ਟਰੈਫਿਕ ਪੁਲੀਸ ਬਣੀ ਮੂਕ ਦਰਸ਼ਕ, ਕਾਨੂੰਨ ਦੀਆਂ ਉੱਡ ਰਹੀਆਂ ਧੱਜੀਆਂ-ਜੰਗੀਰ ਸਿੰਘ ਦਿਲਬਰ

 ਟਰੈਫਿਕ ਪੁਲੀਸ ਬਣੀ ਮੂਕ ਦਰਸ਼ਕ, ਕਾਨੂੰਨ ਦੀਆਂ ਉੱਡ ਰਹੀਆਂ ਧੱਜੀਆਂ-ਜੰਗੀਰ ਸਿੰਘ ਦਿਲਬਰ

ਸੜਕਾਂ ਉਪਰ ਟਰੈਫਿਕ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨ ਬਣਾ ਕੇ ਸਿਕੰਜਾ ਕਸਣ ਦੀ ਜ਼ਰੂਰਤ


ਬਰਨਾਲਾ,29,ਜਨਵਰੀ/ਕਰਨਪ੍ਰੀਤ ਕਰਨ 

ਬਰਨਾਲਾ ਸ਼ਹਿਰ ਦੇ ਇੱਕ ਰੇਤਲੇ ਟਿੱਬਿਆਂ ਵਿਚ ਜਨਮੇਂ ਸਾਹਿਤਕਾਰ ਵਲੋਂ ਉਸ ਸਮੇਂ ਹੈਰਾਨੀ ਪ੍ਰਗਟਾਈ ਜਦੋਂ ਉਸ ਵਲੋਂ ਜਲੰਧਰ ਜਾਣ ਸਮੇਂ ਰਸਤੇ ਵਿਚ ਇੱਕ ਸ਼ਹਿਰ ਅੰਦਰ ਪੰਜਾਬ ਦੇ ਟਰੈਕਟਰ ਨੂੰ ਜੁਗਾੜੂ ਟਰੈਕਟਰ ਫੂਸੇ ਦੇ ਭਰੇ ਜਾਂਦੇ ਨੂੰ ਵੇਖਿਆ। ਗੱਲਬਾਤ ਕਰਦਿਆਂ ਸਾਹਿਤਕਾਰ ਜੰਗੀਰ ਸਿੰਘ ਦਿਲਬਰ ਨੇ ਦੱਸਿਆ ਕਿ ਪੰਜਾਬ ਵਿਚ ਇੱਕ ਟਰੈਕਟਰ ਦੇ ਪਿੱਛੇ ਪੰਜ ਪੰਜ ਛੇ ਛੇ ਟਰਾਲੀਆਂ ਤਾਂ ਬਹੁਤ ਵਾਰ ਵੇਖੀਆਂ ਹਨ ਪਰ ਸ਼ਹਿਰ ਦੇ ਨਜ਼ਦੀਕ ਇੱਕ ਟਰੈਕਟਰ ਕਥਿਤ ਤੌਰ ’ਤੇ  ਟਰੈਫਿਕ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਦਿਆਂ ਸੜਕਾਂ ਉਪਰ ਜਾਂਦਾ ਵੇਖਿਆ ਜਿਸ ਵਿਚ ਭਰੇ ਫੁੱਸੇ ਦੇ ਭੂੰਗੇ ਦਾ ਅਕਾਰ ਕਿਸੇ ਵਿਦੇਸ਼ੀ ਟਰਾਲੇ ਦਾ ਦਿ੍ਰਸ਼ ਪੇਸ਼ ਕਰ ਰਿਹਾ ਸੀ। ਜਿਸਨੂੰ ਵੇਖਕੇ ਇੰਝ ਮਹਿਸੂਸ ਹੋਇਆ ਕਿਵੇਂ  ਇਹ ਟਰਾਲੇ ਨੁਮਾ ਟਰੈਕਟਰ ਕਿਸੇ 14/15  ਫੁੱਟ ਸੜਕ ਵਲ ਹੋ ਤੁਰਿਆ ਤਾਂ ਇਸ ਦੇ ਆਸੇ ਪਾਸੇ  ਕੋਈ ਆਦਮੀ ਪੈਦਲ ਵੀ ਨਹੀਂ ਲੰਘ ਸਕਦਾ ਸਗੋਂ ਕਾਰ, ਸਾਇਕਲ, ਮੋਟਰ ਸਾਈਕਲ ਜਾਂ ਕਿਸੇ  ਹੋਰ ਚੀਜਾਂ ਦੇ ਲੰਘਣ ਬਾਰੇ ਤਾਂ ਸੋਚ ਵੀ ਨਹੀਂ ਸਕਦੇ। ਧਿਆਨ ਨਾਲ ਵੇਖਣ ਤੇ ਇਹ ਕਿਸੇ  ਵਿਦੇਸ਼ੀ ਟਰਾਲੇ ਤੋਂ ਸਵਾਇਆ ਲਗਦਾ ਸੀ। ਲੇਖਕ ਦਿਲਬਰ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਭ ਕੁੱਝ ਲਿਖਣ ਜਾਂ ਰੋਣਾ ਰੋਣ ਦਾ ਭਾਵ ਇਹ ਹੈ ਕਿ ਮੇਰੇ ਰੰਗਲੇ ਪੰਜਾਬ ਨੂੰ ਇਕ ਨੰਬਰ ਦੀ ਅਖਵਾਉਣ ਵਾਲੀ ਬੱਬਰ ਸ਼ੇਰਾਂ ਦੀ ਮੋਤੀਆਂ ਵਾਲੀ ਟਰੈਫਿਕ ਕੰਟਰੋਲ ਕਰਨ ਵਾਲੀ ਪੁਲਿਸ ਨੀਂਦ ਦੀ ਕਿਹੜੀ ਗੋਲੀ ਖਾ ਕੇ, ਅੱਖਾਂ ਬੰਦ ਕਰਕੇ ਕਿਹੜੇ ਮੋੜ ਤੇ ਖੜੀ ਹੁੰਦੀ ਹੈ? ਕੀ! ਸਾਡੀ ਟਰੈਫਿਕ ਕੰਟਰੋਲ ਪੁਲਿਸ ਸਿਰਫ਼ ਸ਼ਹਿਰੀ ਖੇਤਰ ਦੇ ਚੌਂਕਾਂ ਵਿਚ  ਸ਼ਹਿਰੀਆਂ ਦੇ ਚਲਾਣ ਕੱਟਣ ਤੱਕ ਹੀ ਸੀਮਤ ਹੁੰਦੀ ਹੈ। ਸਾਹਿਤਕ ਦਿਲਬਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੜਕਾਂ ਉਪਰ ਟਰੈਫਿਕ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨ ਬਣਾ ਕੇ ਸਿਕੰਜਾ ਕਸਣ ਦੀ ਜ਼ਰੂਰਤ ਹੈ ਨਾਂ ਕਿ ਫੌਕੀਆਂ ਸੌਹਰਤਾਂ ਬਿਆਨ ਜਾਰੀ ਕਰਕੇ ਅਖ਼ਬਾਰਾਂ ਦੀਆਂ ਸੁਰਖੀਆਂ ਬਣਾਉਣ ਦੀ ਲੋੜ।

Post a Comment

0 Comments