ਪੰਜਾਬ 'ਚ ਸਰਕਾਰੀ ਸਮਾਗਮਾਂ 'ਚ ਵਿਧਾਇਕ ਦੇ ਇਕ ਪਾਸੇ ਹੀ ਬੈਠਣਗੇ ਡੀ.ਸੀ ਅਤੇ ਐੱਸ.ਐੱਸ.ਪੀ ? ਹਦਾਇਤਾਂ ਜਾਰੀ

ਪੰਜਾਬ 'ਚ ਸਰਕਾਰੀ ਸਮਾਗਮਾਂ 'ਚ ਵਿਧਾਇਕ ਦੇ ਇਕ ਪਾਸੇ ਹੀ ਬੈਠਣਗੇ ਡੀ.ਸੀ ਅਤੇ ਐੱਸ.ਐੱਸ.ਪੀ ? ਹਦਾਇਤਾਂ ਜਾਰੀ


ਬਰਨਾਲਾ,25,ਜਨਵਰੀ /ਕਰਨਪ੍ਰੀਤ ਕਰਨ

ਹੈ-ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਕੁਲਵੰਤ ਸਿੰਘ ਪੰਡੋਰੀ ਨੇ ਕਈ ਡਿਪਟੀ ਕਮਿਸ਼ਨਰਾਂ ਦੀ ਵਿਧਾਨ ਸਭਾ 'ਚ ਪੇਸ਼ੀ ਵੀ ਹੋਈ ਸੀ। ਦਰਅਸਲ 15 ਅਗਸਤ ਨੂੰ ਆਜ਼ਾਦੀ ਸਮਾਗਮ ਦੌਰਾਨ ਵਿਧਾਇਕ ਮਰਿਆਦਾ ਦੀ ਉਲੰਘਣਾ ਹੋਈ ਸੀ ਜਿਸ ਕਾਰਨ ਵਿਧਾਇਕਾਂ ਨੇ ਮੁੱਦਾ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਚੁੱਕਿਆ ਸੀ। ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਸਰਕਾਰੀ ਸਮਾਗਮਾਂ ਦੌਰਾਨ ਵਿਧਾਇਕਾਂ ਦੇ ਨਾਲ ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਕਿਸ ਪਾਸੇ ਬੈਠਣੇ ਚਾਹੀਦੇ ਹਨ, ਬਾਰੇ ਸਮੂਹ ਡੀਸੀਜ਼ ਨੂੰ ਹੁਕਮ ਜਾਰੀ ਕੀਤੇ ਹਨ।

                    ਆਮ ਰਾਜ ਪ੍ਰਬੰਧ ਵਿਭਾਗ ਦੇ ਸਕੱਤਰ ਵਲੋਂ ਡੀਸੀਜ਼ ਨੂੰ ਹਦਾਇਤ ਕੀਤੀ ਹੈ ਕਿ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰਾਂ ਸਬੰਧੀ ਕਮੇਟੀ ਵੱਲੋਂ ਵਿਸ਼ੇ ਅਧੀਨ ਮਾਮਲਾ ਵਿਚਾਰਨ ਉਪਰੰਤ ਸਿਫਾਰਸ਼ ਕੀਤੀ ਗਈ ਹੈ ਕਿ ਸਰਕਾਰੀ ਸਮਾਰੋਹਾਂ/ਮੀਟਿੰਗਾਂ ਦੌਰਾਨ ਸਟੇਟ ਆਰਡਰ ਆਫ ਪ੍ਰੈਸੀਡੈਂਸ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਈ ਜਾਵੇ ਤੇ ਉਸੇ ਅਨੁਸਾਰ ਵਿਧਾਇਕਾਂ ਦਾ ਮਾਣ ਸਤਿਕਾਰ ਯਕੀਨੀ ਬਣਾਇਆ ਜਾਵੇ। ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰਾਂ ਸਬੰਧੀ ਕਮੇਟੀ ਨੇ ਇਹ ਵੀ ਸਿਫਾਰਸ਼ ਕੀਤੀ ਹੈ ਕਿ ਜੇਕਰ ਸਰਕਾਰੀ ਸਮਾਗਮਾਂ ਵਿੱਚ ਡੀਸੀ ਅਤੇ ਐੱਸਐੱਸਪੀ ਨੇ ਮੁੱਖ ਮਹਿਮਾਨ ਨੂੰ ਸਹਾਇਤਾ ਪ੍ਰਦਾਨ ਕਰਨੀ ਹੈ ਤਾਂ ਇਹ ਦੋਵੇਂ ਅਧਿਕਾਰੀ ਮੁੱਖ ਮਹਿਮਾਨ ਦੇ ਇੱਕ ਪਾਸੇ ਬਿਠਾਏ ਜਾਣ ਨਾ ਕਿ ਦੋਵੇਂ ਪਾਸੇ।

Post a Comment

0 Comments