ਤੇਜ ਹਵਾ ਦੇ ਝੋਕੇ ਨੇ ਮੋਟਰ ਸਾਈਕਲ ਸਵਾਰ ਨੌਜਵਾਨ ਦੀ ਜਾਨ ਲਈ
ਬੋਹਾ 20 ਜਨਵਰੀ ਪੰਜਾਬ ਇੰਡੀਆ ਨਿਊਜ਼ ਬਿਊਰੋ
ਬੀਤੀ ਸ਼ਾਮ ਬੋਹਾ ਦੇ ਇਕ ਨੌਜਵਾਨ ਗੁਰਦੀਪ ਸਿੰਘ ਉਰਫ ਘੱਕ ਪੁੱਤਰ ਗੁਰਜੰਟ ਸਿੰਘ ਦੀ ਮੋਟਰ ਸਾਇਕਲ ਤੋਂ ਡਿੱਗ ਕੇ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਉਹ ਜਾਖਲ ਮੰਡੀ ਨੇੜਲੇ ਪਿੰਡ ਸ਼ਕਰਪੁਰਾ ਤੋਂ ਆਪਣੇ ਸਾਥੀਂ ਬਲਵੰਤ ਸਿੰਘ ਨਾਲ ਮੋਟਰ ਸਾਇਕਲ ਤੇ ਬੋਹਾ ਵੱਲ ਆ ਰਿਹਾ ਸੀ। ਮੋਟਰ ਸਾਇਕਲ ਨੂੰ ਬਲਵੰਤ ਸਿੰਘ ਚਲਾ ਰਿਹਾ ਸੀ ਤੇ ਗੁਰਦੀਪ ਸਿੰਘ ਆਪਣੇ ਹੱਥ ਵਿਚ ਪਲਾਈ ਦਾ ਪੀਸ ਫੜ੍ਹ ਕੇ ਪਿੱਛੇ ਬੈਠਾ ਸੀ । ਜਦੋਂ ਉਹ ਪਿੰਡ ਸਸਪਾਲੀ ਕੋਲ ਪਹੁੰਚੇ ਤਾਂ ਪਲਾਈ ਵਿਚ ਵੱਜੇ ਤੇਜ ਹਵਾ ਦੇ ਝੋਕੇ ਨੇ ਪਿੱਛੇ ਬੈਠੇ ਗੁਰਦੀਪ ਸਿੰਘ ਦਾ ਸਤੁੰਲਣ ਵਿਗਾੜ ਦਿੱਤਾ ਤੇ ਉਹ ਚਲਦੇ ਮੋਟਰ ਸਾਈਕਲ ਤੋਂ ਹੇਠਾਂ ਸੜਕ ‘ਤੇ ਡਿੱਗ ਪਿਆ। ਸਿਰ ਵਿਚ ਸੱਟ ਵੱਜਣ ਕਾਰਨ ਉਹ ਮੌਕੇ ‘ਤੇ ਹੀ ਦਮ ਤੋੜ ਗਿਆ।
0 Comments