ਬਰਨਾਲਾ ਦੇ ਸਰਕਾਰੀ ਹਸਪਤਾਲ' ਚ ਕ੍ਰਿਸ਼ਨਾ ਲੈਬ ਵਲੋਂ ਘੱਟ ਰੇਟਾਂ 'ਤੇ ਸਿਟੀ ਸਕੈਨ ਟੈਸਟਾਂ ਦੀ ਸਹੂਲਤ ਸ਼ੁਰੂ:-ਐੱਸ.ਐਮ.ਓ.ਡਾਕਟਰ ਜਯੋਤੀ ਕੌਸ਼ਲ

 ਬਰਨਾਲਾ ਦੇ ਸਰਕਾਰੀ ਹਸਪਤਾਲ' ਚ ਕ੍ਰਿਸ਼ਨਾ ਲੈਬ ਵਲੋਂ ਘੱਟ ਰੇਟਾਂ 'ਤੇ ਸਿਟੀ ਸਕੈਨ ਟੈਸਟਾਂ ਦੀ ਸਹੂਲਤ ਸ਼ੁਰੂ:-ਐੱਸ.ਐਮ.ਓ.ਡਾਕਟਰ ਜਯੋਤੀ ਕੌਸ਼ਲ 

ਆਧੁਨਿਕ ਸਿਟੀ  ਸਕੈਨ ਮਸ਼ੀਨ ਦੀ 24 ਘੰਟੇ ਸਹੂਲਤ ਚਾਲੂ ਹੋਣ ਨਾਲ ਮਰੀਜ਼ਾਂ ਨੂੰ ਮਿਲੇਗੀ ਵੱਡੀ ਰਾਹਤ


ਬਰਨਾਲਾ,20 ਜਨਵਰੀ/ਕਰਨਪ੍ਰੀਤ ਕਰਨ
/-ਜ਼ਿਲ੍ਹਾ ਬਰਨਾਲਾ ਵਾਸੀਆਂ ਨੂੰ ਸਸਤੀਆਂ ਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਦੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਅਤੇ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਦੀ ਅਗਵਾਈ ਹੇਠ ਉਪਰਾਲਾ ਕੀਤਾ ਗਿਆ ਹੈ ਤੇ ਕ੍ਰਿਸ਼ਨਾ ਲੰਬ ਰਾਹੀਂ ਬਹੁਤ ਹੀ ਘੱਟ ਰੇਟਾਂ ‘ਤੇ ਸੀ ਟੀ ਸਕੈਨ ਅਤੇ ਟੈਸਟਾਂ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਬਰਨਾਲਾ ਡਾ. ਰੁਪਿੰਦਰਜੋਤ ਕੌਸੂਲ ਨੇ ਦੱਸਿਆ ਕਿ ਇਸ ਲੰਬ `ਚ ਆਧੁਨਿਕ ਸੀਟੀ ਸਕੈਨ (32 ਸਲਾਈਸ ਐਫ ਸੀ ਟੀ ਸਮੀਡੀਆ ਵਜੀਫਿਲਮ) ਬਹੁਤ ਹੀ ਘੱਟ ਰੇਟਾਂ 'ਤੇ 24 ਘੰਟੇ ਹੋਇਆ ਕਰੇਗੀ, ਜਿਸ ਨਾਲ ਮਰੀਜਾਂ ਦੀ ਸਮੇਂ ਅਤੇ ਪੈਸੇ ਦੀ ਬੱਚਤ ਹੋਵੇਗੀ ਅਤੇ ਸਮੇਂ ਸਿਰ ਇਲਾਜ ਹੋ ਸਕੇਗਾ। ਉਨ੍ਹਾਂ ਦੱਸਿਆ ਕਿ ਇਸ ਲੰਬ 'ਚ ਸਾਰੇ ਟੈਸਟ ਵੀ ਬਹੁਤ ਘੱਟ ਰੇਟਾਂ ‘ਤੇ ਕੀਤੇ ਜਾਂਦੇ ਹਨ ਤੇ ਦੂਜੇ ਦਿਨ ਰਿਪੋਰਟ ਦਿੱਤੀ ਜਾਂਦੀ ਹੈ। । ਬਹੁਤ ਜਲਦੀ ਹੀ ਇਨ੍ਹਾਂ ਟੈਸਟਾਂ ਦੀ ਰਿਪੋਰਟ ਕੁਝ ਘੰਟਿਆਂ ਅੰਦਰ ਦੇਣ ਦੀ ਸਹੂਲਤ ਸ਼ੁਰੂ ਹੋ ਜਾਵੇਗੀ। ਕ੍ਰਿਸ਼ਨਾ ਲੰਬ ਸਿਵਲ ਹਸਪਤਾਲ ਬਰਨਾਲਾ ਦੀ ਐਮਰਜੈਂਸੀ ਦੇ ਪਿਛਲੇ ਪਾਸੇ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਿਵਲ ਹਸਪਤਾਲ ਬਰਨਾਲਾ ਦੀ ਸਰਕਾਰੀ ਲੰਬ `ਚ ਰੁਟੀਨ ਦੇ ਟੈਸਟ ਬਿਲਕੁਲ ਮੁਫਤ ਕੀਤੇ ਜਾਂਦੇ ਹਨ

Post a Comment

0 Comments