲ ਤੇ ਜਾਤੀ ਸੂਚਕ ਸ਼ਬਦ ਵਰਤਣ ਖਿਲਾਫ਼ ਪੁਲਿਸ ਨੇ ਐਸ.ਸੀ. / ਐਸ.ਟੀ. ਐਕਟ ਤਹਿਤ ਮੁਕੱਦਮਾ ਦਰਜ


ਬਰਨਾਲਾ,24,ਜਨਵਰੀ /ਕਰਨਪ੍ਰੀਤ ਕਰਨ

/-ਜਿਲਾ ਬਰਨਾਲਾ ਦੇ ਇਕ ਆਦਰਸ਼ ਸਕੂਲ ਦੇ ਉੱਪ-ਪ੍ਰਿੰਸੀਪਲ ਤੇ ਜਾਤੀ ਸੂਚਕ ਸ਼ਬਦ ਵਰਤਣ ਖਿਲਾਫ਼ ਪੁਲਿਸ ਨੇ ਐਸ.ਸੀ./ਐਸ.ਟੀ. ਐਕਟ ਤਹਿਤ ਮੁਕੱਦਮਾ ਦਰਜ ਕਰਨ ਦਾ ਮਾਮਲਾ ਸ੍ਹਾਮਣੇ ਆਇਆ ਹੈ ! ਸਦਾ ਹੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਆਦਰਸ਼ ਸਕੂਲ  ਮੈਨੇਜਮੈਂਟ ਅਤੇ ਸਟਾਫ ਮੈਂਬਰਾਂ ਦੀ ਗਤੀਵਿਧੀਆਂ ਸਦਕਾ ਚਰਚਾ ਵਿੱਚ ਰਹਿੰਦੇ ਹਨ। ਜ਼ਿਲ੍ਹਾ ਬਰਨਾਲਾ ਅਧੀਨ ਭਾਈ ਗੁਰਦਾਸ ਟੈਕਨੀਕਲ ਐਜੂਕੇਸ਼ਨ ਟਰੱਸਟ ਸੰਗਰੂਰ ਵੱਲੋਂ ਸੰਚਾਲਿਤ ਪਿੰਡ ਕਾਲੇਕੇ ਦਾ ਆਦਰਸ ਸਕੂਲ ਵੀ ਆਪਣੀ ਸਥਾਪਨਾ ਤੋਂ ਲੈ ਕੇ ਸੁਰਖ਼ੀਆਂ ਵਿੱਚ ਰਿਹਾ ਹੈ। ਤਾਜਾ ਘਟਨਾਕ੍ਰਮ ਵਿੱਚ ਸਕੂਲ ਦੇ ਉੱਪ-ਪ੍ਰਿੰਸੀਪਲ ਦੇ ਖਿਲਾਫ਼ ਪੁਲਿਸ ਨੇ ਐਸ.ਸੀ./ਐਸ.ਟੀ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਥਾਣਾ ਧਨੌਲਾ ਦੀ 12 ਜਨਵਰੀ 2023 ਦੀ ਐਫ.ਆਈ.ਆਰ, ੦੦੦6 ਮੁਤਾਬਕ ਪੁਲਿਸ ਨੇ ਸਕੂਲ ਦੇ ਉੱਪ ਪ੍ਰਿੰਸੀਪਲ ਸੰਗਰੂਰ ਦੇ ਖਿਲਾਫ ਐਸ.ਸੀ./ਐਸ.ਟੀ. ਐਕਟ 1989 ਤਹਿਤ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰੀ ਪਾਈ ਹੈ। ਪੁਲਿਸ ਕੋਲ ਮੁੱਦਈ ਅਮਨਦੀਪ ਕੌਰ ਪਤਨੀ ਕਰਮਜੀਤ ਸਿੰਘ ਵਾਸੀ ਕਾਲੋਕੇ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਉਹ ਆਦਰਸ਼ ਸਕੂਲ ਕਾਲੇਕੇ ਵਿਖੇ ਬਤੌਰ ਸਫ਼ਾਈ ਕਰਮਚਾਰੀ ਨਿਯੁਕਤ ਹੈ। ਮਿਤੀ 22 ਜੁਲਾਈ 2022 ਨੂੰ ਉਕਤ  ਪ੍ਰਿੰਸੀਪਲ ਨੇ ਅਮਨਦੀਪ ਕੌਰ ਨੂੰ ਜਾਤੀ ਸ਼ਬਦ ਸੂਚਕ ਸਬਦ ਵਰਤ ਕੇ ਅਪਮਾਨਿਤ ਕੀਤਾ। ਅਮਨਦੀਪ ਕੌਰ ਦੇ ਬਿਆਨਾਂ ਅਨੁਸਾਰ ਉਪ ਪ੍ਰਿੰਸੀਪਲ ਨੇ ਉਸ ਨੂੰ ਜਾਤੀ ਸੂਚਕ ਸ਼ਬਦਾਂ ਤੋਂ ਇਲਾਵਾ ਕੁੱਝ ਅਜਿਹੇ ਸ਼ਬਦ ਵੀ ਵਰਤੇ, ਜਿਨ੍ਹਾਂ ਦਾ ਜ਼ਿਕਰ ਲਿਖ਼ਤੀ ਤੌਰ 'ਤੇ ਨਹੀਂ ਕੀਤਾ ਜਾ ਸਕਦਾ। ਉਪ ਪ੍ਰਿੰਸੀਪਲ ਵੱਲੋਂ ਜਲੀਲ ਕੀਤੇ ਜਾਣ ਤੋਂ ਬਾਅਦ ਪੀੜਤ ਅਮਨਦੀਪ ਕੌਰ ਨੇ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਨੂੰ ਲਿਖ਼ਤੀ ਸ਼ਿਕਾਇਤ ਦਿੱਤੀ। ਜਿਸ ਦੀ ਪੜਤਾਲ ਸਤਵੀਰ ਸਿੰਘ ਡੀਐਸਪੀ ਬਰਨਾਲਾ ਨੇ ਕੀਤੀ। ਇਸ ਤੋਂ ਇਲਾਵਾ ਮਾਮਲਾ ਧਿਆਨ 'ਚ ਆਉਣ 'ਤੇ ਡਿਪਟੀ ਕਮਿਸ਼ਨਰ ਬਰਨਾਲਾ ਨੇ ਵੀ ਉਕਤ ਮਾਮਲੇ ਦੀ ਪੜਤਾਲ ਹਿੱਤ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਉੱਪ ਜਿਲ੍ਹਾ ਸਿੱਖਿਆ ਅਫ਼ਸਰ, ਡੀਐਸਪੀ ਬਰਨਾਲਾ ਤੇ ਉੱਪ ਮੰਡਲ ਮੈਜਿਸਟ੍ਰੇਟ ਬਰਨਾਲਾ ਦੀ ਕਮੇਟੀ ਵੀ ਗਠਿਤ ਕੀਤੀ। ਜਿਸ ਦੀ ਰਿਪੋਰਟ ਤੋਂ ਬਾਅਦ ਜ਼ਿਲ੍ਹਾ ਅਟਾਰਨੀ ਦੀ ਕਾਨੂੰਨੀ ਰਾਇ ਮੁਤਾਬਕ ਪੁਲਿਸ ਨੇ ਉਪ ਪ੍ਰਿੰਸੀਪਲ ਨੂੰ ਦੋਸ਼ੀ ਮੰਨਦੇ ਹੋਏ, ਮੁੱਦਈ ਅਮਨਦੀਪ ਕੌਰ ਦੀ ਸ਼ਿਕਾਇਤ ਦੇ ਅਧਾਰ 'ਤੇ ਐਸ.ਸੀ./ਐਸ.ਟੀ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਤੇ ਗ੍ਰਿਫ਼ਤਾਰੀ ਪਾਈ। ਸੰਪਰਕਕਰਨ ਤੇ  ਥਾਣਾ ਧਨੌਲਾ ਮੁਖੀ ਲਖਵਿੰਦਰ ਸਿੰਘ ਨੇ ਦੱਸਿਆ ਕਿ  ਉਪ ਪ੍ਰਿੰਸੀਪਲ ਨੂੰ ਮੁਕੱਦਮਾ ਨੰਬਰ 0006, ਮਿਤੀ 12 ਜਨਵਰੀ 2023 ਤਹਿਤ ਗ੍ਰਿਫ਼ਤਾਰ ਕਰਕੇ ਜੇਲ ਭੇਜ ਦਿੱਤਾ ਹੈ।

Post a Comment

0 Comments